ਨਵ ਨਿਰਮਾਣ ਫਾਊਂਡੇਸ਼ਨ ਸੰਸਥਾ ਦੇ ਹਲਕੇ ਚ ਲਗਾਏ ਬੋਰਡਾਂ ਨੇ ਹਲਕੇ ਚ ਛੇੜੀ ਚਰਚਾ

ss1

ਨਵ ਨਿਰਮਾਣ ਫਾਊਂਡੇਸ਼ਨ ਸੰਸਥਾ ਦੇ ਹਲਕੇ ਚ ਲਗਾਏ ਬੋਰਡਾਂ ਨੇ ਹਲਕੇ ਚ ਛੇੜੀ ਚਰਚਾ

ਸਿਆਸੀ ਲੋਕਾਂ ਨੇ ਰੱਖੀ ਬਾਜ ਅੱਖ ਚੌਧਰੀ ਦੇ ਸਮਾਗਮਾਂ ਤੇ

ਸੈਂਕੜੇ ਸ਼੍ਰੀ ਸਾਹਿਜ ਪਾਠ ਦੇ ਭੋਗ ਪਾ ਕੇ ਇਲਾਕੇ ਦੀ ਤੰਦਰੁਸਤੀ ਲਈ ਕੀਤੀ ਕਾਮਨਾ

img-20161202-wa0046ਸਰਦੂਲਗੜ੍ਹ 2 ਦਸੰਬਰ(ਗੁਰਜੀਤ ਸ਼ੀਂਹ) ਵਿਧਾਨ ਸਭਾ ਹਲਕਾ ਸਰਦੂਲਗੜ੍ਹ ਚ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋ ਆਪਣੀਆਂ ਸਰਗਰਮੀਆਂ ਅਗੇਤੀਆਂ ਹੀ ਸ਼ੁਰੂ ਕਰ ਰੱਖੀਆਂ ਹਨ ਪਰ ਇਸ ਇਲਾਕੇ ਦੇ ਧਨਾਢ ਸ਼ਾਹੂਕਾਰ ਨੇ ਆਪਣੀਆਂ ਗੁਪਤ ਸਰਗਰਮੀਆਂ ਜੋ ਵਿਢੀਆਂ ਹਨ ਉਸ ਤੇ ਵੀ ਇਲਾਕੇ ਦੇ ਲੋਕਾਂ ਦੀਆਂ ਨਜਰਾਂ ਹਨ।ਲੰਬੇ ਸਮੇਂ ਤੋ ਸਿਆਸਤ ਸਰਗਰਮੀਆਂ ਦੀ ਚੁੱਪ ਧਾਰੀ ਬੈਠੇ ਨੇਮਚੰਦ ਚੌਧਰੀ ਸਰਦੂਲਗੜ੍ਹ ਨੇ ਪਿੰਡਾਂ ਚ ਆਪਣੀ ਸੰਸਥਾ ਨਵ ਨਿਰਮਾਣ ਫਾਊਂਡੇਸ਼ਨ ਦੇ ਲਗਾਏ ਬੋਰਡਾਂ ਤੋ ਉਤਸ਼ਾਹਿਤ ਹੁਦਿਆਂ ਅੱਜ ਇਹ ਪੂਰੀਆਂ ਚਰਚਾਵਾਂ ਹੋ ਰਹੀਆਂ ਹਨ ਕਿ ਇਸ ਹਲਕੇ ਤੋ ਨੇਮਚੰਦ ਚੌਧਰੀ ਵੀ ਕੋਈ ਆਉਣ ਵਾਲੇ ਦਿਨਾਂ ਚ ਸਿਆਸੀ ਧਮਾਕਾ ਕਰ ਸਕਦੇ ਹਨ।ਨੇਮਚੰਦ ਚੌਧਰੀ ਨੇ ਆਪਣਾ ਸਿਆਸੀ ਜੀਵਨ ਇਸ ਇਲਾਕੇ ਦੇ ਸਿਆਸਤ ਵਜੋ ਜਾਣੇ ਜਾਂਦੇ ਅਕਾਲੀਦਲ ਦੇ ਬਾਬਾ ਬੋਹੜ ਬਲਵਿੰਦਰ ਸਿੰਘ ਭੂੰਦੜ ਨਾਲ ਸ਼ੁਰੂ ਕੀਤਾ ਜਿੰਨਾਂ ਨੇ ਲੰਬਾ ਸਮਾਂ ਅਕਾਲੀਦਲ ਦੀ ਸੇਵਾ ਕੀਤੀ।ਨੇਮਚੰਦ ਚੌਧਰੀ ਨੇ ਬਹੁਜਨ ਸਮਾਜ ਪਾਰਟੀ ਵਜੋ ਬਠਿੰਡਾ ਲੋਕ ਸਭਾ ਹਲਕਾ ਤੋ ਚੋਣ ਲੜਨ ਤੋ ਉਪਰੰਤ ਉਹਨਾਂ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋ ਐਮ ਐਲ ਏ ਦੀ ਚੋਣ ਵੀ ਲੜੀ।ਸਿਆਸੀ ਪਾਰਟੀਆਂ ਚ ਆਪਣੇ ਕੱਦ ਮੁਤਾਬਿਕ ਬਹੁਤੀ ਕਾਮਯਾਬੀ ਨਾ ਮਿਲਣ ਤੇ ਇਲਾਕੇ ਦੀ ਸੱਚੇ ਦਿਲੋ ਸੇਵਾ ਕਰਦੇ ਰਹਿਣ ਦੇ ਮਨਸੇ ਨਾਲ ਉਹਨਾਂ 25 ਮਾਰਚ 2008 ਨੂੰ ਨਵ ਨਿਰਮਾਣ ਫਾਊਂਡੇਸ਼ਨ ਦੇ ਨਾਂ ਤੇ ਸੰਸਥਾ ਬਣਾ ਕੇ ਲੋਕਾਂ ਨਾਲ ਆਪਣਾ ਮੇਲ ਜੋਲ ਬਰਕਰਾਰ ਰੱਖਿਆ ਹੋਇਆ ਹੈ।ਸ਼੍ਰੀ ਚੌਧਰੀ ਦੀ ਇਸ ਮਿਹਨਤ ਸਦਕਾ ਸਰਦੂਲਗੜ੍ਹ ਵਿਖੇ 8 ਵੱਡੇ ਕੰਨਿਆਂਦਾਨ ਦੇ ਪ੍ਰੋਗਰਾਮ ਕਰਵਾ ਕੇ 80 ਆਰਥਿਕ ਪੱਖੋ ਕਮਜੋਰ ਲੜਕੀਆਂ ਦੇ ਵਿਆਹਾਂ ਚ ਉਹਨਾਂ ਨੂੰ ਲੋੜੀਦਾ ਸਮਾਨ ਦੇ ਕੇ ਜਿੱਥੇ ਉਹਨਾਂ ਦੀ ਮਦਦ ਕੀਤੀ ਉੱਥੇ ਹਜਾਰਾਂ ਲੋਕਾਂ ਤੋ ਇਸ ਸਮਾਜ ਭਲਾਈ ਕਾਰਜਾਂ ਚ ਅਸ਼ੀਰਵਾਦ ਪ੍ਰਾਪਤ ਕੀਤਾ।ਨਵ ਨਿਰਮਾਣ ਸੰਸਥਾ ਵੱਲੋ ਘੱਗਰ ਦੇ ਜਹਿਰੀਲੇ ਪਾਣੀ ਤੋ ਲੋਕਾਂ ਨੂੰ ਜਾਗਰੂਕ ਕਰਨਾ ,ਆਰਥਿਕ ਪੱਖੋ ਕੰਮਜੋਰ ਗਰੇਜੁਏਸ਼ਨ ਵਿਦਿਆਰਥੀਆਂ ਦੀਆਂ ਫੀਸਾਂ ਭਰਨਾ ,ਮੈਡੀਕਲ ਕੈਂਪ ,ਖੂਨਦਾਨ ਕੈਂਪ , ਲੋੜਵੰਦਾਂ ਦੀ ਮਦਦ ਕਰਨਾ ਆਦਿ ਮੁਹਿੰਮ ਜਾਰੀ ਹੈ।ਨੇਮ ਚੰਦ ਚੌਧਰੀ ਵੱਲੋ ਹਲਕੇ ਦੀ ਤੰਦਰੁਸਤੀ ਤੇ ਮਨੁੱਖਤਾ ਦੇ ਭਲੇ ਲਈ ਅੱਜ ਮੀਰਪੁਰ ਕਲਾਂ ਤੋ ਸ੍ਰੀ ਸਾਹਿਜ ਪਾਠ ਦੇ ਭੋਗਾਂ ਦੀ ਜੋ ਸ਼ੁਰੂਆਤ ਕੀਤੀ ਹੈ ਉਹ ਇਲਾਕੇ ਦੇ ਪਿੰਡਾਂ ਅੰਦਰ ਲੜੀਵਾਰ ਹਰ 15 ਦਿਨਾਂ ਤੋ ਸ਼੍ਰੀ ਸਾਹਿਜਪਾਠ ਦੇ ਭੋਗ ਪਾ ਕੇ ਇੱਕ ਨਵੀਂ ਸਾਂਝ ਪੈਦਾ ਕਰ ਰਹੇ ਹਨ।ਚੌਧਰੀ ਵੱਲੋ ਅਜਿਹੇ ਕੀਤੇ ਜਾ ਰਹੇ ਪ੍ਰੋਗਰਾਮਾਂ ਤੋ ਹਲਕੇ ਦੇ ਪ੍ਰਮੁੱਖ ਅਕਾਲੀ ,ਕਾਂਗਰਸੀ ਅਤੇ ਆਪ ਨੇਤਾ ਦੀ ਅੱਖ ਇਹਨਾਂ ਸਮਾਗਮਾਂ ਤੇ ਰੱਖੀ ਹੋਈ ਹੈ।ਸ਼੍ਰੀ ਚੌਧਰੀ ਨੇ ਭਾਵੇਂ ਆਪਣੇ ਆਪ ਨੂੰ ਸਿਆਸਤ ਵਜੋ ਕਿਸੇ ਵੀ ਪਾਰਟੀ ਨਾਲ ਚੱਲਣ ਆਦਿ ਦੇ ਸੰਕੇਤ ਨਹੀ ਦਿੱਤੇ ਪਰ ਇੱਕ ਗੁਪਤ ਤੌਰ ਤੇ ਸ਼ਾਂਤਮਈ ਢੰਗ ਨਾਲ ਹਲਕੇ ਦੇ 93 ਪਿੰਡਾਂ ਅੰਦਰ ਪਿਛਲੇ ਕੁਝ ਹੀ ਦਿਨਾਂ ਚ ਲਗਾਏ ਗਏ ਸੰਸਥਾ ਦੇ ਬੋਰਡ ਅਤੇ ਪਾਏ ਜਾ ਰਹੇ ਸੈਂਕੜੇ ਸ੍ਰੀ ਸਾਹਿਜ ਪਾਠ ਦੇ ਭੋਗ ਕੀ ਨਵਾਂ ਰੁੱਖ ਅਖਤਿਆਰ ਕਰਦੇ ਹਨ ਇਹ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗੇਗਾ।

Share Button

Leave a Reply

Your email address will not be published. Required fields are marked *