ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ 6 ਕਾਬੂ

ss1

ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ 6 ਕਾਬੂ

ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਉਸ ਸਮੇਂ ਪੂਰੀ ਤਰ੍ਹਾਂ ਸਫਲ ਹੁੰਦੀ ਦਿਖਾਈ ਦਿੱਤੀ, ਜਦੋਂ ਬਟਾਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਇਕ ਛੋਟਾ ਹਾਥੀ ਵੀ ਕਬਜ਼ੇ ਵਿਚ ਲਿਆ ਗਿਆ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਾਬੂ ਰਾਮ ਨੇ ਦੱਸਿਆ ਕਿ ਦੌਰਾਨੇ ਗਸ਼ਤ ਪਿੰਡ ਦਕੋਹਾ ਤੋਂ ਗਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਦਕੋਹਾ ਨੂੰ 90 ਨਸ਼ੀਲੇ ਕੈਪਸੂਲਾਂ ਤੇ 20 ਗੋਲੀਆਂ ਸਮੇਤ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਥਾਣਾ ਸਿਟੀ ਦੇ ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਤੋਂ ਕੁਲਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਹਰਦੋਝੰਡੇ ਨੂੰ 60 ਨਸ਼ੀਲੇ ਕੈਪਸੂਲਾਂ ਤੇ 20 ਗੋਲੀਆਂ ਸਮੇਤ ਗ੍ਰਿਫਤਾਰ ਕਰ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਬੀਤੀ ਰਾਤ 8 ਵਜੇ ਪੁਲ ਸੂਆ ਗਿੱਲਾਂਵਾਲੀ ਤੋਂ ਨਵਜੋਤ ਸਿੰਘ ਪੁੱਤਰ ਬਨਾਰਸੀ ਸਿੰਘ ਵਾਸੀ ਡਾਲੇਚੱਕ ਨੂੰ 55 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ।
ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਪੁਲਸ ਪਾਰਟੀ ਸਮੇਤ ਬੀਤੀ ਸ਼ਾਮ ਪਿੰਡ ਸਾਗਰਪੁਰਾ ਮੋੜ ਤੋਂ ਜੌਨਸਨ ਪੁੱਤਰ ਐਡਵਿਨ ਮਸੀਹ ਵਾਸੀ ਖਜੂਰੀ ਗੇਟ ਬਟਾਲਾ ਨੂੰ 195 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ।
ਬਟਾਲਾ/ਡੇਰਾ ਬਾਬਾ ਨਾਨਕ, (ਸੈਂਡੀ, ਬੇਰੀ, ਕੰਵਲਜੀਤ)- ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਬੀਤੀ ਰਾਤ ਪਿੰਡ ਮੰਗੀਆਂ ਦੇ ਮੋੜ ਤੋਂ ਨਾਕਾਬੰਦੀ ਦੌਰਾਨ ਗੁਰਭੇਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੰਗੀਆਂ, ਰਛਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੋਦੇ ਬੇਟ ਨੂੰ ਛੋਟਾ ਹਾਥੀ ਬਿਨਾਂ ਨੰਬਰੀ ਅਤੇ 98 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਹੈ।

Share Button

Leave a Reply

Your email address will not be published. Required fields are marked *