ਨਸ਼ੀਲੇ ਪਾਊਡਰ ਸਮੇਤ ਔਰਤ ਗ੍ਰਿਫ਼ਤਾਰ

ਨਸ਼ੀਲੇ ਪਾਊਡਰ ਸਮੇਤ ਔਰਤ ਗ੍ਰਿਫ਼ਤਾਰ
ਹੁਸ਼ਿਆਰਪੁਰ : ਥਾਣਾ ਬੁੱਲੋਵਾਲ ਦੀ ਪੁਲਿਸ ਨੇ 109 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਔਰਤ ਨੂੰ ਗ੍ਫ਼ਿਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਮੀਤ ਕੌਰ ਪਤਨੀ ਬਲਵਿੰਦਰ ਪਾਲ ਵਾਸੀ ਨੈਨੋਵਾਲ ਵੈਦ ਥਾਣਾ ਬੁੱਲੋਵਾਲ ਦੀ ਰੂਪ ‘ਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਦਲਜੀਤ ਸਿੰਘ ਪੁਲਿਸ ਮੁਲਾਜ਼ਮਾਂ ਨਾਲ ਇਲਾਕੇ ‘ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਨੈਨੋਵਾਲ ਵੈਦ ਪੁੱਜੇ ਤਾਂ ਅੱਗੇ ਆ ਰਹੀ ਉਕਤ ਔਰਤ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਇਕਦਮ ਪਿੰਡ ਨੈਨੋਵਾਲ ਵੈਦ ਨੂੰ ਮੁੜਣ ਲੱਗੀ ਤਾਂ ਉਸ ਨੂੰ ਸ਼ੱਕ ਦੇ ਅਧਾਰ ‘ਤੇ ਕਾਬੂ ਕੀਤਾ ਗਿਆ।
ਇਸ ਦੌਰਾਨ ਉਸ ਨੇ ਇਕ ਮੋਮੀ ਲਿਫ਼ਾਫ਼ਾ ਜ਼ਮੀਨ ‘ਤੇ ਸੁੱਟ ਦਿੱਤਾ। ਇਸ ਦੌਰਾਨ ਏਐੱਸਆਈ ਕੁਲਵੰਤ ਸਿੰਘ ਨੂੰ ਇਤਲਾਹ ਦਿੱਤੀ ਗਈ। ਕੁਲਵੰਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ ਤੇ ਉਕਤ ਔਰਤ ਵੱਲੋਂ ਸੁੱਟੇ ਗਏ ਉਕਤ ਲਿਫ਼ਾਫ਼ੇ ਦੀ ਜਦੋਂ ਤਲਾਸ਼ੀ ਲਈ ਤਾਂ ਉਸ ‘ਚੋਂ 109 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਪੁਲਿਸ ਨੇ ਉਕਤ ਪਾਊਡਰ ਆਪਣੇ ਕਬਜ਼ੇ ‘ਚ ਲੈ ਕੇ ਉਕਤ ਔਰਤ ਨੂੰ ਗ੍ਫ਼ਿਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਗੁਰਮੀਤ ਕੌਰ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।