ਨਸ਼ਿਆ ਨੂੰ ਖਤਮ ਕਰਨ ਦਾ ਹੌਕਾ ਦਿੰਦਾ “ਛਿੰਝ ਛਰਾਹਾ ਦੀ” ਦਾ ਮੇਲਾ ਸਾਨੋ ਸ਼ੌਕਤ ਨਾਲ ਸਮਾਪਤ…

ss1

“ਛਿੰਝ ਛਰਾਹਾਂ ਦੀ, ਦਾਲ ਮਾਹਾ ਦੀ”
ਨਸ਼ਿਆ ਨੂੰ ਖਤਮ ਕਰਨ ਦਾ ਹੌਕਾ ਦਿੰਦਾ “ਛਿੰਝ ਛਰਾਹਾ ਦੀ” ਦਾ ਮੇਲਾ ਸਾਨੋ ਸ਼ੌਕਤ ਨਾਲ ਸਮਾਪਤ…

chinj-phoਗੜਸ਼ੰਕਰ 23 ਨਵੰਬਰ (ਅਸ਼ਵਨੀ ਸ਼ਰਮਾ)-“ਛਿੰਝ ਛਰਾਹਾਂ ਦੀ” ਜੋ ਕਿ ਹਰ ਵਰੇ ਦੀ ਤਰਾ ਇਸ ਵਰੇ 20 ਨਵੰਬਰ ਤੋ ਸ਼ਾਨੋ ਸ਼ੌਕਤ ਤੇ ਧਾਰਮਿਕ ਰਿਤੀ ਰਿਵਾਜ ਨਾਲ ਸ਼ੁਰੂ ਹੋਇਆ ਸੀ ਤੇ ਇਸ ਦਿਨ ਇਲਾਕੇ ਦੇ ਲੋਕ ਥਾਨ ਰੌੜੇ (ਨਵੇ ਅੰਨ ਦੇ) ਤੇ ਆਪਣੀਆ ਮੰਗੀਆ ਮੁਰਾਦਾ ਪੂਰੀਆ ਹੋਣ ਤੇ ਇਥੇ ਢੋਲ ਢੱਮਕੇ, ਬਾਜੇ ਨਾਲ ਨਤਮਸਤਕ ਹੋਣ ਆਉਦੇ ਹਨ।ਇਸ ਸਬੰਧ ਚ ਬਾਬਾ ਬਾਲਕ ਰੂਪ ਮੰਦਰ ਦੇ ਮਹੰਤ ਅਸ਼ੋਕ ਕੁਮਾਰ ਨੇ ਦਸਿਆ ਕਿ 20 ਨਵੰਬਰ ਨੂੰ ਭਾਰੀ ਗਿਣਤੀ ਚ ਇਲਾਕੇ ਦੇ ਲੋਕ ਇਥੇ ਨਤਮਸਤਕ ਹੋਏ ਹਨ ਅਤੇ ਮੇਲੇ ਦੇ ਚਾਰੇ ਦਿਨ ਸਮੂਹ ਸੰਗਤ ਲਈ ਮੰਦਰ ਕਮੇਟੀ ਵਲੋ ਬਾਬਾ ਜੀ ਦੀ ਕ੍ਰਿਪਾ ਨਾਲ ਲੰਗਰ ਅੱਟੁਟ ਵਰਤਾਏ ਗਏ। ਮਹੰਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਮੇਲਾ ਪੁਰਾਣੇ ਸਮਿਆ ਤੋ ਚੱਲਿਆ ਆ ਰਿਹਾ ਹੈ ਤੇ ਇਸ ਦਿਨ ਤੋ ਇਲਾਕੇ ਦੇ ਦੁਰ ਦਰਾਡੇ ਰਹਿੰਦੇ ਲੋਕ ਵਿਆਹ ਦੇ ਚਾਅ ਵਾਗ ਆਪਣੇ-ਆਪਣੇ ਘਰ ਨੂੰ ਆਉਦੇ ਹਨ ਅਤੇ ਚਾਰ ਦਿਨ ਮੇਲੇ ਦਾ ਖੂਬ ਅਨੰਦ ਮਾਣਦੇ। ਉਹਨਾ ਨੇ ਦੱਸਿਆ ਕਿ ਬਾਬਾ ਬਾਲਕ ਰੂਪ ਮੰਦਰ ਵਿਖੇ ਚਾਰੇ ਦਿਨ ਸੰਗਤ ਦਾ ਹਜੂਮ ਲਗਾ ਰਹਿੰਦਾ ਹੈ।ਉਹਨਾ ਨੇ ਦੱਸਿਆ ਕਿ ਇਸ ਮੇਲੇ ਦੀ ਕਹਾਵਤ ਪ੍ਰੱਚਲਿਤ ਹੈ ਕਿ “ਛਿੰਝ ਛਰਾਹਾਂ ਦੀ, ਦਾਲ ਮਾਹਾ ਦੀ” ਕਿਉਕਿ ਜਿਵੇ ਦਾਲ ਮਾਹਾ ਦੀ ਹੋਲੀ-ਹੋਲੀ ਬਣਦੀ ਹੈ ਇਸੇ ਤਰਾ ਇਹ ਛਿੰਝ ਵੀ ਚਾਰ ਦਿਨ ਚਲਦੀ ਰਹਿੰਦੀ।
ਇਸ ਮੌਕੇ ਬੀਤ ਭਲਾਈ ਕਮੇਟੀ ਵਲੋ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ 22 ਵਾਂ ਪੇਡੂ ਖੇਡ ਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ।ਖੇਡ ਮੇਲੇ ਦਾ ਉਦਘਾਟਨ ਠੇਕੇਦਾਰ ਪਿੰਕ ਰਾਜ ਪੁਰੀ ਨੇ ਕੀਤਾ। ਇਸ ਮੌਕੇ ਕੱਬਡੀ ਤੇ ਵਾਲੀਵਾਲ ਦੇ ਫਸਵੇ ਮੁਕਾਬਲੇ ਹੋਏ ਜਿਹਨਾ ਚ ਕੱਬਡੀ ਭਾਰ ਖੁੱਲਾ ਪੂਬੋਵਾਲ ਤੇ ਕਾਲੇਵਾਲ ਦੀ ਟੀਮਾ ਵਿਚਕਾਰ ਫਸਵੀ ਟੱਕਰ ਹੋਈ ਜਿਸ ਪੂਬੋਵਾਲ ਨੇ ਕਾਲੇਵਾਲ ਨੂੰ ਹਰਾਕੇ ਟ੍ਰਾਫੀ ਤੇ ਕਬਜਾ ਕੀਤਾ।ਕੱਬਡੀ ਭਾਰ 54 ਕਿਲੋ ਚ ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਹੈਬੋਵਾਲ ਦੀ ਟੀਮ ਨੇ ਬੀਟਣ ਨੂੰ ਮਾਤ ਦਿਤੀ, ਵਾਲੀਵਾਲ ਭਾਰ ਖੁੱਲਾ ‘ਚ ਕੂਕੜਾ ਸੂਹਾਂ ਨੇ ਮਹਿੰਦਵਾਣੀ ਨੂੰ ਹਰਾਇਆ। ਰੱਸ਼ਾਕਸ਼ੀ ਦੇ ਹੋਏ ਮੁਕਾਬਲੇ ਚ ਨੈਨਮਾਂ ਨੇ ਝੋਣੋਵਾਲ ਨੂੰ ਹਰਾਇਆ। ਇਸ ਮੌਕੇ ਸਭਿਆਚਾਰਕ ਮੇਲੇ ਦਾ ਉਦਘਾਟਨ ਠੇਕੇਦਾਰ ਰੋਸ਼ਨ ਲਾਲ ਕਰੀਮਪੁਰ ਨੇ ਕੀਤਾ ਜਦੋ ਕਿ ਮੁੱਖ ਮਹਿਮਾਨ ਵਜੋ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਤੇ ਸੀ.ਪੀ.ਐਮ ਦੇ ਜਿਲਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਕੌਸ਼ਲਰ ਕੁਲਵਿੰਦਰ ਸੰਘਾਂ ਨੇ ਸ਼ਿਰਕਤ ਕੀਤਾ।
ਇਸ ਮੌਕੇ ਸਮੂਹ ਇਲਾਕਾ ਨਿਵਾਸੀਆ ਨੂੰ ਛਿੰਝ ਮੇਲੇ ਦੀ ਵਧਾਈ ਦਿੰਦਿਆ ਲਵ ਕੁਮਾਰ ਗੋਲਡੀ ਤੇ ਕਾਂ ਦਰਸ਼ਨ ਸਿੰਘ ਮੱਟੂਨੇ ਕਿਹਾ ਕਿ ਇਹ ਮੇਲਾ ਬੀਤ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ ਤੇ ਇਸ ਨੂੰ ਜਿਉਦੇ ਰੱਖਣਾ ਹਰੇਕ ਇਲਾਕਾ ਵਾਸੀ ਦਾ ਫਰਜ ਬਣਦਾ ਹੈ। ਉਹਨਾ ਨੇ ਬੀਤ ਭਲਾਈ ਕਮੇਟੀ ਵਲੋ ਕੀਤੇ ਜਾ ਰਹੇ ਇਸ ਉਪਰਾਲੇ ਲਈ ਉਹਨਾ ਦਾ ਹਰ ਤਰਾ ਨਾਲ ਸਾਥ ਦੇਣ ਦਾ ਵਾਅਦਾ ਕੀਤਾ।ਖਿਡਾਰੀਆ ਨੂੰ ਸੇਧ ਦਿੰਦਿਆ ਉਹਨਾ ਨੇ ਕਿਹਾ ਕਿ ਨਸ਼ਿਆ ਤੋ ਰਹਿਤ ਹੋ ਕੇ ਖੇਡਾ ਵੱਲ ਧਿਆਨ ਦਿਉ।ਇਸ ਮੌਕੇ ਸਕਾਈ ਆਰਟ ਹੈਬੋਵਾਲ ਬੀਤ ਵਲੋ ਹਰਪੰਚ ਸ਼ਸ਼ੀ ਦੀ ਨਿਰਦੇਸ਼ਨਾ ਹੇਠ “ਧੀ ਦੀ ਪੁਕਾਰ” ਅਤੇ “ਪੰਜਾਬ ਦੇ ਹਲਾਤ” ਨਾਟਕ ਪੇਸ਼ ਕਰਕੇ ਨਸ਼ਿਆ ਵਿਰੁੱਧ ਲੋਕਾਂ ਨੂੰ ਸੁਨੇਹਾ ਦਿਤਾ ਤੇ ਦਰਸ਼ਕ ਕਿਲ ਕੇ ਰੱਖ ਦਿਤੇ।ਇਸ ਮੌਕੇ ਗਾਇਕ ਹਰਬੰਸ ਬਸਨਪਾਲ ਗਰੂਪ, ਹਰੀਪਾਲ ਲੋਈ, ਮਿੰਠੂ ਗੜੀ, ਗਿਆਨ ਸਿੰਘ ਖੁਰਾਲੀ, ਬੱਲੀ ਬੈਸ ਟੱਬਾ ਤੇ ਇਲਾਕੇ ਦੇ ਉਭਰਦੇ ਕਲਾਕਾਰਾ ਨੇ ਸਭਿਆਚਾਰ ਨੂੰ ਦਰਸਾਉੇਦੇ ਗੀਤ ਪੇਸ ਕੀਤੇ। ਬੀਤ ਭਲਾਈ ਕਮੇਟੀ ਵਲੋ ਬੀਤ ਇਲਾਕੇ ਦੇ ਪੜਾਈ ਚ ਮੱਲਾ ਮਾਰਨ ਵਾਲੇ ਵਿਦਿਆਰਥੀਆ ਤੇ ਪਹੁੰਚੀਆ ਸੱਖਸੀਅਤਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੜੀ ਪਿੰਡ ਦੀ ਹੋਣਹਾਰ ਲੜਕੀ ਕੈਪਟਨ ਸਰੋਜ ਬਾਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆਂ। ਕੈਪਟਨ ਸਰੋਜ ਬਾਲਾ ਨੇ ਬੱਚਿਆਂ ਨੂੰ ਸੇਧ ਦਿੰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਤੇ ਮੁਕਾਮ ਸਾਨੂੰ ਆਪਣੇ ਆਪ ਹੀ ਹਾਸਲ ਹੋ ਜਾਦਾ ਹੈ।
ਇਸ ਮੌਕੇ ਪਵਨ ਕਟਾਰੀਆਂ, ਠੇਕੇਦਾਰ ਮੂਲਰਾਜ, ਕਮਲ ਕਟਾਰੀਆਂ, ਪਿੰਕਾ ਭੂੰਬਲਾ, ਕਾਲਮ ਨਵੀਸ ਮਾਸਟਰ ਅਮਰੀਕ ਦਿਆਲ, ਰਵਿੰਦਰ ਪੁਰੀ, ਸੁਧੀਰ ਰਾਣਾ, ਕਮੇਟੀ ਚੇਅਰਮੈਨ ਭਾਗ ਸਿੰਘ ਖੁਰਾਲੀ, ਪ੍ਰਧਾਨ ਸੰਦੀਪ ਰਾਣਾ, ਜਰਨਲ ਸੱਕਤਰ ਰੋਸ਼ਨ ਲਾਲ ਨੈਨਮਾਂ, ਪ੍ਰੈਸ ਸਕੱਤਰ ਰਾਮ ਜੀ ਦਾਸ ਚੌਹਾਨ, ਕੈਸ਼ੀਅਰ ਦਿਲਾਵਰ ਸਿੰਘ, ਬਲਵੀਰ ਸਿੰਘ ਬੈਸ, ਤੀਰਥ ਸਿੰਘ ਮਾਨ, ਯਸ਼ਪਾਲ ਭੱਠਲ ਹਰਮਾਂ, ਰਾਣਾ ਸੁਰਿੰਦਰ ਸਿੰਘ, ਸੁਭਾਸ਼ ਧੀਮਾਨ, ਠੇਕੇਦਾਰ ਕਾਬਲ ਸਿੰਘ, , ਮਾ ਜਸਪਾਲ ਧੰਜਲ, , ਮਾ ਅਸ਼ਵਨੀ ਰਾਣਾ, ਡੀ.ਪੀ ਸੁਰਿੰਦਰ ਟੱਬਾ, ਮਾਸਟਰ ਗੁਰਦੀਪ ਸਿੰਘ, ਮਾ ਕਰਨੈਲ ਸਿੰਘ, ਚੌਕੀ ਬੀਣੇਵਾਲ ਤੋ ਹੈਡ ਕਾਸਟੇਬਲ ਰਜਿੰਦਰ ਸਿੰਘ ਤੋ ਇਲਾਵਾ ਭਾਰੀ ਗਿਣਤੀ ਚ ਲੋਕ ਹਾਜਰ ਸਨ। ਆਂਖਰ ‘ਚ ਪਹੁੰਚਿਆ ਸਖਸੀਅਤਾ ਦਾ ਕਮੇਟੀ ਦੇ ਪ੍ਰਧਾਨ ਸੰਦੀਪ ਰਾਣਾ ਨੇ ਧੰਨਵਾਦ ਕੀਤਾ।ਸਟੇਜ ਦਾ ਸੰਚਾਲਨ ਅਮਰੀਕ ਦਿਆਲ ਨੇ ਬਾਖੂਬੀ ਨਾਲ ਨਿਭਾਇਆ।

Share Button

Leave a Reply

Your email address will not be published. Required fields are marked *