ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਨੇ ਵਿਰੋਧੀ ਪਾਰਟੀਆਂ ਦੀ ਉਡਾਈ ਨੀਂਦ : ਕਾਹਨ ਸਿੰਘ ਵਾਲਾ

ss1

ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਨੇ ਵਿਰੋਧੀ ਪਾਰਟੀਆਂ ਦੀ ਉਡਾਈ ਨੀਂਦ : ਕਾਹਨ ਸਿੰਘ ਵਾਲਾ
– ਕੌਮੀ ਜਥੇਦਾਰਾਂ ਦਾ ਫ਼ਰੀਦਕੋਟ ਵਿਖੇ ਹੋਵੇਗਾ ਸਨਮਾਨ

23-13 (4)
ਫ਼ਰੀਦਕੋਟ 23 ਅਗਸਤ ( ਜਗਦੀਸ਼ ਕੁਮਾਰ ਬਾਂਬਾ ) ਸਰਬੱਤ ਖਾਲਸਾ ਟੀਮ ਸਮੇਤ ਕੌਮੀ ਜਥੇਦਾਰਾਂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਕੱਢੇ ਜਾ ਰਹੇ ‘ਨਸ਼ਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਦੌਰਾਨ ਸੰਗਤ ਦਾ ਹੜ ਵੇਖ ਕੇ ਵਿਰੋਧੀਆ ਪਾਰਟੀਆਂ ਨੂੰ ਹੁਣ ਨੀਂਦ ਨਹੀ ਆ ਰਹੀ ਕਿਉਂਕਿ ਪੰਜਾਬ ਭਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ‘ਤੇ ਚੁੱਪੀ ਧਾਰੀ ਰੱਖਣ ਵਾਲੀਆਂ ਪਾਰਟੀਆਂ ਨੂੰ ਚੱਲਦਾ ਕਰਨ ਲਈ ਲੋਕ ਮਾਰਚ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ‘ਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਰਦਿਆਂ ਕਿਹਾ ਕਿ ਨਸਾ ਭਜਾਓ,ਪੰਥ ‘ਤੇ ਪੰਜਾਬ ਬਚਾਓ ਮਾਰਚ ਦੇ ਫ਼ਰੀਦਕੋਟ ਪੁੱਜਣ ਤੋਂ ਪਹਿਲਾਂ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਗਈਆਂ ਹਨ ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਜਾ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਰਜੇ ਦੀ ਪੰਡ ਹੇਠ ਦੱਬਕੇ ਆਏ ਦਿਨ ਖੁਦਕੁਸ਼ੀਆ ਦੇ ਰਾਹ ਪੈ ਰਿਹਾ ਹੋਣ ਦੇ ਬਾਵਜੂਦ ਕੇਂਦਰ ‘ਤੇ ਪੰਜਾਬ ਸਰਕਾਰ ਚੁੱਪੀ ਧਾਰੀ ਬੈਠੀ ਹੈ,ਆਏ ਦਿਨ ਪੰਜਾਬ ਅੰਦਰ ਗੁੰਡਾਗਰਦੀ,ਲੁੱਟਖੋਹ ਦੀਆਂ ਘਟਨਾਵਾਂ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਹੈ,ਜਿਸਨੂੰ ਲੈ ਕੇ ਸਰਭੱਤ ਖਾਲਸਾ ਟੀਮ ਸਮੇਤ ਕੌਮੀ ਜਥੇਦਾਰਾਂ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ। ਭਾਈ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਭਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹੋਣ ਦੇ ਬਾਵਜੂਦ ਮੌਜੂਦਾ ਸਰਕਾਰ ਨੇ ਅਜੇ ਤੱਕ ਇਕ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਨਹੀ ਸੁੱਟਿਆ,ਜਿਸ ਕਰਕੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਦਿਨ-ਬਾ-ਦਿਨ ਵੱਧ ਰਹੇ ਹਨ। ਉਨਾਂ ਕਿਹਾ ਕਿ 2017 ‘ਚ ਪੰਥ ਦੀ ਸਰਕਾਰ ਆਉਣ ‘ਤੇ ਬੇਅਦਬੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।

Share Button

Leave a Reply

Your email address will not be published. Required fields are marked *