ਨਸ਼ੇ ਦੇ ਦੈਂਤ ਨੇ ਨੌਜਵਾਨ ਨੂੰ ਨਿਗਲਿਆ, ਕੁਝ ਦਿਨਾਂ ਬਾਅਦ ਜਾਣਾ ਸੀ ਵਿਦੇਸ਼

ss1

ਨਸ਼ੇ ਦੇ ਦੈਂਤ ਨੇ ਨੌਜਵਾਨ ਨੂੰ ਨਿਗਲਿਆ, ਕੁਝ ਦਿਨਾਂ ਬਾਅਦ ਜਾਣਾ ਸੀ ਵਿਦੇਸ਼

ਭਿੱਖੀਵਿੰਡ 15 ਮਾਰਚ (ਹਰਜਿੰਦਰ ਸਿੰਘ ਗੋਲਣ)-ਕਰਜੇ ਦੀ ਮਾਰ ਹੇਠ ਆਏ ਕਿਸਾਨ ਜਿਥੇ ਹਰ ਰੋਜ ਖੁਦਕਸ਼ੀਆਂ ਕਰ ਰਹੇ ਹਨ, ਉਥੇ ਸੂਬਾ ਪੰਜਾਬ ਵਿਚ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਵਿਚ ਰੁੜ ਕੇ ਨੌਜਵਾਨ ਮੌਤ ਦੇ ਮੂੰਹ ਵਿਚ ਧੱਸਦੇ ਜਾ ਰਹੇ ਹਨ। ਐਸੀ ਹੀ ਮਿਸਾਲ ਅੱਜ ਉਸ ਵਕਤ ਵੇਖਣ ਨੂੰ ਮਿਲੀ, ਜਦੋਂ ਚੜਦੀ ਜਵਾਨੀ ਦੇ ਹੀਰੇ ਵਰਗੇ 25 ਸਾਲਾਂ ਨੌਜਵਾਨ ਹਰਮਨ ਸਿੰਘ ਹਨੀ ਦੀ ਨਸ਼ੇ ਦਾ ਟੀਕਾ ਲਗਾਉਣ ਸਮੇਂ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਸਿੰਘ ਹਨੀ ਪੁੱਤਰ ਬੋਹੜ ਸਿੰਘ ਵਾਸੀ ਮੱਖੀ ਹਾਲ ਭਿੱਖੀਵਿੰਡ ਆਪਣੀ ਕਾਰ ਵਿਚ ਬੈਠ ਕੇ ਆਪਣੇ ਦੋਸਤਾਂ ਨਾਲ ਨਸ਼ਾ ਦਾ ਟੀਕਾ ਲਗਾਇਆ ਤਾਂ ਨਸ਼ੇ ਦੀ ਵੱਧ ਮਾਤਰਾ ਹੋਣ ਕਾਰਨ ਹਰਮਨ ਸਿੰਘ ਬੇਹੋਸ਼ ਗਿਆ, ਜਿਸ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ, ਪਰ ਡਾਕਟਰਾਂ ਵੱਲੋਂ ਚੈਕਅੱਪ ਕਰਨ ‘ਤੇ ਹਰਮਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸੰਬੰਧੀ ਜਦੋਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸਐਚੳ ਕਸ਼ਮੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਮੈਂਬਰ ਕੋਈ ਵੀ ਕਾਰਵਾਈ ਨਹੀ ਕਰਵਾਉਣੀ ਚਾਹੁੰਦੇਂ, ਕਿਉਕਿ ਹਰਮਨ ਸਿੰਘ ਦੀ ਮੌਤ ਦਾ ਕਾਰਨ ਉਸਦੇ ਪਰਿਵਾਰ ਮੈਂਬਰ ਉਵਰਡੋਜ ਨਸ਼ਾ ਦੱਸ ਰਹੇ ਹਨ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਹਰਮਨ ਸਿੰਘ ਹਨੀ ਦਾ ਵੀਜਾ ਲੱਗਾ ਹੋਇਆ ਸੀ ਤੇ ਕੁਝ ਦਿਨਾਂ ਬਾਅਦ ਵਿਦੇਸ਼ ਜਾਣ ਦੀ ਤਿਆਰੀ ਵਿਚ ਸੀ, ਪਰ ਕੁਦਰਤ ਨੂੰ ਕੁਝ ਹੋਰ ਮਨਜੂਰ ਸੀ।

Share Button

Leave a Reply

Your email address will not be published. Required fields are marked *