Thu. Apr 25th, 2019

ਨਸ਼ੇੜੀਆਂ ਨੂੰ ਘਰਾਂ ਤੇ ਗੁਰਦੁਆਰੇ ਸਾਹਿਬ ਧੱਕੇ ਪੈਂਦੇ ਹਨ

ਨਸ਼ੇੜੀਆਂ ਨੂੰ ਘਰਾਂ ਤੇ ਗੁਰਦੁਆਰੇ ਸਾਹਿਬ ਧੱਕੇ ਪੈਂਦੇ ਹਨ 

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

satwinder_7@hotmail.com 

ਗੁਰਦੁਆਰੇ ਸਾਹਿਬ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਹੈ। ਨਸ਼ੇੜੀਆਂ, ਸ਼ਰਾਬੀਆਂ ਅੰਦਰ ਆਉਣਾਂ ਮਨਾਂ ਹੈ। ਨਸ਼ੇੜੀਆਂ, ਸ਼ਰਾਬੀਆਂ ਦਾ ਬੁਰਾ ਹਾਲ ਹੈ। ਉਨ੍ਹਾ ਨੂੰ ਜੱਗ ਤੇ ਆਪਣੀ ਸੁਰਤ ਨਹੀਂ ਹੈ। ਆਪਣਾਂ, ਦੇਸ਼, ਕੌਮ, ਪੈਸੇ, ਬੰਦਿਆਂ ਦਾ ਨੁਕਸਾਨ ਕਰਦੇ ਹਨ। ਇੰਨਾ ਨੂੰ ਕੋਣ ਸੁਧਾਰੇਗਾ? ਕੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀਅੱਠਵੇਂ ਗੁਰੂ ਹਰ ਕ੍ਰਿਸ਼ਨ ਜੀ ਨੂੰ ਦੁਆਰਾ ਆਉਣਾਂ ਪਵੇਗਾ। ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਠੱਗਾਂ ਕਾਤਲਾਂ ਨੂੰ ਸੇਵਕ ਬਣਾ ਲਿਆ। ਅੱਠਵੇਂ ਗੁਰੂ ਹਰ ਕ੍ਰਿਸ਼ਨ ਜੀ ਨੇ ਰੋਗੀਆਂ ਦਾ ਇਲਾਜ ਕੀਤਾ। ਗੁਰੂਆਂ ਨੇ ਆਪ ਠੱਗ, ਕਾਤਲ, ਬਿਮਾਰਾਂ ਦੇ ਘਰ ਜਾ ਕੇ ਇਲਾਜ ਕੀਤਾ, ਸੱਜਣ, ਬੰਦਾ ਬਹਾਦਰ ਦਾ ਨਾਮ ਦਿੱਤਾ। ਅੱਜ ਨਸ਼ੇੜੀਆਂ, ਸ਼ਰਾਬੀਆਂ ਨੂੰ ਗੁਰਦੁਆਰੇ ਸਾਹਿਬ ਵਿੱਚ ਧੱਕੇ ਪੈਂਦੇ ਹਨ। ਜੇ ਨਸ਼ੇੜੀ, ਸ਼ਰਾਬੀ ਕਟੜਾ ਦੇ ਮੁਤਾਬਿਕ ਧਰਮ ਵੀ ਛੱਡ ਦੇਵੇਗਾ। ਹੋਰ ਕੋਈ ਉਸ ਨੂੰ  ਹੋਰ ਵਿਗਾੜ ਕੇ ਕਿਸੇ ਵੀ ਰਸਤੇ ਤੇ ਤੋਰ ਲਵੇਗਾ। ਗੁਰਦੁਆਰੇ ਸਾਹਿਬ ਵਿੱਚ ਨਸ਼ੇੜੀਆਂ, ਸ਼ਰਾਬੀਆਂ ਨੂੰ ਵੜਨ ਨਹੀਂ ਦਿੱਤਾ ਜਾਂਦਾ। ਧਰਮ ਤਾਂ ਉਹ ਹੈ ਜੋ ਵਿਗੜਿਆਂ ਨੂੰ ਸੁਧਾਰ ਦੇਵੇ। ਵਿਗੜੇ ਲੋਕ ਸੁਧਰਨ ਨੂੰ ਧਰਮਿਕ ਬਣਨਾ ਚਾਹੁੰਦੇ ਹਨ। ਧਰਮੀ ਤਾਂ ਹੁੰਦੇ ਹੀ ਵਿਗੜੇ ਹਨ। ਇਹ ਬਾਗੜ ਬਿੱਲੇ ਬਿਗਆੜ ਦੀ ਖਲੜੀ ਵਾਲੇ ਪਸ਼ੂ ਵਿਰਤੀ ਦੇ ਰੱਬ ਦੀ ਡਾਂਗ ਤੇ ਸੰਗਤ ਦਾ ਦਸਾਂ ਨੂੰਹਾ ਦਾ ਦਾਨ ਖਾਣ ਤੋਂ ਨਹੀਂ ਡਰਦੇ। ਗੁਰਦੁਆਰੇ ਸਾਹਿਬ ਨਸ਼ੇੜੀਆਂ, ਸ਼ਰਾਬੀਆਂ ਤੋਂ ਦਾਨ ਤਾਂ ਲੈ ਲੈਂਦੇ ਹਨ। ਗੁਰਦੁਆਰੇ ਸਾਹਿਬ ਦੇ ਗ੍ਰੰਥੀ ਨਸ਼ੇੜੀਆਂ, ਸ਼ਰਾਬੀਆਂ ਲੰਗਰ ਵੀ ਚਲਵਾਉਂਦੇ ਹਨ। ਨਸ਼ੇੜੀਆਂ, ਸ਼ਰਾਬੀਆਂ ਦੇ ਘਰ ਅਖੰਡ ਪਾਠ ਵੀ ਕਰਦੇ ਹਨ। ਪਰੋਸੇ ਵੀ ਖਾਂਦੇ ਹਨ। ਰੋਡੇ, ਨਸ਼ੇੜੀ, ਸ਼ਰਾਬੀ ਹੀ ਬਹੁਤਾ ਦਾਨ ਦਿੰਦੇ ਹਨ। ਗੁਰਦੁਆਰੇ ਸਾਹਿਬ ਦੇ ਬਾਹਰ ਇਹ ਵੀ ਲਿਖ ਕੇ ਲੱਗਾ ਦੇਣ ਨਸ਼ੇੜੀ, ਸ਼ਰਾਬੀ, ਰੋਡੇ ਦਾਨ ਨਾ ਦੇਣ। ਦਾਨ ਤਾਂ ਚਾਹੇ ਚੋਰ, ਠੱਗ ਬਲੈਕੀਆਂ ਵੀ ਦੇ ਦੇਵੇ। ਜਗਰਾਉਂ ਨੇੜੇ ਮਾਣੂਕੇ ਪਿੰਡ ਗੁਰਦੁਆਰੇ ਸਾਹਿਬ ਬਣਾਇਆ ਹੈ। ਸਿੰਘ ਸ਼ਹੀਦਾਂ ਦੇ ਘੋੜਿਆਂ ਸਣੇ ਬੁੱਤ ਬਣੇ ਹੋਏ ਹਨ। ਉਸ ਗੁਰਦੁਆਰੇ ਸਾਹਿਬ ਨੂੰ ਅਫ਼ੀਮ ਦੇ ਬਲੈਕੀਏ ਨੇ ਬਣਾਇਆ ਹੈ। ਉਸ ਦੇ ਮਗਰ ਪੁਲਿਸ ਲੱਗੀ ਹੋਈ ਸੀ। ਉਸ ਕੋਲ ਕਈ ਬੋਰੀਆਂ ਅਫ਼ੀਮ ਦੀਆਂ ਸਨ। ਉਸ ਨੇ ਗੱਡੀ ਵਿਚੋਂ ਦਰਖ਼ਤਾਂ ਦੀ ਝਿੜੀ ਝੁੰਡ ਵਿੱਚ ਵਗਾਹ ਮਾਰੀਆਂ। ਤੇ ਸੋਚਿਆ ਜੇ ਅੱਜ ਬਚ ਗਿਆ। ਸਾਰਾ ਮਾਲ ਮਹਾਰਾਜ ਦਾ ਹੋਵੇਗਾ। ਅੱਜ ਉੱਥੇ ਸੰਗਤਾਂ ਦਾ ਮੇਲ ਹੁੰਦਾ ਹੈ। ਦਿਨ ਰਾਤ ਲੰਗਰ ਚੱਲਦਾ ਹੈ। ਉਸ ਤੇ ਵੀ ਸ਼ਰੋਮਣੀ ਕਮੇਟੀ ਕਬਜ਼ਾ ਕਰ ਲਿਆ। ਮਾਇਆ ਲੈਂਦੇ ਸ਼ਰਮ ਨਹੀਂ ਕਰਦੇ ਕਿ ਕਿਧਰੋਂ ਆ ਰਹੀ ਹੈ? ਸਤਿਜੁਗ ਨਾਲੋਂ ਅੱਜ ਤਾਂ ਲੋਕ ਹੋਰ ਵੀ ਦੁੱਖਾਂ ਤੇ ਨਸ਼ਿਆਂ ਨਾਲ ਤੜਫ਼ ਰਹੇ ਹਨ। ਦੁਖੀਆਂ ਨੂੰ ਕੋਈ ਰਸਤਾ ਨਹੀਂ ਲੱਭਦਾ ਗੁਰਬਾਣੀ ਦੇ ਬਚਨ ਸੁਣ ਕੇ ਤਪਦੇ ਹਿਰਦੇ ਠਰਦੇ ਹਨ। ਸੰਗਤ ਦਾਨੀ ਸੱਜਣ ਵਧ ਤੋਂ ਵੱਧ ਦਿਲ ਖ਼ੋਲ ਕੇ ਗੁਰਦੁਆਰੇ ਸਾਹਿਬ ਤੇ ਲੰਗਰਾਂ, ਰੋਗੀਆਂ ਲਈ ਦਾਨ ਕਰੋ। ਗੁਰਦੁਆਰੇ ਸਾਹਿਬ ਦੇ ਮੁਖੀਆਂ, ਸੰਤਾਂ, ਸਾਧਾਂ ਦੇਸ਼ ਤੇ ਲੋਕ ਸੇਵਕਾਂ ਨੂੰ ਬੇਨਤੀ ਹੈ। ਨਸ਼ੇੜੀਆਂ ਦੀ ਵੀ ਬਾਂਹ ਫੜੋ ਥਾਂ-ਥਾਂ ਡੇਰਿਆਂ ਗੁਰਦੁਆਰੇ ਸਾਹਿਬ ਵਿੱਚ ਤੁਸੀਂ ਹੀ ਨਸ਼ੇ ਛਡਾਊ ਕੇਂਦਰ, ਰੋਗੀਆਂ ਲਈ ਹਸਪਤਾਲ, ਕਾਲਜ ਖ਼ੋਲ ਸਕਦੇ ਹੋ। ਨੌਜਵਾਨਾਂ ਨੂੰ ਆਪਣੇ ਮਗਰ ਲਾ ਸਕਦੇ ਹੋ। ਗਰੀਬਾਂ ਦੇ ਸੰਗਤ ਵਿੱਚ ਵਿਆਹ ਕਰ ਦਿਆ ਕਰੋ। ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਉਨ੍ਹਾਂ ਦੇ ਵਿਆਹ ਸੰਗਤ ਰੂਪ ਵਿੱਚ ਗਰੀਬ ਕੁੜੀਆਂ ਨਾਲ ਕੀਤੇ। ਕਦੇ ਇੱਕ ਪੈਸਾ ਖ਼ਰਚ ਨਹੀਂ ਕੀਤਾ ਸੀ। ਅਨੰਦ ਕਰਕੇ ਸਿਰਫ਼ ਦੇਗ਼ ਵਰਤਾਉਂਦੇ ਸਨ। ਉਦੋਂ ਲਾੜਾ-ਲਾੜੀ ਦੇ ਗਲ਼ ਵਿੱਚ ਫੁੱਲ ਪਾਉਣ ਦੀ ਮਨ ਮੱਤ ਰੀਸ ਹੁੰਦੀ ਸੀ। 

ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਸ ਨੇ ਨਰੰਗਕਾਰੀਏ ਗੁਰਬਚਨੇ ਦਾ 1978 ਵਿੱਚ ਕਤਲ ਕਰਾਇਆ ਸੀ। ਇਹ ਗੁਰਬਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਕੁਰਸੀ ਉਤੇ ਬੈਠਦਾ ਸੀ। ਆਪ ਨੂੰ ਗੁਰੂ ਕਹਾਉਂਦਾ ਸੀ। ਸਿੱਖ ਧਰਮ ਦੇ ਗੁਰੂਆਂ ਨੂੰ ਸੰਗਤ ਵਿੱਚ ਬੁਰੇ ਲਫ਼ਜ਼ ਬੋਲਦਾ ਸੀ। ਤਾਂ ਇਸ ਨੂੰ ਚੁੱਪ ਕਰਾਉਣਾ ਪਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਥੇਦਾਰੀ ਹੇਠ 1978 ਤੋਂ ਲੈ ਕੇ 1984 ਤੱਕ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਮੁਕਤ ਹੋ ਗਏ ਸਨ। ਜੋ ਨੌਜਵਾਨ ਨਸ਼ਾ ਕਰਦੇ, ਕਰਾਹੇ ਪੈ ਗਏ ਸਨ। ਸਰਕਾਰ ਦੇ ਸਤਾਏ ਲੋਕਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਣੀ ਸ਼ਰਨ ਵਿੱਚ ਲੈ ਲਿਆ ਸੀ। ਆਪ ਨਸ਼ੇ ਛਡਾਏ ਤੇ ਅੰਮ੍ਰਿਤ ਪਾਨ ਕਰਾਇਆ। ਇਹ ਸਾਰੇ ਨੌਜਵਾਨ ਰਲ ਕੇ ਸਿੱਖ ਕੌਮ ਦੀ ਸ਼ਕਤੀ ਬਣ ਗਏ ਸਨ। ਇਹੀ ਸੁਧਰੇ ਹੋਏ ਅੰਮ੍ਰਿਤਧਾਰੀ ਨੌਜਵਾਨਾਂ ਨੇ ਭਾਰਤੀ ਫ਼ੌਜ ਦੀਆਂ ਭਮੀਰੀਆਂ ਘੁੰਮਾ ਦਿੱਤੀਆਂ ਸਨ। ਸਭ ਦੇ ਹੱਥਾਂ ਦੇ ਤੋਤੇ ਉਡਾ ਦਿੱਤੇ ਸਨ। ਦੁਨੀਆ ਭਰ ਦੇ ਦੇਸ਼ਾਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਫ਼ੌਜ ਦੇ ਜਵਾਨਾਂ ਨੂੰ ਸਮਝ ਨਹੀਂ ਲੱਗੀ ਐਸੇ ਕਿਹੜੇ ਬੰਬ ਹਨ? ਕਿਧਰੋਂ ਆ ਰਹੇ ਹਨ? ਜੋ ਟੈਂਕਾਂ ਤੇ ਭਾਰਤੀ ਫ਼ੌਜ ਦਾ ਅੰਧਾ ਧੁੰਦ ਬਰੂਦ ਨਾਲ ਹਮਲਾ ਕਰਕੇ ਤਬਾਹ ਕਰ ਰਹੇ ਹਨ। ਰਾਸ਼ਟਰਪਤੀ ਜ਼ੈਲਾਂ ਤੇ ਪ੍ਰਧਾਨ ਮੰਤਰੀ ਇੰਧਰਾ ਵੀ ਹਿੱਲ ਗਏ ਸਨ। 1984 ਦੇ ਹਮਲੇ ਤੋਂ ਪਿੱਛੋਂ ਬਹੁਤ ਲੋਕ ਅੰਮ੍ਰਿਤ ਪਾਨ ਕਰਕੇ ਸਿੱਖ ਬਣੇ। ਕਈ ਸਿੱਖਾਂ ਦੇ ਰੂਪ ਵਿੱਚ ਅੱਜ ਵੀ ਗੁੰਡੇ ਕਾਤਲ ਹਨ। ਪਰ ਸਿੱਖ ਦਾ ਮਤਲਬ ਹੈ। ਰੱਬ ਦੀ ਕਦਰੁਤੀ ਦਿੱਤੀ ਸ਼ਕਲ ਨੂੰ ਕਾਇਮ ਰੱਖਦੇ ਹੋਏ। ਦਸਾਂ ਗੁਰੂਆਂ ਦੀ ਸ਼ਕਲ ਤੇ ਅਕਲ ਦਾ ਹੋਣਾ ਹੈ। ਸਿੱਖ ਨੇ ਗੁਰੂਆਂ ਦੇ ਸ਼ਬਦ ਦੇ ਕਹਿਣੇ ਤੇ ਚੱਲਦੇ ਹੋਏ ਦਿਆਂ ਦੇ ਧਰਮ ਤੇ ਚੱਲਦੇ ਹੋਏ ਹੰਕਾਰ, ਕਰੋਧ, ਲੋਭ, ਮੋਹ ਕਾਮ ਛੱਡਣਾ ਹੈ। ਗੁਰਬਾਣੀ ਦੇ ਭਾਵ ਅਰਥਾਂ ਵਰਗਾ ਜੀਵਨ ਜਿਉਂਦੇ ਹੋਏ ਜੋਤ ਮਨ ਵਿੱਚ ਹਮੇਸ਼ਾ ਲਈ ਜਗਦੀ ਰੱਖਣੀ ਹੈ। 1984 ਦੇ ਹਮਲੇ ਤੋਂ ਪਿੱਛੋਂ ਕਈ ਸਾਲ ਪੂਰਾ ਇੱਕ ਦਹਾਕਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਅਸਰ ਨੌਜਵਾਨਾਂ ਉੱਤੇ ਰਿਹਾ। ਜ਼ਿਆਦਾਤਰ ਨੌਜਵਾਨ ਮੁੰਡੇ ਨਸ਼ਾ ਨਹੀਂ ਕਰਦੇ ਸਨ। ਪੁਲਿਸ ਦੇ ਡਰੋਂ ਬਹੁਤੇ ਸਿੱਖ ਨੌਜਵਾਨ ਦੇਸ਼ ਛੱਡ ਕੇ ਭੱਜ ਗਏ। ਅੱਧੇ ਤੋਂ ਵੱਧ ਪੁਲਿਸ ਨੇ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤੇ। ਸਿੱਖ ਪੁਲਿਸ ਵਾਲੇ ਸੁਆਦ ਲੈਣ ਲਈ ਸਿੱਖ ਨੌਜਵਾਨਾਂ ਨੂੰ ਨੰਗੇ ਕਰਕੇ ਕੁੱਟਦੇ ਤੇ ਸਰੀਰਕ ਸਬੰਧ ਕਰਦੇ ਸਨ। ਪੁਲਿਸ ਵਾਲੇ ਅੱਜ ਵੀ ਇਹੀ ਕੰਜਰ ਖਾਨਾ ਕਰ ਰਹੇ ਹਨ। ਫਿਰ ਡੰਡਾ ਅੰਦਰ ਧੱਕ ਕੇ ਮਾਰ ਕੇ ਲਾਸ਼ਾਂ ਖੱਪਾ ਦਿੰਦੇ ਹਨ। ਇੱਕ ਚੌਥਾਈ ਬੱਬਰ ਸ਼ੇਰ ਜੇਲਾਂ ਵਿੱਚ ਡਿੱਕ ਦਿੱਤੇ ਹਨ। ਰਹਿੰਦਿਆਂ ਸਿੱਖ ਨੌਜਵਾਨਾਂ ਨੇ ਜਾਨ ਬਚਾਉਣ ਲਈ ਦਾੜ੍ਹੀ ਸਿਰ ਮੁੰਨਵਾ ਕੇ ਸਿੱਖੀ ਖ਼ਤਮ ਕਰ ਦਿੱਤੀ। ਜੋ ਸਾਧ ਬਚ ਗਏ। ਉਹ ਲੰਬੀਆਂ ਦਾੜ੍ਹੀਆਂ ਵਧਾ ਕੇ ਕੱਟੜਤਾ ਦਿਖਾ ਕੇ, ਹੱਥਾਂ ਵਿੱਚ ਡਾਂਗਾਂ, ਤਲਵਾਰਾਂ, ਰਿਵਾਲਵਰ ਦਿਖਾ ਕੇ ਸ਼ਰੀਫ਼ ਲੋਕਾਂ ਨੂੰ ਅੱਜ ਤੱਕ ਡਰਾ ਮਾਰ ਰਹੇ ਹਨ। ਕੱਟੜ ਧਰਮੀ ਜਨਤਾ ਦੇ ਖ਼ੂਨ ਪਸੀਨੇ ਦੀ ਕਮਾਈ ਦਾਨ ਉੱਤੇ ਪਲ਼ ਕੇ ਬੰਦੇ ਤੇ ਬੱਕਰੇ ਮਾਰ ਰਹੇ ਹਨ।

ਬਾਬਾ ਨਿਧਾਨ ਸਿੰਘ ਦੇ ਲੰਗਰ ਹਾਲ ਤੇ ਸੰਗਤਾਂ ਦੇ ਰਹਾਇਸ਼ ਵਾਲੀਂ ਥਾਂ ਦੇ ਬਰਾਬਰ ਇੱਕ ਸਮਾਧ ਬਣੀ ਹੈ। ਸੁਧਰੇ ਹੋਏ ਸਿਆਣੇ ਅੰਮ੍ਰਿਤਧਾਰੀ ਲੋਕ ਉਸ ਨੂੰ ਮੱਥਾ ਟੇਕਦੇ ਹਨ। ਲੰਗਰ ਹਾਲ ਦੇ ਪਿੱਛੇ ਦਰਖਤਾਂ ਥੱਲੇ ਮੋਟੇ ਮੋਟੇ ਨਿਹੰਗਾ ਦਾ ਜੱਥਾ ਹੁੰਦਾ ਹੈ। ਕਈ ਉਨ੍ਹਾਂ ਦੀ ਸੇਵਾ ਕਰਨ ਲੱਗ ਜਾਂਦੇ ਹਨ। ਇਹ ਸੁੱਖਾ ਘੋਟ-ਘੋਟ ਪੀਂਦੇ ਹਨ। ਇੱਧਰ ਹੀ ਇੱਕ ਹੋਰ ਇਤਿਹਾਸਕ ਗੁਰਦੁਆਰਾ ਹੈ। ਇੱਕ ਬਹੁਤ ਵੱਡੀ ਸਾਰੀ ਪੱਗ ਵਾਲਾ ਨਿਹੰਗ ਨੀਲੇ ਬਾਣੇ ਵਿੱਚ ਬੈਠਾ ਸੁੱਖਾ ਘੋਟ ਰਿਹਾ ਸੀ। ਲੋਕ ਉਸ ਦੀਆਂ ਨਿਸਾਲ਼ੀਆਂ ਨੰਗੀਆਂ ਲੱਤਾ ਚੁੰਬੜੀ ਜਾਂਦੇ ਸਨ। ਪੈਸੇ ਮੱਥਾ ਟੇਕ ਰਹੇ ਸਨ। ਬਹੁਤ ਘੱਟ ਗੁਰਦੁਆਰਾ ਸਾਹਿਬ ਵਿੱਚ ਲੜੀ ਬਾਰ ਬਾਣੀ ਦੀ ਕਥਾ ਹੁੰਦੀ ਹੈ। ਬਹੁਤੇ ਹੁਕਮਨਾਮੇ ਦੀ ਕਥਾ ਹੀ ਕਰਦੇ ਹਨ। ਉਹੀ ਹੁਕਮ ਨਾਮਾਂ ਹਫ਼ਤੇ ਵਿੱਚ ਦੋ ਬਾਰ ਤਾਂ ਆ ਜਾਂਦਾ ਹੈ। ਕਥਾ ਵਾਚਕਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਹੈ। ਪਿਆਰਿਉ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚਾਰ ਪੰਗਤੀਆਂ ਲਾਈਨਾਂ ਦੇ ਅਰਥ ਸ਼ੁਰੂ ਤੋਂ ਕਰੋ। ਗੂਗਲਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਟਰਾਂਸਲੇਸ਼ਨ ਕਰਕੇ ਅਰਥ ਤੇ ਬਾਣੀ ਪਾਈ ਹੋਈ ਹੈ। ਕਈ ਫੇਸਬੁੱਕ ਦੋਸਤ ਤੇ ਲਿਖਾਰੀ ਭੈਣਾਂ ਵੀਰ ਵੀ ਅਰਥ ਕਰੀ ਜਾਂਦੇ ਹਨ। ਜੋ ਵੀ ਬਾਣੀ ਦਾ ਸ਼ਬਦ ਅਰਥਾਂ ਸਮੇਤ ਮਿਲਦਾ ਹੈ। ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਬਾਣੀ ਵੱਖ-ਵੱਖ ਤਰਾਂ ਸਮਝ ਆ ਜਾਵੇਗੀ। ਦੁਨੀਆਂ ਦੀਆਂ ਗੱਲਾਂ ਬੰਦਿਆਂ ਨੂੰ ਜੂਡੋ-ਜੂਡੀ ਕਰਾਉਂਦੀਆਂ ਹਨ। ਗੁਰਬਾਣੀ ਬੰਦੇ ਨੂੰ ਫਲਾਸਫ਼ਰ, ਗਿਆਨ ਵਾਲਾ,ਗੁਣਵਾਨ, ਵਿਗਿਆਨੀ ਸੇਵਕ ਬਾਣਉਂਦੀ ਹੈ।

Share Button

Leave a Reply

Your email address will not be published. Required fields are marked *

%d bloggers like this: