Sun. May 19th, 2019

ਨਸ਼ਿਆਂ ਦੇ ਖ਼ਾਤਮੇ ‘ਤੇ ਕੈਪਟਨ ਦੇ ਦਾਅਵਿਆਂ ਦੀ ਕਾਂਗਰਸੀ ਐਮ. ਐਲ. ਏ. ਨੇ ਕੱਢੀ ਫੂਕ

ਨਸ਼ਿਆਂ ਦੇ ਖ਼ਾਤਮੇ ‘ਤੇ ਕੈਪਟਨ ਦੇ ਦਾਅਵਿਆਂ ਦੀ ਕਾਂਗਰਸੀ ਐਮ. ਐਲ. ਏ. ਨੇ ਕੱਢੀ ਫੂਕ

ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਸਹੁੰ ਚੁੱਕਵਾਉਣ ਲਈ ਵੱਡੇ ਪੱਧਰ ‘ਤੇ ਕਰਵਾਏ ਸਮਾਗਮਾਂ ਦੀ ਫੂਕ ਨਸ਼ਿਆਂ ਨੇ ਕੱਢ ਦਿੱਤੀ। ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿੱਚ ਇਸ ਸਮਾਗਮ ਦਾ ਬਾਈਕਾਟ ਕਰ ਦਿੱਤਾ ਤੇ ਉੱਥੋਂ ਚਲੇ ਗਏ। ਜ਼ੀਰਾ ਨੇ ਦੋਸ਼ ਲਾਇਆ ਕਿ ਸਰਕਾਰ ਤੇ ਪੁਲਿਸ ਨਸ਼ੇ ਖ਼ਤਮ ਕਰਨ ਵਿੱਚ ਸਫ਼ਲ ਨਹੀਂ ਹੋਈ।

ਆਪਣੇ ਸੰਬੋਧਨ ਦੌਰਾਨ ਜ਼ੀਰਾ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਅਤੇ ਮੰਚ ਤੋਂ ਸਾਰਿਆਂ ਸਾਹਮਣੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਤੇ ਉੱਥੋਂ ਚਲੇ ਗਏ। ਇਹ ਦੇਖ ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਡੌਰ-ਭੌਰ ਹੋ ਗਏ। ਵਿਧਾਇਕ ਜ਼ੀਰਾ ਨੇ ਆਪਣੇ ਭਾਸ਼ਣ ਦੌਰਾਨ ਹੀ ਮਨਪ੍ਰੀਤ ਬਾਦਲ ਸਾਹਮਣੇ ਨਸ਼ਾ ਤਸਕਰਾਂ ਦੇ ਨਾਂਅ ਵੀ ਬੋਲੇ। ਜ਼ੀਰਾ ਨੇ ਵਿੱਤ ਮੰਤਰੀ ਵੱਲੋਂ ਸਰਪੰਚਾਂ ਤੇ ਪੰਚਾਂ ਨੂੰ ਚੁਕਾਈ ਜਾਣ ਵਾਲੀ ‘ਸਹੁੰ’ ਨੂੰ ਝੂਠੀ ਸਹੁੰ ਦੱਸਿਆ ਅਤੇ ਨਾਅਰੇ ਲਗਾਉਂਦੇ ਹੋਏ ਸਮਾਗਮ ਦਾ ਬਾਈਕਾਟ ਕੀਤਾ।

Leave a Reply

Your email address will not be published. Required fields are marked *

%d bloggers like this: