ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ‘ਚ ਬੇਮਿਸਾਲ ਇਕੱਠ ਨੂੰ ਵੇਖ ਕੇ ਬੁਖਲਾਹਟ ‘ਚ ਆਈ ਸਰਕਾਰ : ਸੁਰਜੀਤ ਸਿੰਘ ਅਰਾਈਆਂ

ss1

ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ‘ਚ ਬੇਮਿਸਾਲ ਇਕੱਠ ਨੂੰ ਵੇਖ ਕੇ ਬੁਖਲਾਹਟ ‘ਚ ਆਈ ਸਰਕਾਰ : ਸੁਰਜੀਤ ਸਿੰਘ ਅਰਾਈਆਂ
– ਅੱਜ ਫ਼ਰੀਦਕੋਟ ਮਾਰਚ ਦੌਰਾਨ ਹੋਵੇਗਾ ਵਿਸਾਲ ਇਕੱਠ

23-13 (2)
ਫ਼ਰੀਦਕੋਟ 23 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਬੀਤੀਂ 16 ਅਗਸਤ ਨੂੰ ਸ੍ਰੀ ਫਤਹਿਗੜ ਸਾਹਿਬ ਤੋਂ ਕੌਮੀ ਜਥੇਦਾਰ ਭਾਈ ਧਿਆਨ ਸਿੰਘ ਮੰਡ,ਭਾਈ ਬਲਜੀਤ ਸਿੰਘ ਦਾਦੂਵਾਲ ‘ਤੇ ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਸ੍ਰੋ.ਅ.ਦ.(ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਦੇਖ-ਰੇਖ ਹੇਠ ਰਵਾਨਾ ਹੋਇਆ ‘ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਅੱਜ ਫ਼ਰੀਦਕੋਟ ਵਿਖੇ ਪਹੁੰਚੇਗਾ,ਜਿਸ ਦੀ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ । ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਕਟਿਵ ਜਿਲ੍ਹਾਂ ਪ੍ਰਧਾਨ ਸੁਰਜੀਤ ਸਿੰਘ ਅਰਾਈਆਂ ਨੇ ਕਰਦਿਆਂ ਕਿਹਾ ਕਿ ਪੰੰਜਾਬ ਅੰਦਰ ਦਿਨੋ-ਦਿਨ ਵਗ ਰਹੇ ਨਸ਼ਿਆ ਦੇ ਦਰਿਆ ਤੋਂ ਇਲਾਵਾ ਭ੍ਰਿਸ਼ਟਾਚਾਰੀ,ਬੇਰੁਜਗਾਰੀ,ਗੁੰਡਾਗਰਦੀ ਸਮੇਤ ਕਰਜੇ ਦੇ ਸਤਾਏ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆ ਨੂੰ ਠੱਲ ਪਾਉਣ ਲਈ ਸਰਭੱਤ ਖਾਲਸਾ ਟੀਮ ਸਮੇਤ ਕੌਮ ਦੇ ਜਥੇਦਾਰਾਂ ਵੱਲੋਂ ‘ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਪੰਜਾਬ ਭਰ ਵਿੱਚ ਕੱਢਿਆ ਜਾ ਰਿਹਾ ਹੈ,ਜਿਸਨੂੰ ਲੈ ਕੇ ਪੰਜਾਬ ਭਰ ਦੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੋਣ ‘ਤੇ ਮਾਰਚ ਦੌਰਾਨ ਬੇਮਿਸਾਲ ਇਕੱਠ ਵੇਖ ਕੇ ਅਖੌਤੀ ਪੰਥਕ ਸਰਕਾਰ ਬੁਖਲਾਹਟ ‘ਚ ਹੈ,ਜੋ ਕਿਸੇ ਵੀ ਸਮੇਂ ਮਾਰਚ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਕੋਝੀਆਂ ਚਾਲਾਂ ਚੱਲ ਸਕਦੀ ਹੈ ਪ੍ਰੰਤੂ ਸਰਕਾਰ ਦੀਆਂ ਹੁਣ ਕੋਈ ਵੀ ਚਾਲਾਂ ਸਫਲ ਨਹੀ ਹੋਣਗੀਆਂ ,ਕਿਉਂਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ,ਕੋਟਕਪੂਰਾ,ਜੈਤੋਂ,ਪੰਜਗਰਾਈਂ,ਸਿੱਖਾਂਵਾਲਾ,ਭਾਣਾ,ਚਹਿਲ ਤੋਂ ਹੁੰਦਾ ਹੋਇਆ ਮਾਰਚ ਫ਼ਰੀਦਕੋਟ ਪਹੁੰਚਗੇ,ਜਿਸਤੋਂ ਬਾਅਦ ਫਿਰੋਜਪੁਰ ਰੋਡ ‘ਤੇ ਪਿਪਲੀ,ਪੱਖੀ ਦੇ ਸ੍ਰੀ ਗੁਰੁਦੁਆਰਾ ਸਾਹਿਬ ਪਹੁੰਚ ਕੇ ਮਾਰਚ ਦੀ ਸਮਾਪਤੀ ਹੋਣ ਉਪਰੰਤ ਅਗਲੇ ਦਿਨ ਅਗਲੇ ਪੜਾਅ ਲਈ ਰਵਾਨਾ ਹੋਵੇਗਾ,ਜਿਸ ਵਿੱਚ ਜਿਲੇ ਭਰ ਦੀਆਂ ਸੰਗਤਾ ਹੁੰਮ-ਹੁੰਮਾ ਕੇ ਪੁੱਜਣ ਤਾਂ ਜੋ 2017 ਤੋਂ ਬਾਅਦ ਪੰਥ ਦੀ ਸਰਕਾਰ ਬਣਾਈ ਜਾ ਸਕੇ । ਇਸ ਮੌਕੇ ਗੁਰਦੀਪ ਸਿੰਘ ਢੁੱਡੀ,ਲਾਲਦੀਪ ਸਿੰਘ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *