Tue. Aug 20th, 2019

ਨਸ਼ਾ ਤਸਕਰੀ ਦਾ ਮਾਮਲਾ: ਥਾਣਾ ਮਮਦੋਟ ਦੇ ਥਾਣਾ ਮੁਖੀ ਦਾ ਹੋਇਆ ਤਬਾਦਲਾ

ਨਸ਼ਾ ਤਸਕਰੀ ਦਾ ਮਾਮਲਾ: ਥਾਣਾ ਮਮਦੋਟ ਦੇ ਥਾਣਾ ਮੁਖੀ ਦਾ ਹੋਇਆ ਤਬਾਦਲਾ

ਮਮਦੋਟ: ਫਿਰੋਜ਼ਪੁਰ ਦੇ ਮਮਦੋਟ ‘ਚ ਨਸ਼ਾ ਤਸਕਰੀ ਦੇ ਮਾਮਲੇ ‘ਚ ਨਵਾਂ ਮੋੜ ਆ ਚੁੱਕਿਆ ਹੈ। ਜਿਸ ਦੌਰਾਨ ਥਾਣਾ ਮੁਖੀ ਜਤਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਪੁਲਿਸ ਲਾਈਨ ‘ਚ ਹਾਜ਼ਰ ਕੀਤਾ ਗਿਆ ਹੈ।ਪੁਸ਼ਪਿੰਦਰ ਪਾਲ ਸਿੰਘ ਨੂੰ ਨਵੇਂ ਥਾਣਾ ਮੁਖੀ ਵਜੋਂ ਮਮਦੋਟ ਵਿਖੇ ਭੇਜਿਆ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੌਲਦਾਰ ਦਿਲਬਾਗ ਸਿੰਘ ਅਤੇ ਮੁੱਖ ਮੁਨਸ਼ੀ ਤਰਸੇਮ ਕੁਮਾਰ ਦਾ ਵੀ ਤਬਾਦਲਾ ਕੀਤਾ ਗਿਆ ਹੈ।

ਜ਼ਿਕਰ ਏ ਖਾਸ ਹੈ ਕੁਝ ਦਿਨ ਪਹਿਲਾਂ ਮਮਦੋਟ ਦੇ ਪਿੰਡ ਜਾਮਾ ਰਖਈਆਂ ਦੇ ਮੌਜੂਦਾ ਸਰਪੰਚ ਨੇ ਆਪਣੇ ਨੌਜਵਾਨ ਪੁੱਤਰ ਉਸ ਦੇ ਸਾਥੀ ਜੋਗਾ ਸਿੰਘ ਦੇ ਘਰ ਨਸ਼ੇ ਕਰਦੇ ਹੋਏ ਧਰ ਦਬੋਚਿਆ ਸੀ, ਅਤੇ ਕਾਰਵਾਈ ਕਰਨ ਲਈ ਮਮਦੋਟ ਥਾਣੇ ਵਿਖੇ ਜਾ ਕੇ ਪੁਲਿਸ ਮੁਲਾਜ਼ਮਾਂ ਨੂੰ ਨਾਲ ਚੱਲਣ ਲਈ ਕਿਹਾ ਸੀ ਪਰ ਪੁਲਿਸ ਨੇ ਲਾਪਰਵਾਹੀ ਅਤੇ ਢਿੱਲ ਮੱਠ ਵਾਲਾ ਰਵੱਈਆ ਵਰਤਦੇ ਹੋਏ ਉਸ ਦੇ ਨਾਲ ਜਾਣ ਤੋਂ ਕੰਨੀ ਕਤਰਾਈ ਸੀ।

ਖਬਰ ਨਸ਼ਰ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਡਿਊਟੀ ਵਿੱਚ ਕੁਤਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਕਾਰਵਾਈ ਕੀਤੀ ਹੈ।

Leave a Reply

Your email address will not be published. Required fields are marked *

%d bloggers like this: