ਨਵ ਨਿਰਮਾਣ ਫਾਊਂਡੇਸ਼ਨ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰੀ

ss1

ਨਵ ਨਿਰਮਾਣ ਫਾਊਂਡੇਸ਼ਨ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰੀ

 

ਸਰਦੂਲਗੜ੍ਹ 14 ਜੁਲਾਈ (ਗੁਰਜੀਤ ਸ਼ੀਂਹ) ਨਵ ਨਿਰਮਾਣ ਫਾਊਂਡੇਸ਼ਨ, ਸਰਦੁਲਗੜ੍ਹ` ਵੱਲੋਂ ਮਿਤੀ 14 ਜੁਲਾਈ 2016 ਨੂੰ ਸਿਖਿਆਦਾਨ ਮੁਹਿੰਮ ਤਹਿਤ ਗਰੀਬ ਪਰਿਵਾਰ ਦੇ ਵਿਦਿਆਰਥੀਆਂ ਗੁਰਪ੍ਰੀਤ ਕੋਰ ਪੁੱਤਰੀ ਸੁਰਿੰਦਰ ਸਿੰਘ, ਵਾਸੀ ਸਰਦੂਲਗੜ੍ਹ ਨੂੰ ਰੂਪੈ 4384/-, ਕਮਲ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਸਰਦੂਲਗੜ੍ਹ ਨੂੰ ਰੂਪੈ 4384/- ਅਤੇ ਵਿਨੂੰ ਕੁਮਾਰ ਪੁੱਤਰ ਬ੍ਰਿਸ਼ਭਾਨ ਵਾਸੀ ਸਰਦੂਲਗੜ੍ਹ ਨੂੰ ਰੂਪੈ 3784/- ਕਾਲਜ ਫੀਸ ਵੱਜੋਂ ਚੈੱਕ ਰਾਹੀਂ ਮਾਨਯੋਗ ਤਹਿਸੀਲਦਾਰ ਗੁਰਮੇਲ ਸਿੰਘ ਨੇ ਅਪਣੇ ਕਰ ਕਮਲਾਂ ਨਾਲ ਦਿੱਤਾ। ਇਸ ਮੌਕੇ ਉਹਨਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ, ਚੰਗੀ ਸਿੱਖਿਆ ਪ੍ਰਾਪਤ ਕਰਕੇ ਅਪਣੇ ਮਾਪਿਆਂ ਤੇ ਇਲਾਕੇ ਦਾ ਨਾ ਰੋਸ਼ਨ ਕਰਨ ਦਾ ਅਸ਼ੀਰਵਾਦ ਦਿੱਤਾ। ਉਹਨਾਂ ਸਮਾਜਸੇਵੀ ਸੰਸਥਾ ਨਵ ਨਿਰਮਾਣ ਫਾਊਂਡੇਸ਼ਨ, ਸਰਦੂਲਗੜ੍ਹ ਦੇ ਕੰਮਾਂ ਦੀ ਸਲਾਘਾ ਕਰਦੇ ਹੋਏ, ਭਵਿੱਖ ਵਿੱਚ ਵੀ ਇਸ ਤਰਾਂ ਦੇ ਸਮਾਜ ਸੇਵੀ ਕਾਰਜ ਕਰਦੇ ਰਹਿਣ ਲਈ ਕਿਹਾ ।ਜਿਕਰਯੋਗ ਹੈ ਕਿ ਸੰਸਥਾ ਵੱਲੋਂ ਸਮੇਂ-ਸਮੇਂ ਤੇ ਦਾਨਵੀਰ ਸੱਜਣਾਂ ਦੀ ਮਦਦ ਨਾਲ ਗਰੀਬ ਤੇ ਲੋੜਵੰਦਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ।।ਸੰਸਥਾ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਸਕਾਲਰਸ਼ਿਪ, ਹਰ ਸਾਲ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ ਤੇ ਇਸ ਤੋਂ ਇਲਾਵਾ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਸ਼ਗਨ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਸੰਸਥਾ ਵੱਲੋਂ ਵਾਤਾਵਰਣ ਮੁਹਿੰਮ, ਸਿਹਤ ਸੰਭਾਲ, ਭਰੂਣ ਹੱਤਿਆ ਤੇ ਨਸ਼ੇ ਦੇ ਦੁਸ਼-ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਵਾਇਆ ਜਾਂਦਾ ਹੈ। ਸੰਸਥਾ ਦੇ ਚੈਅਰਮੇਨ ਨੇਮ ਚੰਦ ਚੌਧਰੀ ਨੇ ਕਿਹਾ ਕਿ ਇਲਾਕਾ ਨਿਵਾਸੀ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਲੋੜਵੰਦਾ ਦੀ ਮਦਦ ਕੀਤੀ ਜਾ ਸਕੇ।ਇਸ ਮੌਕੇ ਸੰਸਥਾ ਮੈਂਬਰ ਸ਼ਿਵਜੀ ਰਾਮ ਡੀ.ਐਮ., ਜਗਜੀਤ ਸਿੰਘ ਸੰਧੂ ਪ੍ਰਧਾਨ ਮਾਤਾ ਗੁਜਰੀ ਕਾਲਜ, , ਭਰਤ ਕਰੰਡੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *