ਨਸ਼ਿਆਂ ਦੇ ਚੱਲ ਰਹੇ ਦੌਰ ਦਾ ਖੇਡਾਂ ਹੀ ਕਰ ਸਕਦੀਆ ਮੁਕਾਬਲਾਂ -: ਪ੍ਰੋ. ਚੰਦੂਮਾਜਰਾ

ss1

ਪਿੰਡ ਹਰਪਾਲਪੁਰ ਦੇ ਕੁਸ਼ਤੀ ਦੰਗਲ ਗਹਿਰੀ ਛਾਪ ਛੱਡਦਾ ਹੋਇਆ ਸਮਾਪਤ

ਨਸ਼ਿਆਂ ਦੇ ਚੱਲ ਰਹੇ ਦੌਰ ਦਾ ਖੇਡਾਂ ਹੀ ਕਰ ਸਕਦੀਆ ਮੁਕਾਬਲਾਂ : ਪ੍ਰੋ. ਚੰਦੂਮਾਜਰਾ

 ਇਤਿਹਾਸਕ ਪਿੰਡ ਹਰਪਾਲਪੁਰ ਦਾ ਕੁਸ਼ਤੀ ਮੇਲਾ ਗਹਿਰੀ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ। ਝੰਡੀ ਦੀ ਕੁਸ਼ਤੀ ਕੇਸਰ ਕੈਥਲ ਅਤੇ ਰਿੰਕਾ ਸਰਾਏ ਦੇ ਵਿਚਕਾਰ ਬਰਾਬਰ ਦੀ ਰਹੀ। ਇਸ ਕੁਸ਼ਤੀ ਦੰਗਲ ਵਿਚ 50 ਤੋਂ ਜ਼ਿਆਦਾ ਕੁਸ਼ਤੀ ਮੁਕਾਬਲੇ ਹੋਏ, ਜਿਸ ਚਿ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਭਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਹੁੰਚੇ ਜਦੋਂ ਕਿ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਅਤੇ ਸੀ. ਕਾਂਗਰਸੀ ਆਗੂ ਜੌਲੀ ਜਲਾਲਪੁਰ ਤੇ ਸਾਬਕਾ ਮੰਤਰੀ ਅਜੈਬ ਸਿੰਘ ਮੁਖਮੇਲਪੁਰ ਨੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਲਗਵਾਉਂਦਿਆਂ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਨਸ਼ਿਆਂ ਦੇ ਚੱਲ ਰਹੇ ਦੌਰ ਦਾ ਖੇਡਾਂ ਹੀ ਮੁਕਾਬਲਾ ਕਰ ਸਕਦੀਆਂ ਹਨ ਕਿਉਂਕਿ ਖੇਡਾਂ ਵਿਚ ਭਾਗ ਲੈਣ ਨਾਲ ਵਿਅਕਤੀ ਨਾ ਕੇਵਲ ਸਰੀਰਕ ਤੌਰ ‘ਤੇ ਤੰਦਰੁਸਤ ਹੁੰਦਾ ਹੈ ਬਲਕਿ ਮਾਨਸਿਕ ਤੌਰ ‘ਤੇ ਵੀ ਤੰਦਰੁਸਤ ਬਣਦਾ ਹੈ। ਉਹਨਾਂ ਹਰਪਾਲਪੁਰ ਗ੍ਰਾਮ ਪੰਚਾਇਤ ਅਤੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਤੇ ਸਮੁੱਚੇ ਪਿੰਡ ਵਾਸੀਆਂ ਦੀ ਖੁੱਲ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਿੰਡ ਵਲੋਂ ਨੌਜਵਾਨਾਂ ਨੂੰ ਹਮੇਸ਼ਾਂ ਹੀ ਸਹੀ ਦਿਸ਼ਾ ਵਿਚ ਪ੍ਰੇਰਿਤ ਕਰਨ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਖੇਡਾਂ ਅੱਜ ਦੇ ਯੁੱਗ ਵਿਚ ਇਕ ਪ੍ਰੋਫੈਸ਼ਨ ਵੀ ਬਣ ਚੁੱਕੀਆਂ ਹਨ, ਜਿਨਾਂ ਵਿਚ ਭਾਗ ਲੈ ਕੇ ਵਿਅਕਤੀ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਰੌਸ਼ਨ ਕਰ ਸਕਦਾ ਹੈ। ਇਹ ਮੇਲਾ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ ‘ਤੇ ਸਮੁੱਚੇ ਨਗਰ ਨਿਵਾਸੀਆਂ ਵਲੋਂ ਕਰਵਾਇਆ ਗਿਆ, ਜਿਸਦੀ ਅਗਵਾਈ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੇ ਕੀਤੀ। ਇਸ ਮੌਕੇ ਰਾਜਿੰਦਰ ਜਲਾਲਪੁਰ, ਸਿਮਰਨਜੀਤ ਸਿੰਘ ਚੰਦੂਮਾਜਰਾ ਅਤੇ ਹਰਦੇਵ ਸਿੰਘ ਹਰਪਾਲਪੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਕੁਸ਼ਤੀ ਦੰਗਲ ਨੂੰ ਸਫਲ ਬਣਾਉਣ ਵਿਚ ਸਰਪੰਚ ਨਛੱਤਰ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ, ਵਿਦਿਆ ਸਾਗਰ, ਮਹਿੰਦਰ ਸਿੰਘ, ਮੱਖਣ ਸਿੰਘ, ਬਲਕਾਰ ਸਿੰਘ (ਸਾਰੇ ਪੰਚ), ਸੁਲੱਖਣ ਸਿੰਘ, ਜੱਗੀ ਭੰਗੂ, ਰਾਜਿੰਦਰ ਸਿੰਘ ਕਾਲਾ, ਦਲਬਾਰਾ ਸਿੰਘ ਦਾਰਾ, ਭੁਪਿੰਦਰ ਸਿੰਘ, ਚੇਤੰਨ ਸਿੰਘ, ਸੀਮਾ, ਨੇਤਰਪਾਲ ਸਿੰਘ, ਗੁਰਪਾਲ ਸਿੰਘ, ਮੇਵਾ ਸਿੰਘ, ਬੰਤ ਸਿੰਘ, ਨਿਰਮਲ ਸਿੰਘ, ਨੇਕ ਸਿੰਘ, ਸੋਹਣ ਸਿੰਘ, ਅਜਾਇਬ ਸਿੰਘ ਪ੍ਰਧਾਨ (ਸਾਰੇ ਕਮੇਟੀ ਮੈਂਬਰ), ਹੈਰੀਮੁਖਮੇਲਪੁਰ, ਹਰਫੂਲ ਸਿੰਘ ਬੋਸਰ, ਜਸਬੀਰ ਬਘੌਰਾ, ਗੁਰਦੀਪ ਸਿੰਘ ਊਂਟਸਰ, ਬਲਜੀਤ ਸਿੰਘ ਗਿੱਲ, ਹੈਪੀ ਨਨਹੇੜੀ, ਲਾਲੀ ਖਾਨਪੁਰ, ਹਰਦੇਵ ਕੰਡੇਵਾਲਾ, ਅਬਰਿੰਦਰ ਕੰਗ, ਜਸਵਿੰਦਰ ਬੱਬੀ ਕੁੱਥਾਖੇੜੀ, ਬਲਜੀਤ ਸਿੰਘ ਪੂਨੀਆਂ, ਮੁਖਵਿੰਦਰ ਸਿੰਘ ਗੋਲੂ, ਗੁਰਦਰਸ਼ਨ ਸਿੰਘ ਤੇ ਰਣਧੀਰ ਸਿੰਘ ਧੀਰਾ ਨੇ ਵੀ ਅਹਿਮ ਭੂਮਿਕਾ ਨਿਭਾਈ।

Share Button

Leave a Reply

Your email address will not be published. Required fields are marked *