ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਦਾ ਫ਼ਰੀਦਕੋਟ ਪੁੱਜਣ ‘ਤੇ ਹਜਾਰਾ ਸੰਗਤਾ ਵੱਲੋਂ ਭਰਵਾਂ ਸਵਾਗਤ

ss1

ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਦਾ ਫ਼ਰੀਦਕੋਟ ਪੁੱਜਣ ‘ਤੇ ਹਜਾਰਾ ਸੰਗਤਾ ਵੱਲੋਂ ਭਰਵਾਂ ਸਵਾਗਤ
– ਕਾਲੇ ਬੱਦਲ ‘ਤੇ ਵਰਦੇ ਮੀਂਹ ‘ਚ ਸਰਬੱਤ ਖਾਲਸਾ ਜਥੇਬੰਦੀਆਂ ਦੇ ਹੌਸਲੇ ਬੁਲੰਦ
10 ਨਵੰਬਰ ਦਾ ਸਰਬੱਤ ਖਾਲਸਾ ਬਦਲੇਗਾ ਪੰਜਾਬ ਦੀ ਨੁਹਾਰ : ਕੌਮੀ ਜੱਥੇਦਾਰ

24-9 (3)
ਫ਼ਰੀਦਕੋਟ 24 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਪੰਜਾਬ ਅੰਦਰ ਦਿਨੋ-ਦਿਨ ਵਗ ਰਹੇ ਨਸ਼ਿਆ ਦੇ ਦਰਿਆਂ ਨੂੰ ਠੱਲ ਪਾਉਣ ‘ਤੇ 10 ਨਵੰਬਰ ਨੂੰ ਸੱਦੇ ਗਏ ਸਰਭੱਤ ਖਾਲਸਾ ਵਿੱਚ ਸਿੱਖ ਕੌਮ ਨੂੰ ਵੱਧ ਚੜ ਕੇ ਪਹੁੰਚਣ ਦੀ ਅਪੀਲ ਕਰਨ ਲਈ ‘ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ’ ਮਾਰਚ ਕੌਮੀ ਜੱਥੇਦਾਰਾਂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਕੱਢਿਆ ਜਾ ਰਿਹਾ ਹੈ,ਜਿਸ ਦਾ ਫ਼ਰੀਦਕੋਟ ਜਿਲ੍ਹੇ ‘ਚ ਪਹੁੰਚਣ ‘ਤੇ ਹਜਾਰਾਂ ਸੰਗਤਾ ਵੱਲੋਂ ਜਿੱਥੇ ਭਰਵਾਂ ਸਵਾਗਤ ਕੀਤੇ,ਉੱਥੇ ਹੀ ਵਰਦੇ ਮੀਂਹ ‘ਚ ਸਰਬੱਤ ਖਾਲਸਾ ਜਥੇਬੰਦੀਆਂ ਨੇ ਐਲਾਨ ਕੀਤਾ ਕਿ 10 ਨਵੰਬਰ ਦਾ ਸਰਬੱਤ ਖਾਲਸਾ ਹੀ ਪੰਜਾਬ ਦੀ ਨੁਹਾਰ ਬਦਲੇਗਾ ਕਿਉਂਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰੀ ਸਰਪ੍ਰਸਤੀ ਅਧੀਨ ਵਿਕ ਰਹੇ ਨਸ਼ਿਆ ਦੇ ਕਾਰਨ ਪੰਜਾਬ ਦੀ ਜਵਾਨੀ ਸਿਵਿਆ ਦੇ ਰਾਹ ਪੈ ਰਹੀ ਹੈ,ਜਿਸਨੂੰ ਠੱਲ ਪਾਉਣ ਲਈ ਲੋਕ ਉਤਾਵਲੇ ਹੋਏ ਬੈਠੇ ਹਨ ‘ਤੇ ਦਿਨੋ-ਦਿਨ ਵੱਧ ਚੜ ਕੇ ਨਸਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਵਿੱਚ ਹਿੱਸਾ ਲੈ ਰਹੇ ਹਨ । ਉਕਤ ਮੌਕੇ ਪਿੰਡ ਮੱਲਕੇ ਦੇ ਸ੍ਰੀ ਗੁਰਦੁਆਰਾ ਸਾਹਿਬ ‘ਚ ਅਰਦਾਸ ਕਰਨ ਉਪਰੰਤ ਜਥੇਦਾਰ ਭਾਈ ਧਿਆਨ ਸਿੰਘ ਮੰਡ,ਜਥੇਦਾਰ ਭਾਈ ਅਮਰੀਕ ਸਿੰਘ ਅਜਾਨਾਲਾ ਦੀ ਅਗਵਾਈ ਹੇਠ ਸੁਰੂ ਹੋਏ ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਦਾ ਬਰਗਾੜੀ, ਕੋਟਕਪੂਰਾ, ਜੈਤੋਂ, ਪੰਜਗਰਾਈ, ਸਿੱਖਾਂਵਾਲਾ, ਭਾਣਾ, ਚਹਿਲ ਸਮੇਤ ਵੱਖ ਵੱਖ ਪਿੰਡਾਂ ਵਿੱਚ ਭਰਵਾਂ ਸਵਾਗਤ ਕੀਤੇ ਜਾਣ ਤੋਂ ਬਾਅਦ ਫ਼ਰੀਦਕੋਟ ਪਹੁੰਚਣ ‘ਤੇ ਹਜਾਰਾਂ ਦੀ ਗਿਣਤੀ ਵਿੱਚ ਪੁੱਜੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਭਾਈ ਧਿਆਨ ਸਿੰਘ ਮੰਡ ‘ਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਸਿਆਸੀ ਪਾਰਟੀਆਂ ਦੀ ਸਰਪ੍ਰਸਤੀ ਹੇਠ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਇਹਨ੍ਹਾਂ ਨਸ਼ਿਆਂ ਦੀ ਗ੍ਰਿਫਤ ਵਿੱਚ ਆਏ ਨੌਜਵਾਨ ਜਿੱਥੇ ਰੋਜਾਨਾ ਆਪਣੀ ਜਿੰਦਗੀ ਨੂੰ ਅਲਵਿਦਾ ਆਖ ਰਹੇ ਹਨ,ਉੱਥੇ ਹੀ ਪੰਜਾਬ ਦੇ ਹੱਸਦੇ ਵੱਸਦੇ ਪ੍ਰੀਵਾਰ ਵੀ ਉਜੜ ਰਹੇ ਹਨ। ਜੱਥੇਦਾਰ ਸਾਹਿਬਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜਿੱਥੇ ਪੰਜਾਬ ਦਾ ਅੰਨਦਾਤਾ ਕਰਜੇ ਦੇ ਬੋਝ ਹੇਠ ਦੱਬ ਕੇ ਖੁਦਕੁਸ਼ੀਆ ਕਰ ਰਿਹਾ ਹੈ,ਉੱਥੇ ਹੀ ਪੰਜਾਬ ਦਾ ਵਪਾਰੀ,ਮੁਲਾਜਮ,ਮਜਦੂਰ ਵਰਗ ਡਾਹਢਾ ਦੁੱਖੀ ਹੈ। ਉਨ੍ਹਾਂ ਸਮੂਹ ਸੰਗਤਾ ਨੂੰ 10 ਨਵੰਬਰ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋ ਰਹੇ ਸਰਬੱਤ ਖਾਲਸਾ ਵਿੱਚ ਵਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ । ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਤੋਂ ਇਲਾਵਾ ਜਿਲ੍ਹਾਂ ਐਕਟਿਵ ਪ੍ਰਧਾਨ ਸੁਰਜੀਤ ਸਿੰਘ ਅਰਾਈਆਂ,ਬਾਪੂ ਜੁਗਿੰਦਰ ਸਿੰਘ ਗੋਲੇਵਾਲਾ,ਗੁਰਦੀਪ ਸਿੰਘ ਢੁੱਡੀ, ਇਕਬਾਲ ਸਿੰਘ ਬਰੀਵਾਲਾ, ਰਮਿੰਦਰਜੀਤ ਸਿੰਘ ਮਿੰਟੂ ਯੂਐਸਏ,ਲਾਲਦੀਪ ਸਿੰਘ,ਸੁਖਜਿੰਦਰ ਪੰਜਗਰਾਈ,ਸਿਮਰਨਜੀਤ ਸਿੰਘ ਕੋਟਸੁਖੀਆ,ਕਰਮਜੀਤ ਸਿੰਘ ਸਿੱਖਾਂਵਾਲਾ,ਮਨਬੀਰ ਸਿੰਘ ਮੰਡ ਸਮੇਤ ਅਨੇਂਕਾ ਸੰਗਤਾ ਵੱਲੋਂ ਜਥੇਦਾਰ ਸਾਹਿਬਾਨਾਂ ਨੂੰ ਸਿਰਪਾਓ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ। ਉਧਰ ਦੂਜੇ ਪਾਸੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵਿਦੇਸ਼ੀ ਦੌਰੇ ‘ਤੇ ਹੋਣ ਕਰਕੇ ਮਾਰਚ ਵਿੱਚ ਸ਼ਾਮਿਲ ਨਹੀ ਹੋ ਸਕੇ ਪ੍ਰੰਤੂ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਨਸ਼ੇ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਤਾਂ ਜੋ ਪੰਜਾਬ ਅੰਦਰ ਫੈਲੇ ਨਸ਼ਿਆ ਦੇ ਦਰਿਆ ਨੂੰ ਠੱਲ ਪਾਈ ਜਾ ਸਕੇ । ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ਰੀਦਕੋਟ ਜਿਲ੍ਹੇ ਭਰ ਸਵੇਰ ਤੋਂ ਵਰ ਰਿਹਾ ਮੀਹ ਵੀ ਸੰਗਤਾਂ ਦੇ ਜੋਸ਼ ਨੂੰ ਠੰਢਾ ਨਹੀ ਕਰ ਸਕਿਆ ‘ਤੇ ਮਾਰਚ ਦੌਰਾਨ ਸੰਗਤਾਂ ਦਾ ਹੜ ਵੇਖਣ ਨੂੰ ਮਿਲਿਆ ।

Share Button

Leave a Reply

Your email address will not be published. Required fields are marked *