ਨਸ਼ੇ ਦਾ ਪ੍ਰਕੋਪ 

ਨਸ਼ੇ ਦਾ ਪ੍ਰਕੋਪ

ਉਂਝ ਤਾਂ ਸਾਡਾ ਪੰਜਾਬ ਭਾਵੇਂ ਕਾਫੀ ਸਮੇਂ ਤੋਂ ਨਸ਼ੇ ਦੀ ਝਪੇਟ ‘ਚ ਹੈ ਪਰ ਅੱਜ ਦੇ ਚਲਦੇ ਦੌਰ ‘ਚ ਨਸ਼ਾ ਪੂਰੀ ਤਰ੍ਹਾਂ ਪੰਜਾਬ ਨੂੰ ਨਿਗਲ ਰਿਹਾ ਹੈ। ਨਸ਼ੇ ਨਾਲ ਹੋ ਰਹੀ ਬਰਬਾਦੀ ਸਿਖਰਾਂ ‘ਤੇ ਹੈ। ਨਸ਼ੇ ਨਾਲ ਧੁੱਤ ਹੋਏ ਜਵਾਨ ਆਮ ਦੇਖਣ ਨੂੰ ਮਿਲਦੇ ਹਨ ਤੇ ਚਿੱਟੇ ਵਰਗੇ ਨਸ਼ੇ ਨਾਲ ਅਣਆਈ ਮੌਤ ਨੂੰ ਗਲੇ ਲਗਾ ਕੇ ਪੂਰੇ ਪਰਿਵਾਰ ਨੂੰ ਪਿੱਛੇ ਤੜਫਣ ਲਈ ਛੱਡ ਜਾਂਦੇ ਹਨ। ਪਿਛਲੇ ਦਿਨੀ ਚਿੱਟੇ ਨਾਲ ਹੋਈਆਂ ਮੌਤਾਂ ਹੈਰਾਨੀਜਨਕ ਹਨ। ਹਰ ਰੋਜ ਇਹੋ ਜਿਹੀਆਂ ਘਟਨਾਵਾਂ ਪੜ੍ਹਨ ਸੁਨਣ ਨੂੰ ਮਿਲਦੀਆਂ ਹਨ। ਕਿਵੇਂ ਚਾਵਾਂ ਲਾਡਾਂ ਨਾਲ ਪਾਲੇ ਧੀ-ਪੁੱਤ ਨਸ਼ੇ ਦੀ ਬਲੀ ਚੜ੍ਹ ਰਹੇ ਹਨ। ਨਸ਼ਾ ਸਰੇਆਮ ਵਿਕਦਾ ਹੈ। ਨਸ਼ੇ ਦੇ ਆਦਿ ਨੌਜਵਾਨ ਨਸ਼ੇ ਲਈ ਚੋਰੀਆਂ ਤੱਕ ਕਰਦੇ ਹਨ। ਨਸ਼ੇ ਖਾਤਰ ਪੈਸਿਆਂ ਲਈ ਘਰਦਿਆਂ ਨਾਲ ਕੁੱਟ ਮਾਰ ਕਰਦੇ ਹਨ। ਘਰਾਂ ਦੇ ਚੁੱਲ੍ਹੇ ਬੁੱਝ ਰਹੇ ਹਨ ਅਤੇ ਸਿਵਿਆਂ ‘ਚ ਅੱਗ ਦੇ ਭਾਂਬੜ ਅੰਬਰਾਂ ਨੂੰ ਛੂਹ ਰਹੇ ਹਨ। ਨਸ਼ੇ ਦੇ ਪ੍ਰਕੋਪ ਨਾਲ ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਨਿੱਕੀ ਉਮਰ ਦੇ ਬਾਲ ਵੀ ਇਸ ਦਲਦਲ ‘ਚ ਡਿੱਗ ਰਹੇ ਹਨ। ਨਸ਼ਾ ਬੰਦ ਹੋਣਾ ਜਾਂ ਕਰਵਾਉਣਾ ਕਿਸੇ ਇੱਕ ਦਾ ਕੰਮ ਨਹੀਂ ਹੈ ਤੇ ਨਾ ਹੀ ਏਨਾ ਸੌਖਾ ਹੈ। ਨਸ਼ੇ ਦਾ ਕਾਰੋਬਾਰ ਬਹੁਤ ਵੱਧ ਰਿਹਾ ਹੈ ਭਾਵੇਂ ਸਮੇਂ ਦੀ ਸਰਕਾਰ ਨਸ਼ਿਆਂ ਨੂੰ ਬੰਦ ਕਰਨ ਚ ਅਸਫਲ ਜਾਪ ਰਹੀ ਹੈ ਪਰ ਨਸ਼ਾ ਬੰਦ ਕਰਾਉਣ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਨਹੀਂ ਤਾਂ ਕਦੋਂ ਮਿੱਠੀ ਜਹਿਰ ਬਣ ਕੇ ਬੂਹੇ ਤੇ ਆਈ ਨਸ਼ਾ ਰੂਪੀ ਮੌਤ ਸਾਡੇ ਘਰ ਚੋਂ ਆਪਣਿਆਂ ਨੂੰ ਚੁੱਕ ਕੇ ਲੈ ਜਾਵੇਗੀ ਸਾਨੂੰ ਪਤਾ ਵੀ ਨਹੀਂ ਚੱਲੇਗਾ।
ਇਸ ਚਲ ਰਹੇ ਦੌਰ ‘ਚ ਖ਼ਬਰਦਾਰ ਹੋ ਜਾਣਾ ਚਾਹੀਦਾ ਹੈ। ਜੇ ਅਸੀਂ ਸੁੱਤੇ ਹੋਏ ਅਜੇ ਵੀ ਨਾ ਜਾਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜ+ਆਬ ਵਾਲਾ ਪੰਜਾਬ ਨਸ਼ਾਬ ਨਾਮ ਨਾਲ ਜਾਣਿਆ ਜਾਵੇਗਾ।

ਹਰਪ੍ਰੀਤ ਕੌਰ ਘੁੰਨਸ 

Share Button

Leave a Reply

Your email address will not be published. Required fields are marked *

%d bloggers like this: