ਨਸ਼ਾ ਤੱਸਕਰ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਨਿਕਲਿਆ ਕੋਰੋਨਾ ਪਾਜੀ਼ਟਿਵ

ਨਸ਼ਾ ਤੱਸਕਰ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਨਿਕਲਿਆ ਕੋਰੋਨਾ ਪਾਜੀ਼ਟਿਵ
– 50 ਤੋਂ ਵੱਧ ਪੁਲਿਸ ਮੁਲਾਜਮਾਂ ਨੂੰ ਕੀਤਾ ਇਕਾਂਤਵਾਸ
ਐਸ.ਐਸ.ਪੀ., ਐਸ.ਪੀ., ਏ.ਐਸ.ਪੀ. ਅਤੇ ਸੀ.ਆਈ.ਏ.ਸਟਾਫ ਦੇ ਇੰਚਾਰਜ ਅਤੇ ਥਾਣਾ ਮਹਿਲ ਕਲਾਂ ਦੇ ਐਸਐਚਓ ਸਮੇਤ 50 ਤੋਂ ਵੱਧ ਪੁਲਿਸ ਮੁਲਾਜਮਾਂ ਨੂੰ ਇਕਾਂਤਵਾਸ (ਹੋਮ ਕਰੋਟਾਈਨ) ਕਰਕੇ ਉਂਨਾਂ ਦੇ ਕੋਰੋਨਾ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ।
ਬਰਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਮਲੇਰਕੋਟਲਾ ਤੋਂ ਜੁਲਫ ਗੌਰ ਅਲੀ ਨਾਂ ਦੇ ਇੱਕ ਨਸ਼ਾ ਤਸਕਰ ਨੂੰ ਹਿਰਾਸਤ ‘ਚ ਲਿਆ ਸੀ। ਜਿਸ ਪਾਸੋਂ ਭਾਰੀ ਮਾਤਰਾ ‘ਚ ਨਸ਼ੀਲੀ ਦਵਾਈਆਂ ਗੋਲੀਆਂ ਬਰਾਮਦ ਕੀਤੀਆਂ ਸਨ। ਪਿਛਲੇ ਦਿਨੀਂ ਉਸਦਾ ਰੁਟੀਨ ‘ਚ ਮੈਡੀਕਲ ਚੈਕਅਪ ਕੀਤਾ ਗਿਆ ਸੀ। ਜਿਸ ਵਿੱਚ ਉਹ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਜਿਵੇਂ ਹੀ ਨਸ਼ਾ ਤਸਕਰ ਦੀ ਮੈਡੀਕਲ ਰਿਪੋਰਟ ‘ਚ ਕੋਰਨਾ ਪਾਜੀਟਿਵ ਤੱਤਾਂ ਦੀ ਸੂਚਨਾ ਮਿਲੀ, ਉਸੇ ਵਕਤ ਹੀ ਪੁਲਿਸ ਨੂੰ ਭਾਜੜਾਂ ਪੈ ਗਈਆਂ।
ਸਿਹਤ ਵਿਭਾਗ ਦੀ ਗਾਈਡਲਾਈਨ ਮੁਤਾਬਕ ਤਸਕਰ ਦੇ ਸੰਪਰਕ ‘ਚ ਆਏ ਐਸ.ਐਸ.ਪੀ. ਬਰਨਾਲਾ ਸੰਦੀਪ ਗੋਇਲ,ਐਸ.ਪੀ. (ਡੀ)ਸੁਖਦੇਵ ਸਿੰਘ ਵਿਰਕ, ਏ.ਐਸ.ਪੀ. ਅਤੇ ਸੀ.ਆਈ.ਏ. ਸਟਾਫ ਇੰਚਾਰਜ ਸਮੇਤ ਸਿਵਲ ਸਰਜਨ ਦਫਤਰ ਪੁੱਜੇ। ਜਿੰਨਾਂ ਦੇ ਸੈਂਪਲ ਲੈਕੇ ਸਾਰਿਆਂ ਨੂੰ ਇਕਾਂਤਵਾਸ ਭੇਜ ਦਿੱਤਾ ਗਿਆ।