ਨਸ਼ਾ ਵਿਰੋਧੀ ਅੰਤਰਾਸ਼ਟਰੀ ਦਿਵਸ ਮੌਕੇ ਯੂਥ ਵੀਰਾਂਗਣਾਵਾਂ ਨੇ ਕੱਢੀ ਰੈਲੀ

ਨਸ਼ਾ ਵਿਰੋਧੀ ਅੰਤਰਾਸ਼ਟਰੀ ਦਿਵਸ ਮੌਕੇ ਯੂਥ ਵੀਰਾਂਗਣਾਵਾਂ ਨੇ ਕੱਢੀ ਰੈਲੀ
ਡੀ.ਐਸ.ਪੀ. ਮਨਵਿੰਦਰਬੀਰ ਸਿੰਘ ਅਤੇ ਥਾਣਾ ਸਿਟੀ ਮੁਖੀ ਧਰਮਪਾਲ ਸ਼ਰਮਾ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਕੀਤਾ ਰਵਾਨਾ

28-30 (3)
ਮਲੋਟ, 26 ਜੂਨ (ਆਰਤੀ ਕਮਲ) : ਨਸ਼ਾ ਵਿਰੋਧੀ ਅੰਤਰਾਸ਼ਟਰੀ ਦਿਵਸ ਮੌਕੇ ਯੂਥ ਵੀਰਾਂਗਣਾਵਾਂ ਨਵੀਂ ਦਿੱਲੀ ਦੀ ਇਕਾਈ ਮਲੋਟ ਦੁਆਰਾ ਨਸ਼ਿਆਂ, ਕੰਨਿਆਂ ਭਰੂਣ ਹੱਤਿਆ, ਸਮਲਿੰਗਕਤਾ ਅਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਰੈਲੀ ਕੱਢੀ ਗਈ। ਜਿਸ ਵਿੱਚ ਡੀ.ਐਸ.ਪੀ. ਸ. ਮਨਵਿੰਦਰਬੀਰ ਸਿੰਘ, ਥਾਣਾ ਸਿਟੀ ਮੁਖੀ ਧਰਮਪਾਲ ਸ਼ਰਮਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡੀ.ਐਸ.ਪੀ. ਨੇ ਯੂਥ ਵੀਰਾਂਗਣਾਵਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਔਰਤਾਂ ਦਾ ਮਹੱਤਵਪੂਰਨ ਸਥਾਨ ਹੈ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਯੂਥ ਵੀਰਾਂਗਣਾਵਾਂ ਅੱਗੇ ਆਈਆਂ ਹਨ। ਉਨਾਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ। ਇਸ ਤੋਂ ਬਾਅਦ ਰੈਲੀ ਚਾਰ ਖੰਭਾ ਚੌਂਕ ਤੋਂ ਸ਼ੁਰੂ ਹੋ ਕੇ ਰੇਲਵੇ ਸਟੇਸ਼ਨ ਰੋਡ, ਇੰਦਰਾ ਰੋਡ, ਮੇਨ ਬਜ਼ਾਰ, ਮੀਨਾ ਬਜ਼ਾਰ, ਸੁਪਰ ਬਜ਼ਾਰ, ਲੋਹਾ ਬਜ਼ਾਰ, ਕੋਰਟ ਰੋਡ ਤੋਂ ਜੀ.ਟੀ. ਰੋਡ, ਪਟੇਲ ਨਗਰ, ਦਵਿੰਦਰ ਰੋਡ ਅਤੇ ਮੰਡੀ ਹਰਜੀ ਰਾਮ ਤੋਂ ਹੁੰਦੀ ਹੋਈ ਚਾਰ ਖੰਭਾ ਚੌਂਕ ਤੇ ਸਮਾਪਤ ਹੋਈ।

ਇਸ ਦੌਰਾਨ ਯੂਥ ਵੀਰਾਂਗਣਾਵਾਂ ਦੇ ਹੱਥਾਂ ਵਿੱਚ ਨਸ਼ਾ ਵਿਰੋਧੀ ਬੈਨਰ ‘ਨਸ਼ੇ ਨੂੰ ਜੋ ਅਪਣਾਏਗਾ-ਪੂਰਾ ਜੀਵਨ ਪਛਤਾਏਗਾ’, ਜਨ-ਜਨ ਨੂੰ ਹੈ ਇਹ ਸੰਦੇਸ਼’-ਨਸ਼ਾ ਮੁਕਤ ਹੋਵੇ ਦੇਸ਼’, ‘ਨਸ਼ੇ ਨਾਲ ਪਿਆਰ-ਮੌਤ ਦਾ ਇੰਤਜ਼ਾਰ’, ‘ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ-ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ’, ‘ਕੁਦਰਤ ਨੇ ਬਣਾਏ ਨਰ ਅਤੇ ਨਾਰ-ਸਮਲਿੰਗਕਤਾ ਹੈ ਮਨੋਵਿਕਾਰ, ‘ਬੀੜੀ ਪੀ ਕੇ ਧੂੰਆਂ ਉਡਾਇਆ-ਸਾਰੇ ਘਰ ਨੂੰ ਨਰਕ ਬਣਾਇਆ’, ‘ਬੀੜੀ ਜਰਦਾ ਅਫ਼ੀਮ ਸ਼ਰਾਬ-ਇੱਜ਼ਤ ਖ਼ਤਮ ਸਿਹਤ ਬਰਬਾਦ’, ‘ਪੰਜਾਬੀਓ ਜਾਗੋ-ਪੰਜਾਬੀਓ ਜਾਗੋ-ਨਸ਼ਾ ਤਿਆਗੋ-ਨਸ਼ੇ ਤਿਆਗੋ’ ਫੜੇ ਹੋਏ ਸਨ ਅਤੇ ਸਥਾਨਕ ਲੋਕਾਂ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕ ਕੀਤਾ। ਇਸ ਮੌਕੇ ਯੂਥ ਵੀਰਾਂਗਣਾਵਾਂ ਦੀ ਜਿੰਮੇਵਾਰ ਨੀਸ਼ਾ ਕਥੂਰੀਆ, ਨੀਸ਼ਾ ਫੁਟੇਲਾ, ਨੀਸ਼ਾ ਰਾਣੀ ਅਤੇ ਰਾਣੀ ਤੋਂ ਇਲਾਵਾ ਨੇਹਾ ਜੱਗਾ, ਨੇਹਾ ਰਾਜਦੇਵ, ਪਾਇਲ ਗਰੋਵਰ, ਵੰਦਨਾ ਗਰਗ, ਨੈਨਸੀ ਸੇਠੀ, ਸਤਵੰਤ ਕੌਰ, ਸੁਮਨ ਰਾਣੀ, ਰੀਟਾ ਗਾਬਾ, ਸੁਮਨ ਵਰਮਾ, ਅਮਰਜੀਤ ਕੌਰ ਪਿੰਡ ਮਲੋਟ, ਪ੍ਰਕਾਸ਼ ਕੌਰ, ਆਗਿਆ ਕੌਰ, ਅੰਜੂ ਸੇਠੀ, ਵਿਜੈ ਰਾਣੀ, ਸ਼ੀਲਾ ਰਾਣੀ, ਨਿਰਮਲਾ ਰਾਣੀ ਤੋਂ ਇਲਾਵਾ ਹੋਰ ਯੂਥ ਵੀਰਾਂਗਣਾਵਾਂ ਅਤੇ ਲੇਡੀਜ਼ ਪੁਲਿਸ ਕਰਮਚਾਰੀ ਸਮੇਤ ਹੋਰ ਪੁਲਿਸ ਕਰਮਚਾਰੀ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: