ਨਸ਼ੀਲਾ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ, ਦੂਜੇ ਦੀ ਹਾਲਤ ਗੰਭੀਰ

ss1

ਨਸ਼ੀਲਾ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ, ਦੂਜੇ ਦੀ ਹਾਲਤ ਗੰਭੀਰ

ਝਬਾਲ – ਥਾਨਾ ਝਬਾਲ ਦੇ ਅਧੀਨ ਆਉਂਦੇ ਐਮਾ ਖ਼ੁਰਦ ਵਿਖੇ ਨਸ਼ੀਲੇ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਬਾਬਾ ਬੁਢਾ ਜੀ ਚੈਰੀਟੇਬਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਦੇ ਤੀਜੇ ਸਾਥੀ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਜਮਤ ਪੁਰ ਤੋਂ ਸਮੈਕ ਵੇਚਣ ਆਉਂਦੇ ਇਕ ਵਿਅਕਤੀ ਕੋਲੋਂ 350 ਰੁਪਏ ਦੀ ਪੁੜੀ ਲਈ ਅਤੇ ਉਸ ਦਾ ਘੋਲ ਬਣਾ ਕੇ ਟੀਕਾ ਲਗਾ ਲਿਆ। ਜਿਸ ਨਾਲ ਗੁਰਜੰਟ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਸਾਵਨ ਸਿੰਘ ਦੀ ਹਾਲਤ ਨਾਜ਼ੁਕ ਬਣਾ ਹੋਈ ਹੈ। ਪੁਲਿਸ ਵੱਲੋਂ ਸਮੈਕ ਵਿਕਰੇਤਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Share Button

Leave a Reply

Your email address will not be published. Required fields are marked *