Thu. Oct 17th, 2019

ਨਸ਼ੀਲੇ ਪਦਾਰਥ ਨਾਲ ਥਾਣੇਦਾਰ ਗ੍ਰਿਫਤਾਰ

ਨਸ਼ੀਲੇ ਪਦਾਰਥ ਨਾਲ ਥਾਣੇਦਾਰ ਗ੍ਰਿਫਤਾਰ

ਲੁਧਿਆਣਾ : ਐੱਸਟੀਐੱਫ ਨੇ ਪੰਜਾਬ ਪੁਲਿਸ ‘ਚ ਤਾਇਨਾਤ ਥਾਣੇਦਾਰ ਤੇ ਉਸ ਦੀ ਮਹਿਲਾ ਸਾਥੀ ਨੂੰ ਪੰਜ ਕਿਲੋ ਅਫੀਮ ਨਾਲ ਕਾਬੂ ਕੀਤਾ ਹੈ। ਥਾਣੇਦਾਰ ਵੀਰਵਾਰ ਸਵੇਰੇ ਮਹਿਲਾ ਸਾਥੀ ਨਾਲ ਕਾਰ ‘ਚ ਜਾ ਰਿਹਾ ਸੀ। ਥਾਣੇਦਾਰੀ ਦੀ ਪਛਾਣ ਮੇਜਰ ਸਿੰਘ ਦੇ ਤੌਰ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ ਪੁਲਿਸ ਲਾਈਨ ‘ਚ ਸਥਿਤ ਐੱਮਟੀਓ ਦਫ਼ਤਰ ‘ਚ ਤਾਇਨਾਤ ਸੀ। ਪੁਲਿਸ ਨੇ ਉਸ ਤੋਂ ਪਿਸਤੌਲ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਥਾਣੇਦਾਰ ਆਪਣੀ ਮਹਿਲਾ ਰਿਸ਼ਤੇਦਾਰ ਨਾਲ ਅਫੀਮ ਦੀ ਸਪਲਾਈ ਦੇਣ ਜਾ ਰਿਹਾ ਸੀ। ਪੁਲਿਸ ਸੂਚਨਾ ਦੇ ਆਧਾਰ ‘ਤੇ ਸਵੇਰੇ ਪੰਜ ਵਜੇ ਥਾਣੇਦਾਰ ਨੂੰ ਗ੍ਰਿਫਤਾਰ ਕਰ ਲਿਆ। ਥਾਣੇਦਾਰ ਉਸ ਸਮੇਂ ਕਾਰ ‘ਚ ਅਫੀਮ ਦੀ ਸਪਲਾਈ ਦੇਣ ਜਾ ਰਿਹਾ ਸੀ। ਥਾਣੇਦਾਰ ਦੇ ਕੋਲ ਇਕ ਪਿਸਟਲ ਤੇ ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ 15 ਸਾਲ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ ਤੇ 1992 ‘ਚ ਪੁਲਿਸ ‘ਚ ਭਰਤੀ ਹੋਇਆ ਸੀ।

Leave a Reply

Your email address will not be published. Required fields are marked *

%d bloggers like this: