ਨਸ਼ੇ ਨੂੰ ਨੱਥ ਪਾਉਣ ਲਈ ਭੁਲੱਥ ਚ’ ਪੁਲਿਸ ਦੀਆਂ ਵਾਰਡਬੰਦੀ ਮੀਟਿੰਗਾ ਦਾ ਸਿਲਸਿਲਾ ਸ਼ੁਰੂ

ss1

ਨਸ਼ੇ ਨੂੰ ਨੱਥ ਪਾਉਣ ਲਈ ਭੁਲੱਥ ਚ’ ਪੁਲਿਸ ਦੀਆਂ ਵਾਰਡਬੰਦੀ ਮੀਟਿੰਗਾ ਦਾ ਸਿਲਸਿਲਾ ਸ਼ੁਰੂ

ਨਿਊਯਾਰਕ/ ਭੁਲੱਥ 8 ਜੁਲਾਈ ( ਰਾਜ ਗੋਗਨਾ )—ਬੀਤੇ ਦਿਨ ਵਾਰਡ ਨੰ 1 ਦੇ ਕੌਂਸਲਰ ਸ਼੍ਰੀ ਨਰੇਸ਼ ਸਹਿਗਲ ਦੇ ਵਾਰਡ ਵਿੱਚ ਐਸ .ਐਚ. ਓ ਭੁਲੱਥ ਸ਼੍ਰੀ ਅਮਰਨਾਥ ਅਤੇ ਐੱਸ .ਆਈ ਬਲਜੀਤ ਸਿੰਘ ਅਤੇ ਕੌਂਸਲਰ ਸ਼੍ਰੀ ਲਕਸ਼ ਚੌਧਰੀ ਦੀ ਅਗਵਾਈ ਹੇਠ ਵਾਰਡਬੰਦੀ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ ।ਜਿਸ ਵਿਚ ਐਸ .ਐਚ. ਓ ਭੁਲੱਥ ਨੇ ਮੁਹੱਲੇ ਵਾਸੀਆਂ ਨਾਲ ਨਸ਼ਿਆਂ ਤੇ ਨੱਥ ਪਾਉਣ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਮੁਹੱਲੇ ਵਾਸੀਆਂ ਕੋਲੋਂ ਸੁਝਾਅ ਵੀ ਲਏ ਗਏ ਇਸ ਦੌਰਾਨ ਐਸ. ਐਚ .ਓ ਨੇ ਕਿਹਾ ਕਿ ਭੁਲੱਥ ਸ਼ਹਿਰ ਵਿਚ ਨਸ਼ਾ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਇਸਨੂੰ ਪੂਰੀ ਤਰਾਂ ਜੜ੍ਵ ਤੋਂ ਖਤਮ ਕਰਨ ਵਿਚ ਕਾਮਯਾਬ ਹੋਣਗੇ ਅਤੇ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇ ਪਬਲਿਕ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਦੇਵੇ ਲੋਕਾਂ ਨੇ ਇਸ ਨਸ਼ੇ ਦੇ ਕੋਹੜ ਨੂੰ ਖਤਮ ਲਈ ਹਰ ਤਰਾਂ ਸਹਿਯੋਗ ਦੇਣ ਲਈ ਭਰਵਾਂ ਹੁੰਗਾਰਾ ਦਿੱਤਾ ਇਸ ਤੋਂ ਇਲਾਵਾ ਭੁਲੱਥ ਨਗਰ ਦੇ ਕੋਸਲਰ ਨਰੇਸ਼ ਸਹਿਗਲ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਸਭ ਪਤਵੰਤੇ ਸੱਜਣਾ ਦਾ ਇਸ ਮੀਟਿੰਗ ਵਿਚ ਪੁਹੰਚਣ ਲਈ ਵਿਸ਼ੇਸ਼ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *