ਨਸ਼ਾ ਰੋਕਣ ਅਤੇ ਡੇਪੋ ਮੈਂਬਰ ਬਣਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ: ਇੰਸਪੈਕਟਰ ਲਖਬੀਰ ਸਿੰਘ

ss1

ਨਸ਼ਾ ਰੋਕਣ ਅਤੇ ਡੇਪੋ ਮੈਂਬਰ ਬਣਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ: ਇੰਸਪੈਕਟਰ ਲਖਬੀਰ ਸਿੰਘ

ਜੰਡਿਆਲਾ ਗੁਰੂ 20 ਮਾਰਚ ਵਰਿੰਦਰ ਸਿੰਘ :- ਨਸ਼ਾ ਰੋਕੂ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਜਾ ਰਹੇ ਡੇਪੋ ਮੈਂਬਰਸ਼ਿਪ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸਤੋ ਸਾਫ ਜਾਹਿਰ ਹੁੰਦਾ ਹੈ ਕਿ ਜਨਤਾ ਆਪਣੇ ਆਪਣੇ ਇਲਾਕੇ ਵਿਚੋਂ ਨਸ਼ੇ ਦੀ ਸਮਾਪਤੀ ਕਰਨਾ ਚਾਹੁੰਦੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜੰਡਿਆਲਾ ਚੌਂਕੀ ਇੰਚਾਰਜ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਹੇਠ ਬੀਤੇ ਦਿਨੀਂ ਲਗਾਏ ਗਏ ਨਗਰ ਕੌਂਸਲ ਵਿਚ ਕੈਂਪ ਤੋਂ ਬਾਅਦ ਜੰਡਿਆਲਾ ਵਾਸੀਆਂ ਵਿਚ ਡੇਪੋ ਮੈਂਬਰ ਬਣਨ ਲਈ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਮੈਂਬਰਸ਼ਿਪ ਪੂਰੀ ਕਰਕੇ ਲੋਕਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪੰਜਾਬ ਸਰਕਾਰ ਦੇ ਪ੍ਰੋਗਰਾਮ ਤਹਿਤ ਨਸ਼ੇ ਨੂੰ ਖਤਮ ਕਰਨ ਲਈ 23 ਮਾਰਚ ਨੂੰ ਲੱਖਾਂ ਦੀ ਗਿਣਤੀ ਵਿਚ ਡੇਪੋ ਮੈਂਬਰ ਸਹੁੰ ਚੁੱਕਣਗੇ । ਇਸ ਮੌਕੇ ਉਹਨਾਂ ਨਾਲ ਡੇਪੋ ਮੈਂਬਰ ਬਣਾਉਣ ਲਈ ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਸਮਾਜ ਸੇਵਕ ਮਦਨ ਮੋਹਨ, ਪਰਮਦੀਪ ਸਿੰਘ ਹੈਰੀ, ਸੋਹੰਗ ਸਿੰਘ, ਪਰਮਜੀਤ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *