Sun. Apr 21st, 2019

ਨਸ਼ਾ ਵੇਚਣ ਵਾਲਿਆਂ ਅਤੇ ਮਾੜ੍ਹੇ ਲੀਡਰਾਂ ਬਾਰੇ ਰਣਜੀਤ ਬਾਵੇ ਨੇ ਸੁਣਾੲੀਆਂ ਖਰੀਆਂ ਗੱਲਾਂ

ਨਸ਼ਾ ਵੇਚਣ ਵਾਲਿਆਂ ਅਤੇ ਮਾੜ੍ਹੇ ਲੀਡਰਾਂ ਬਾਰੇ ਰਣਜੀਤ ਬਾਵੇ ਨੇ ਸੁਣਾੲੀਆਂ ਖਰੀਆਂ ਗੱਲਾਂ

ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਬਾਰੇ ਸਮੇਂ-ਸਮੇਂ ਸਰਵੇਖਣਾਂ ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ। ਬਹੁਤੇ ਸਰਵੇਖਣਾਂ ਅਨੁਸਾਰ 50-70% ਨੌਜਵਾਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਅਤੇ ਕਿਸੇ ਨਾ ਕਿਸੇ ਨਸ਼ੇ ਦੀ ਲਤ ਲੱਗੀ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ। ਚਾਹੇ ਸਮੇਂ ਦੇ ਢੀਠ ਤੇ ਬੇਸ਼ਰਮ ਹਾਕਮ ਇਹਨਾਂ ਸਰਵੇਖਣਾਂ ਨੂੰ ਝੁਠਲਾਉਣ ਲਈ ਰਾਤ ਨੂੰ ਕੂਕਦੇ ਕੁੱਤਿਆਂ ਜਿੰਨੀ ਉੱਚੀ ਆਵਾਜ਼ ਵਿੱਚ ਪ੍ਰੈਸ-ਕਾਨਫਰੰਸਾਂ ਕਰਦੇ ਹਨ ਪਰ ਸਮਾਜਕ ਜੀਵਨ ਵਿੱਚ ਵਿਚਰਦਾ ਇੱਕ ਆਮ ਸਧਾਰਨ ਪੰਜਾਬੀ ਬਾਸ਼ਿੰਦਾ ਨਸ਼ਿਆਂ ਦੁਆਰਾ ਪੰਜਾਬ ਦੇ ਲੋਕਾਂ ਦੀ ਕੀਤੀ ਜਾ ਰਹੀ ਬਰਬਾਦੀ ਬਾਰੇ ਭਲੀਭਾਂਤ ਜਾਣੂ ਹੈ, ਇਸ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ। ਨਸ਼ਿਆਂ ਦੀ ਸਮੱਸਿਆ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ, ਦੁਨੀਆਂ ਭਰ ਵਿੱਚ ਮਨੁੱਖਤਾ ਇਸ ਕੋਹੜ ਨਾਲ ਜੂਝ ਰਹੀ ਹੈ ਅਤੇ ਇਸਦੇ ਦਾਗ਼ ਹਰ ਜਗ੍ਹਾ ਮਨੁੱਖੀ ਰੂਹਾਂ ਨੂੰ ਕਰੂਪ ਕਰ ਰਹੇ ਹਨ, ਨਸ਼ਾ-ਮੁਕਤ ਸਮਾਜ ਸਮੁੱਚੀ ਮਨੁੱਖਤਾ ਦਾ ਸੁਪਨਾ ਹੈ, ਜੋ ਇੱਕ ਦਿਨ ਹਕੀਕਤ ਬਣੇਗਾ, ਇਸਦਾ ਸਾਨੂੰ ਯਕੀਨੋਂ ਬਾਹਰਾ ਭਰੋਸਾ ਹੈ। ਖੈਰ, ਪਿੱਛੇ ਜਿਹੇ ਪੰਜਾਬ ਦੇ ਬੁੱਧੀਜੀਵੀਆਂ ਜਿੰਨ੍ਹਾਂ ਵਿੱਚ ਪ੍ਰਸਿੱਧ ਅਰਥਸ਼ਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਚਮਨ ਲਾਲ, ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਸ਼ਹੀਦ ਭਗਤ ਸਿੰਘ ਦੇ ਭਾਣਜੇ ਡਾ. ਜਗਮੋਹਣ, ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ.ਸ਼ਵਿੰਦਰ ਸਿੰਘ ਗਿੱਲ ਤੇ ਹੋਰ ਸ਼ਾਮਲ ਹਨ, ਵੱਲੋਂ ਨਸ਼ਿਆਂ ਦੀ ਸਮੱਸਿਆ ਉੱਤੇ ਚੰਡੀਗੜ੍ਹ ਵਿਖੇ ਸੈਮੀਨਾਰ ਕਰਕੇ ਇੱਕ ਬਹੁਤ ਦੀ ਸਵਾਗਤਯੋਗ ਪਹਿਲ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਸੁਝਾਅ ਵੀ ਦਿੱਤੇ ਹਨ ਅਤੇ ਇਸ ਲਈ ਇੱਕ ਯੋਜਨਾ ਉਲੀਕਣ ਦੀ ਗੱਲ ਵੀ ਕੀਤੀ ਹੈ। ਅਸੀਂ ਇੱਥੇ ਉਹਨਾਂ ਦੇ ਸੁਝਾਵਾਂ ਤੇ ਦਲੀਲਾਂ ਉੱਤੇ ਚਰਚਾ ਕਰਾਂਗੇ।
ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ, ਜਾਂ ਘੱਟ ਕਰਨ ਲਈ ਇਸ ਸੈਮੀਨਾਰ ਦੌਰਾਨ ਜੋ ਨੁਕਤੇ ਉੱਭਰੇ, ਉਹਨਾਂ ‘ਚੋਂ ਮੁੱਖ ਸਨ – ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਦਾ ਅਪਰਾਧੀਕਰਨ ਖਤਮ ਕੀਤਾ ਜਾਵੇ, ਪੰਜਾਬ ਵਿੱਚ ਪ੍ਰਚਲਿਤ ਰਵਾਇਤੀ ਨਸ਼ਿਆਂ (ਜਿੰਨ੍ਹਾਂ ਵਿੱਚ ਅਫ਼ੀਮ, ਭੁੱਕੀ, ਡੋਡੇ, ਸੁੱਖਾ ਆਦਿ ਆਉਂਦੇ ਹਨ) ਉੱਤੇ ਪਾਬੰਦੀ ਖਤਮ ਕੀਤੀ ਜਾਵੇ ਅਤੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਕੁਝ ਹੋਰ ਨੁਕਤੇ ਵੀ ਹਨ, ਜਿੰਨ੍ਹਾਂ ਉੱਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ, ਨਸ਼ੇ ਦੇ ਸ਼ਿਕਾਰ ਵਿਅਕਤੀ ਦੇ ਅਪਰਾਧੀਕਰਨ ਨੂੰ ਖਤਮ ਕਰਨ ਬਾਰੇ। ਇਸ ਦਾ ਅਰਥ ਇਹ ਹੈ ਕਿ ਅੱਜ ਪੁਲਿਸ-ਕਾਨੂੰਨ ਨਸ਼ੇ ਦੇ ਸ਼ਿਕਾਰ ਵਿਅਕਤੀ ਨੂੰ ਹੀ ਅਪਰਾਧੀ ਦੀ ਤਰ੍ਹਾਂ ਦੇਖਦਾ ਹੈ ਜਦਕਿ ਉਹ ਇੱਕ ਮਰੀਜ਼ ਹੈ, ਉਹ ਇੱਕ ਅਜਿਹਾ ਬਦਨਸੀਬ ਹੈ ਜਿਸਦੀ ਜ਼ਿੰਦਗੀ ਨਸ਼ੇ ਨੇ ਤਬਾਹ ਕਰ ਦਿੱਤੀ ਹੈ।
ਅਜਿਹੇ ਇਨਸਾਨ ਦਾ ਇਲਾਜ ਹੋਣਾ ਚਾਹੀਦਾ ਹੈ, ਉਸਨੂੰ ਫਿਰ ਤੋਂ ਨਾਰਮਲ ਜੀਵਨ ਜਿਉਣ ਲਈ ਤਿਆਰ ਕਰਨਾ ਚਾਹੀਦਾ ਹੈ, ਨਾ ਕਿ ਉਸ ਨੂੰ ਅਪਰਾਧੀ ਐਲਾਨ ਕੇ ਜੇਲ੍ਹ-ਕੋਠੜੀਆਂ ਵਿੱਚ ਸੁੱਟ ਕੇ ਪਹਿਲਾਂ ਤੋਂ ਹੀ ਜਰਜਰ ਹੋ ਚੁੱਕੀ ਮਨੁੱਖੀ ਰੂਹ ਨੂੰ ਹੋਰ ਕੁਚਲਿਆ ਜਾਣਾ ਚਾਹੀਦਾ ਹੈ। ਇਸ ਦਿਸ਼ਾ ਵਿੱਚ ਪਹਿਲਾ ਕਦਮ ਇਹ ਬਣਦਾ ਹੈ ਕਿ ਨਸ਼ੇ ਦੇ ਸ਼ਿਕਾਰ ਵਿਅਕਤੀ ਨੂੰ ਅਪਰਾਧੀ ਐਲਾਨਣਾ ਤੇ ਉਸਨੂੰ ਸਜ਼ਾ ਦੇਣੀ ਬੰਦ ਕੀਤੀ ਜਾਵੇ। ਜੇ ਕਿਸੇ ਵਿਅਕਤੀ ਕੋਲੋਂ ਆਪਣੀ ਨਿੱਜੀ ਵਰਤੋਂ ਲਈ ਜਿਸਦਾ ਕਿ ਉਹ ਆਦੀ ਹੋ ਚੁੱਕਾ ਹੁੰਦਾ ਹੈ, ਕੋਈ ਨਸ਼ੀਲੀ ਚੀਜ਼ ਮਿਲ ਜਾਂਦੀ ਹੈ ਤਾਂ ਉਸ ਉੱਤੇ ਕਾਨੂੰਨੀ ਧਾਰਾਵਾਂ ਲਗਾ ਕੇ ਸਲਾਖਾਂ ਪਿੱਛੇ ਸੁੱਟਣਾ ਬੰਦ ਕੀਤਾ ਜਾਵੇ। ਲੱਗਭੱਗ ਇਹ ਸਾਰੀ ਗੱਲ ਉਪਰੋਕਤ ਸੈਮੀਨਾਰ ਵਿੱਚ ਵੀ ਆਉਂਦੀ ਹੈ, ਪਰ ਸਿਰਫ਼ ਇੰਨਾ ਕਰਨਾ ਕਾਫ਼ੀ ਨਹੀਂ ਹੋਵੇਗਾ।
ਸਾਨੂੰ ਸਰਕਾਰ ਤੋਂ ਇਹ ਮੰਗ ਕਰਨੀ ਚਾਹੀਦੀ ਹੈ ਕਿ ਸਰਕਾਰ ਨਸ਼ੇ ਦੇ ਸ਼ਿਕਾਰ ਵਿਅਕਤੀਆਂ ਦੇ ਮੈਡੀਕਲ ਇਲਾਜ ਦੀਆਂ ਸਹੂਲਤਾਂ ਪੈਦਾ ਕਰੇ ਅਤੇ ਸਰਕਾਰ ਇਹ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਏ, ਨਾ ਕਿ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਲੋਟੂ ਨਿੱਜੀ ਕਲੀਨਿਕਾਂ ਦੇ ਰਹਿਮੋ-ਕਰਮ ਉੱਤੇ ਛੱਡ ਦਿੱਤਾ ਜਾਵੇ ਜਿਹੜੇ ਨਸ਼ਾ ਛੁੜਾਉਣ ਦੇ ਨਾਂ ਉੱਤੇ ਪਹਿਲਾਂ ਤੋਂ ਹੀ ਆਰਥਿਕ ਤੌਰ ‘ਤੇ ਝੰਬੇ ਲੋਕਾਂ ਦੀ ਹੋਰ ਛਿੱਲ ਲਾਹੁੰਦੇ ਹਨ। ਸਿਰਫ਼ ਗੈਰ-ਅਪਰਾਧੀਕਰਨ ਕਰਕੇ ਨਸ਼ੇ ਦੇ ਸ਼ਿਕਾਰ ਵਿਅਕਤੀ ਨੂੰ ਇਲਾਜ ਦੀ ਸੁਵਿਧਾ ਨਾ ਮੁਹੱਈਆ ਕਰਉਣ ਦਾ ਮਤਲਬ ਉਸਨੂੰ ਉਸਦੀ ਹੋਣੀ ਉੱਤੇ ਛੱਡ ਦੇਣਾ ਹੋਵੇਗਾ ਜੋ ਕਿ ਆਪਣੇ-ਆਪ ਵਿੱਚ ਹੀ ਇੱਕ ਸਜ਼ਾ ਹੈ। ਨਾਲ ਹੀ ਇਹ ਮੰਗ ਹੋਵੇ ਕਿ ਸਰਕਾਰ ਵੱਲੋਂ ਇਹਨਾਂ ਲੋਕਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਕਿ ਉਹ ਵਾਪਸ ਨਾਰਮਲ ਜ਼ਿੰਦਗੀ ਵਿੱਚ ਜਾ ਸਕਣ।

Share Button

Leave a Reply

Your email address will not be published. Required fields are marked *

%d bloggers like this: