ਨਸ਼ੇ ਦਾ ਖਾਤਮਾ ਕਰਨ ਅਤੇ ਚੰਗੇ ਸਮਾਜ ਦੀ ਸਿਰਜਨਾ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਡੀਐਸਪੀ

ss1

ਨਸ਼ੇ ਦਾ ਖਾਤਮਾ ਕਰਨ ਅਤੇ ਚੰਗੇ ਸਮਾਜ ਦੀ ਸਿਰਜਨਾ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਡੀਐਸਪੀ
ਅੰਤਰਰਾਸ਼ਟਰੀ ਨਸ਼ਾ ਦਿਵਸ ਤੇ ਪੁਲਿਸ ਦੇ ਵੱਖ ਵੱਖ ਕੇਂਦਰਾਂ ਵੱਲੋਂ ਨਸ਼ਾ ਦਿਵਸ ਸਮਾਗਮਾਂ ਦਾ ਆਯੋਜਨ

28-30 (2)
ਮਲੋਟ, 26 ਜੂਨ (ਆਰਤੀ ਕਮਲ) : ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅਤੇ ਨਸ਼ਿਆਂ ਦੇ ਖਾਤਮੇ ਲਈ ਆਮ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਐਸ.ਪੀ ਮਨਵਿੰਦਰਬੀਰ ਸਿੰਘ ਨੇ ਥਾਣਾ ਸਿਟੀ ਪੁਲਿਸ ਮਲੋਟ ਵੱਲੋਂ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਤੇ ਐਡਵਰਡਗੰਜ ਗੈਸਟ ਹਾਊਸ ਵਿਖੇ ਕਰਵਾਏ ਇਕ ਵਿਸ਼ਾਲ ਜਾਗਰੂਕਤਾ ਸਮਾਗਮ ਮੌਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਆਪਣੇ ਸੰਬੋਧਨ ਦੌਰਾਨ ਕੀਤਾ । ਸਮਾਗਮ ਵਿਚ ਪੁੱਜਣ ਵਾਲੀਆਂ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਜੀ ਆਇਆਂ ਆਖਦਿਆਂ ਉਹਨਾਂ ਕਿਹਾ ਕਿ ਪੁਲਿਸ ਖੁੱਦ ਵੀ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਉਨਾਂ ਹਾਜ਼ਰੀਨ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਦਾ ਵਪਾਰ ਜਾਂ ਨਸ਼ੇ ਦਾ ਸੇਵਨ ਕਰਦੇ ਵਿਅਕਤੀ ਦੀ ਸੂਚਨਾ ਕਿਸੇ ਨੂੰ ਵੀ ਮਿਲਦੀ ਹੈ ਤਾਂ ਇਸ ਬਾਰੇ ਤੁਰੰਤ ਪੁਲਿਸ ਨੂੰ ਦੱਸਿਆ ਜਾਵੇ। ਇਸ ਮੌਕੇ ਡਾ: ਸੁਨੀਲ ਬਾਂਸਲ ਨੇ ਕਿਹਾ ਕਿ ਨਸ਼ਾ ਇਕ ਬਹੁਤ ਹੀ ਭਿਅੰਕਰ ਬਿਮਾਰੀ ਹੈ ਅਤੇ ਨਸ਼ਾ ਕਰਨ ਵਾਲੇ ਦੀ ਜਿੰਦਗੀ ਬਹੁਤ ਘੱਟ ਹੁੰਦੀ ਹੈ। ਇਸ ਲਈ ਜਾਣੇ-ਅਣਜਾਣੇ ਵਿਚ ਨਸ਼ੇ ਦੀ ਲਤ ਪਾ ਬੈਠੇ ਵਿਅਕਤੀ ਨੂੰ ਨਸ਼ਾ ਜਿੰਨੀ ਜਲਦੀ ਹੋ ਕੇ ਸਕੇ ਛੱਡ ਦੇਣਾ ਚਾਹੀਦਾ ਹੈ, ਨਹੀਂ ਤਾਂ ਨਸ਼ਾ ਉਸਨੂੰ ਨਹੀਂ ਛੱਡੇਗਾ। ਇਸ ਤੋਂ ਪਹਿਲਾਂ ਥਾਣਾ ਸਿਟੀ ਵਿਖੇ ਵੀ ਐਸ.ਐਚ.ਓ ਧਰਮਪਾਲ ਸ਼ਰਮਾ ਦੀ ਰਹਿਨੁਮਾਈ ਹੇਠ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਡੀ.ਐਸ.ਪੀ ਮਨਵਿੰਦਰਬੀਰ ਸਿੰਘ ਨਾਲ ਪ੍ਰਧਾਨ ਨਗਰ ਕੌਂਸਲ ਰਾਮ ਸਿੰਘ, ਐਡਵਰਡਗੰਜ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਰੱਸੇਵੱਟ, ਨਗਰ ਕੌਂਸਲ ਪ੍ਰਧਾਨ ਰਾਮ ਸਿੰਘ, ਐਸ.ਐਸ.ਓ ਧਰਮਪਾਲ ਸ਼ਰਮਾ, ਮੁੱਖ ਮੁਨਸ਼ੀ ਬਲਰਾਜ ਸਿੰਘ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ ਮੇਜਰ ਸਿੰਘ ਢਿੱਲੋਂ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਬਰਾੜ, ਬਬਰੂ ਵਹੀਨ, ਡਾ: ਜਗਦੀਸ਼ ਸ਼ਰਮਾ, ਕੌਂਸਲਰ ਅਸ਼ੋਕ ਬਜਾਜ, ਪ੍ਰਦੀਪ ਰੱਸੇਵੱਟ, ਕੌਂਸਲਰ ਸਰਮੁੱਖ ਸਿੰਘ, ਕੌਂਸਲਰ ਰਾਮ ਕੁਮਾਰ ਸੋਲੰਕੀ, ਸ਼ਗਨ ਲਾਲ ਗੋਇਲ, ਰਜਿੰਦਰ ਪਪਨੇਜਾ ਸਮੇਤ ਹੋਰ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਈਆਂ।
ਇਸੇ ਤਰਾਂ ਸਾਂਝ ਕੇਂਦਰ ਮਲੋਟ ਵਿਖੇ ਵੀ ਸਾਂਝ ਕੇਂਦਰ ਦੇ ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ਵਿਚ ਹੋਏ ਸਮਾਗਮ ਮੌਕੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਡਾ: ਜਗਦੀਸ਼ ਸ਼ਰਮਾ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਬਰਾੜ, ਡਾ: ਸੁਨੀਲ ਕੁਮਾਰ ਬਾਂਸਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸ਼ਗਨ ਲਾਲ ਗੋਇਲ, ਮਲੋਟ ਕਲੱਬ ਦੇ ਜੰਗਬਾਜ ਸ਼ਰਮਾ, ਹਰਬੰਸ ਸਿੰਘ, ਭਾਈ ਘਨੱਈਆ ਸੇਵਾ ਸੋਸਾਇਟੀ ਦੇ ਪ੍ਰਧਾਨ ਲਜਿੰਦਰ ਕਾਲੜਾ, ਜਨ ਸ਼ਕਤੀ ਸਪੋਰਟਸ ਕਲੱਬ ਦੇ ਪ੍ਰਧਾਨ ਅਮਰੀਕ ਕਲਸੀ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਅੱਜ ਕਰਵਾਏ ਸਮਾਗਮ ਦਾ ਮੁੱਖ ਮਕਸਦ ਨਸ਼ਿਆਂ ਵਿਰੁੱਧ ਹੰਭਲਾ ਮਾਰਨਾ ਹੈ ਅਤੇ ਇਸ ਵਿਚ ਸ਼ਹਿਰ ਦੇ ਹਰੇਕ ਵਿਅਕਤੀ ਨੂੰ ਸਹਿਯੋਗ ਦੇਣ ਦੀ ਲੋੜ ਹੈ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਬਰਾੜ ਨੇ ਆਖਿਆ ਕਿ ਨਸ਼ਿਆਂ ਦੀ ਦਲਦਲ ਵਿਚ ਧਸ ਰਹੀ ਨੌਜਵਾਨ ਪੀੜੀ ਦੀ ਜਿੰਦਗੀ ਨੂੰ ਬਚਾਉਣ ਦੀ ਅੱਜ ਮੁੱਖ ਲੋੜ ਹੈ ਅਤੇ ਇਸ ਲਈ ਪੰਜਾਬ ਸਰਕਾਰ ਵੀ ਅਨੇਕਾਂ ਉਪਰਾਲੇ ਕਰ ਰਹੀ ਹੈ।
ਇਸੇ ਤਰਾਂ ਸਾਂਝ ਕੇਂਦਰ ਥਾਣਾ ਸਦਰ ਮਲੋਟ ਵਿਖੇ ਵੀ ਥਾਣੇਦਾਰ ਗੁਰਮੇਲ ਸਿੰਘ ਦੀ ਅਗਵਾਈ ਵਿਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਮੌਕੇ ਅਵਤਾਰ ਸਿੰਘ ਗਿੱਲ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਸਾਬਕਾ ਸਰਪੰਚ ਤਰਖਾਣਵਾਲਾ, ਮਾਸਟਰ ਦਰਸ਼ਨ ਲਾਲ ਕਾਂਸਲ, ਹਰਜਿੰਦਰ ਸਿੰਘ ਗੁਰੋਂ, ਲਖਵਿੰਦਰ ਸਿੰਘ ਜੇਈ, ਸੁਰਜੀਤ ਸਿੰਘ ਗਿੱਲ ਪ੍ਰਧਾਨ ਯੂਥ ਵੈਲਫੇਅਰ ਕਲੱਬ ਅਤੇ ਵਾਲੀਬਾਲ ਅਕੈਡਮੀ ਦੇ ਖਿਡਾਰੀ ਪੁੱਜੇ । ਸਟੇਜ ਦੀ ਭੂਮਿਕਾ ਨਿਭਾਉਂਦਿਆਂ ਮਾਸਟਰ ਦਰਸ਼ਨ ਲਾਲ ਕਾਂਸਲ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਨਸ਼ਿਆਂ ਤੋਂ ਰਹਿਤ ਹੋ ਕੇ ਜਿੰਦਗੀ ਜਿਉਣ ਦਾ ਪ੍ਰਣ ਕਰਨ ਲਈ ਪ੍ਰੇਰਿਤ ਕੀਤਾ ।

Share Button

Leave a Reply

Your email address will not be published. Required fields are marked *