Fri. Oct 18th, 2019

ਨਸ਼ਿਆਂ ਦਾ ਖਾਤਮਾਂ

ਨਸ਼ਿਆਂ ਦਾ ਖਾਤਮਾਂ

ਨਸ਼ੇ ਕਰਨ ਆਦਮੀ ਕਿਸੇ ਵੀ ਉਮਰ ਵਿੱਚ ਲੱਗ ਸਕਦਾ ਹੈ ਪਰ ਇਹਦਾ ਠਿੱਕਰਾ ਜਵਾਨੀ ਤੇ ਹੀ ਭੱਜਦਾ ਹੈ। ਆਮ ਕਿਹਾ ਜਾਂਦਾ ਹੈ ਕਿ ਜਵਾਨੀ ਨਸ਼ੇ ਕਰਦੀ ਹੈ। ਚੱਲੋਂ ਮੰਨ ਲਿਆ ਕਿ ਜਵਾਨੀ ਨਸ਼ੇ ਵਿੱਚ ਪੈ ਗਈ। ਜੇ ਜਵਾਨੀ ਨਸ਼ੇ ਕਰਨ ਲੱਗੀ ਹੈ ਤਾਂ ਜਿਵੇ ਕਿਹਾ ਜਾਂਦਾ ਹੈ ਕਿ ਲੋਹਾ ਲੋਹੇ ਨੂੰ ਕੱਟਦਾ ਹੈ। ਇਸੇ ਤਰ੍ਹਾਂ ਇਹ ਕੋਹੜ ਵੀ ਜਵਾਨੀ ਹੀ ਆਪਣੇ ਦੇਸ਼ ਦੇ ਗਲੋ ਲਾਹ ਸਕਦੀ ਹੈ। ਸੋ ਨੌਜਵਾਨੋ ਹੁਣ ਤੁਹਾਡੇ ਜਾਗਣ ਦਾ ਵੇਲਾ ਆ ਗਿਆ ਹੈ ਅੱਜ ਰਿਪੋਟਾਂ  ਆ ਰਹੀਆ ਹਨ ਕਿ ਫਲਾਨੇ ਪਿੰਡ ਵਿੱਚ ਦੋ ਸੋ ਆਦਮੀ ਹੈਪੇਟਾਈਟਸ ਸੀ ਦਾ ਸ਼ਿਕਾਰ ਹੈ ਫਲਾਨੇ ਪਿੰਡ ਦੋ ਸੋ ਜਾਣਾ ਏਡਜ਼ ਦਾ ਮਰੀਜ ਹੈ। ਇਹਨਾਂ ਵਿੱਚ ਜਿਆਦਾ ਤਰ ਮਰੀਜ ਨਸ਼ੇ ਦੇ ਟੀਕੇ ਲਾਉਣ ਵਾਲੇ ਹਨ। ਇਸ ਤਰ੍ਹਾਂ ਫੈਲ ਰਹੀ ਬੀਮਾਰੀ ਤਾਂ ਪਿੰਡਾ ਦੇ ਪਿੰਡ ਵਿਹਲੇ ਕਰ ਦੇਵੇਗੀ। ਇਹ ਬੀਮਾਰੀ ਕਈ ਕਾਰਨਾ ਨਾਲ ਅੱਗੇ ਵਧਦੀ ਵਧਦੀ ਤੁਹਾਡੇ ਸਾਡੇ ਭਾਵ ਹਰ ਘਰ ਪਹੁੰਚ ਸਕਦੀ ਹੈ ਅੱਜ ਲੋੜ ਹੈ ਇਸ ਬੀਮਾਰੀ ਨਾਲ ਦੋ ਹੱਥ ਕਰਨ ਦੀ। ਇਸ ਲਈ ਹਰ ਪਿੰਡ ਦੇ ਨੌਜਵਾਨ ਇਕੱਠੇ ਹੋਣ। ਮੰਨ ਲਓ ਇੱਕ ਪਿੰਡ ਵਿੱਚ ਦਸ ਆਦਮੀ ਨਸ਼ਾ ਕਰਦੇ ਹਨ ਨੌਜਵਾਨ ਇਕੱਠੇ ਹੋ ਕਿ ਉਨ੍ਹਾਂ ਦਸਾ ਤੇ ਚਾਲੀ ਨੌਜਵਾਨ ਨਿਗ੍ਹਾ ਰੱਖਣ ਚਾਰ ਨੌਜਵਾਨ ਇੱਕ ਨਸ਼ੇੜੀ ਨੂੰ ਆਪਣੀ ਚਾਰਾ ਦੀ ਟੋਲੀ ਵਿਚ ਰਲਾ ਲੈਣ ਉਸ ਨਾਲ ਮਰੀਜ਼ਾ ਵਾਲਾ ਵਿਹਾਰ ਕੀਤਾ ਜਾਵੇ ਨਸੇੜੀ ਨੂੰ ਲੱਗੇ ਕਿ ਇਹ ਉਸ ਦੇ ਭਰਾ ਹੀ ਹਨ।
ਇਸ ਤਰ੍ਹਾਂ ਪਿਆਰ ਨਾਲ ਸਮਝਾ ਕੇ ਉਸ ਨੂੰ ਨਸ਼ਾ ਛਡਾਊ ਕੇਦਰਾਂ ਤੱਕ ਲਿਜਾ ਕੇ ਉਸ ਨਾਲ ਉਹਨਾਂ ਚਿਰ ਭਰਾਂਵਾ ਵਾਂਗ ਵਿਚਰਦੇ ਹਰੋ ਜਿਨ੍ਹਾਂ ਚਿਰ ਉਹ ਇਸ ਦਲਦਲ ਵਿੱਚੋ ਚੰਗੀ ਤਰ੍ਹਾਂ ਬਾਹਰ ਨਹੀਂ ਨਿਕਲ ਜਾਂਦਾ। ਇਸ ਦੇ ਨਾਲ ਸਭ ਤੋਂ ਪਹਿਲਾਂ ਉਹ ਨੌਜਵਾਨ ਅੱਗੇ ਆਉਣ ਜਿਹੜੇ ਇਹ ਬੀਮਾਰੀ ਤੋਂ ਪੀੜਤ ਹਨ ਭਾਵ ਨਸ਼ਾ ਕਰਦੇ। ਉਹ ਨਸ਼ਾ ਵੇਚਣ ਵਾਲਿਆਂ ਦੇ ਟਕਾਣੇ ਫੜਾਉਣ ਇਸ ਗੱਲੋਂ ਨਾ ਡਰੋ ਕਿ ਤੁਹਾਨੂੰ ਨਸ਼ਾ ਕਿਥੋਂ ਮਿਲੇਗਾ ਇਸ ਲਈ ਸਰਕਾਰ ਹਰ ਹਸਪਤਾਲ ਵਿੱਚ ਨਸ਼ਾ ਛੱਡਣ ਵਾਲੇ ਲੋਕਾਂ ਲਈ ਦਵਾਈ ਮੁਫ਼ਤ ਦੇ ਰਹੀ ਹੈ। ਦੂਜਾ ਨੌਜਵਾਨ ਇਕੱਠੇ ਹੋ ਕਿ ਜਿਥੇ ਵੀ ਨਸ਼ਾ ਵੇਚਣ ਵਾਲੇ ਦੀ ਦੱਸ ਪੈਂਦੀ ਹੈ ਉਸ ਨੂੰ ਪੁਲਿਸ ਹਵਾਲੇ ਕਰਨ। ਅੱਜ ਲੋੜ ਤੁਹਾਡੇ ਜਾਗਣ ਦੀ ਹੈ ਜਦੋਂ ਤੁਸੀਂ ਇਸ ਪਾਸੇ ਤੁਰ ਪਏ ਸਰਕਾਰ ਆਪੇ ਤੁਹਾਡਾ ਸਾਥ ਦੇਣ ਲਈ ਮਜਬੂਰ ਹੋਵੇਗੀ। ਰੋਏ ਬਿਨ੍ਹਾਂ ਤਾਂ ਕਹਿੰਦੇ ਹਨ ਮਾਂ ਵੀ ਦੁੱਧ ਨਹੀਂ ਦਿੰਦੀ। ਸੋ ਨੌਜਵਾਨੋ ਇਹ ਕੰਮ ਵੀ ਤੁਹਾਨੂੰ ਹੀ ਕਰਨਾ ਪੈਣਾ ਐ ਜੇ ਪੰਜਾਬ ਬਚਾਉਣਾ ਐ ਤਾਂ ਚੁੱਕੋ ਆਪਣੀ ਜੁੰਮੇਵਾਰੀ। ਜਿਵੇ ਇਸ ਤੋਂ ਪਹਿਲਾਂ ਸਮੇੱ ਸਮੇਂ ਤੁਸੀਂ ਚੁੱਕਦੇ ਰਹੇ ਹੋ। ਹੁਣ ਦੇਰ ਕਰਨ ਦਾ ਵੇਲਾ ਨਹੀਂ ਹੈ।ਤੁਹਾਡੇ ਨਾਲ ਉਹਨਾਂ ਮਾਂਵਾਂ ਦੀਆਂ ਦਵਾਵਾਂ ਹਨ ਜਿਹਨਾਂ ਦੇ ਪੁੱਤ ਇਸ ਰਾਹ ਪੈ ਗਏ ਹਨ ਤੇ ਉਹ ਪਲ ਪਲ ਮਰ ਰਹੀਆਂ ਹਨ । ਪੰਜਾਬੀਓ ਨਸ਼ਾ ਭਾਂਵੇ ਸਾਰੇ ਦੇਸ਼ ਵਿੱਚ ਹੀ ਫੈਲ ਰਿਹਾ ਹੈ ਪਰ ਇਹ ਜੰਗ ਵੀ ਦੇਸ਼ ਆਜ਼ਾਦ ਕਰਵਾਉਣ ਤੋਂ ਘੱਟ ਨਹੀਂ ਤੁਹਾਨੂੰ ਇਹ ਜੰਗ ਵੀ ਦੇਸ਼ ਆਜ਼ਾਦ ਕਰਵਾਉਣ ਵਾਂਗ ਅੱਗੇ ਲੱਗ ਕੇ ਲੜਨੀ ਪੈਣੀ ਹੈ।
ਦੂਜਾ ਜਿਹੜਾ ਵੀ ਆਦਮੀ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਹੈ ਉਹ ਆਪਣੀ ਬੀਮਾਰੀ ਪ੍ਰਤੀ ਜੁੰਮੇਵਾਰ ਬਣ ਕੇ ਉਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੁਚੇਤ ਰਹਿਣ ਤਾਂ ਕਿ ਉਹ ਤਾਂ ਇਸ ਬੀਮਾਰੀ ਦਾ ਸ਼ਿਕਾਰ ਹੋਇਆ ਹੀ ਹੈ ਹੋਰ ਕੋਈ ਇਸ ਦਾ ਸ਼ਿਕਾਰ ਨਾ ਹੋ ਜਾਵੇ। ਕਿਸੇ ਦੀ ਜ਼ਿੰਦਗੀ ਬਚਾਉਣਾ ਸਭ ਤੋਂ ਵੱਡਾ ਧਰਮ ਹੈ। ਇਸ ਲਈ ਇਮਾਨਦਾਰੀ ਨਾਲ ਇਹ ਜੁੰਮੇਵਾਰੀ ਵੀ ਨਿਭਾਓ।
ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ ਜਿਲ੍ਹਾ ਮੋਗਾ
ਫੋਨ ਨੰ 94171-03413

Leave a Reply

Your email address will not be published. Required fields are marked *

%d bloggers like this: