ਨਵ ਨਿਰਮਾਣ ਫਾਉਂਡੇਸ਼ਨ ਵੱਲੋਂ ਦੂਜਾ ਗੁਰਮਤਿ ਸਮਾਗਮ, ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਤੋਂ ਦੂਰ ਰਹਿਣ ਦਾ ਸ਼ੰਦੇਸ਼

ss1

ਨਵ ਨਿਰਮਾਣ ਫਾਉਂਡੇਸ਼ਨ ਵੱਲੋਂ ਦੂਜਾ ਗੁਰਮਤਿ ਸਮਾਗਮ, ਨਸ਼ਿਆਂ ਅਤੇ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਤੋਂ ਦੂਰ ਰਹਿਣ ਦਾ ਸ਼ੰਦੇਸ਼

ਸਰਦੂਲਗੜ੍ਹ 17 ਦਸੰਬਰ (ਗੁਰਜੀਤ ਸ਼ੀਂਹ ) ਨਵ ਨਿਰਮਾਣ ਫਾਉਂਡੇਸ਼ਨ ਵਲੋਂ ‘ਦੂਸਰਾ ਗੁਰਮਤਿ ਸਮਾਗਮ’ ਸਰਬੱਤ ਦੇ ਭਲੇ ਲਈ ਸ਼੍ਰੀ ਸਹਿਜ ਪਾਠ ਸਾਹਿਬ ਦਾ ਪ੍ਰਕਾਸ਼ ਦਿਨ ਬੁੱਧਵਾਰ 9ਦਸੰਬਰ 2016 ਨੂੰ ਪਿੰਡ ਭਲਾਈਕੇ ਵਿਖੇ ਕਰਵਾਇਆ ਗਿਆ ਅਤੇ ‘ਸ਼੍ਰੀ ਸਹਿਜ ਪਾਠ ਸਾਹਿਬ ਜੀ’ ਦਾ ਭੋਗ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ। ਇਸ ਮੌਕੇ ਸੰਸਥਾ ਵੱਲੋਂ ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਜਿਸ ਵਿਚ ਸਮੂਹ ਨਗਰ ਨਿਵਾਸੀ ਪਿੰਡ ਭਲਾਈਕੇ ਤੇ ਨਵ ਨਿਰਮਾਣ ਫਾਉਂਡੇਸ਼ਨ ਦੀ ਭਲਾਈਕੇ ਇਕਾਈ ਵਲੋਂ ਗੁਰੂਘਰ ਵਿਖੇ ਪੂਰੀ ਤਨਮਨ ਤੇ ਸ਼ਰਧਾ ਨਾਲ ਸੇਵਾ ਨਿਭਾਈ ਗਈ। ਸੰਸਥਾ ਦੇ ਚੇਅਰਮੇਨ ਨੇਮ ਚੰਦ ਚੌਧਰੀ ਨੇ ਕਿਹਾ ਕਿ ਪਰਮਪਿਤਾ ਪਰਮਾਤਮਾ ਮੇਹਰ ਕਰੇ ਤਾਂ ਜੋ ਅਸੀਂ ਇਸ ‘ਗੁਰਮਤਿ ਸਮਾਗਮ’ ਤਹਿਤ ਪਿੰਡ-ਪਿੰਡ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾ ਸਕੀਏ ਤਾਂ ਜੋ ਵੱਧ ਤੋਂ ਵੱਧ ਲੋਕ ਖਾਸ ਤੌਰ ਤੇ ਸਾਡੀ ਨੌਜਵਾਨ ਪੀੜੀ ਗੁਰੂ ਸਾਹਿਬਾਨਾਂ ਦੀ ਵਿਚਾਰ ਧਾਰਾ ਨਾਲ ਜੁੜਨ ਤੇ ਨਸ਼ਿਆਂ, ਭਰੂਣ ਹੱਤਿਆ, ਦਾਜ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਰਹਿਤ ਰਹਿ ਸਕਣ। ਇਸ ਮੌਕੇ ਪ੍ਰੋ. ਬਿੱਕਰਜੀਤ ਸਿੰਘ ਸਾਧੂਵਾਲਾ ਅਤੇ ਹੋਰ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾਂਦੇ ਇਸ ਕਾਰਜ ਦਾ ਮੰਤਵ ਸਮਾਜਿਕ ਕੁਰੀਤੀਆਂ ਨਾਲ ਲੜਦੇ ਹੋਏ, ਏਕਤਾ ਤੇ ਭਾਈਚਾਰੇ ਨੂੰ ਮੁੜ ਸੁਰਜੀਤ ਕਰਦੇ ਹੋਏ ਪਿੰਡਾਂ ਦੀ ਹੋਂਦ ਨੂੰ ਕਾਇਮ ਰਖਿਆ ਜਾ ਸਕੇ। ਸੰਸਥਾ ਵਲੋਂ ਹਰ ਸਾਲ ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਨੇ ਜਾਂ ਵਿਆਹ ਵਿਚ ਸ਼ਗਨ ਸਹਾਇਤਾ ਦੇਣਾ, ਬੱਚਿਆਂ ਦੀ ਪੜਾਈ ਲਈ ਮਦਦ ਕਰਨਾ, ਸਕੂਲੀ ਬੱਚਿਆਂ ਨੂੰ ਹੁਣ ਤੋਂ ਹੀ ਭੱਵਿਖ ਵਿਚ ਆਉਣ ਵਾਲੀਆਂ ਸਮੱਸਿਆਂਵਾਂ ਪ੍ਰਤੀ ਜਾਗਰੂਕ ਕਰਦੇ ਹੋਏ ਉਸ ਪਧੱਰ ਤੱਕ ਜਾਣ ਲਈ ਪਰੀਪੱਕ ਕਰਨਾ, ਘੱਘਰ ਵਿਚ ਵਗਦੇ ਜਹਿਰੀਲੇ ਤੇ ਕਾਲੇ ਪਾਣੀ (ਕੈਮਿਕਲ) ਵਿਰੱਧ ਅਵਾਜ ਉਠਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਆਦਿ ਕਿੰਨੇ ਹੀ ਕੰਮ ਹਨ ਜੋ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਇਲਾਕਾ ਨਿਵਾਸੀਆਂ ਨੂੰ ਰਾਜਨੀਤੀ ਤੋਂ ਉਪਰ ਉੱਠਕੇ ਇਸ ਵਿਚ ਸੰਸਥਾ ਦਾ ਸਹਿਯੋਗ ਕਰਨਾ ਚਾਹਿਦਾ ਹੈ। ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਬਾਬਾ ਮੋਲਕ ਦਾਸ ਯੂਥ ਕਲੱਬ, ਪਿੰਡ ਭਲਾਈਕੇ, ਹਰਜੀਤ ਸਿੰਘ, ਜਸਕਰਨ, ਬਲਵਿੰਦਰ, ਮੱਖਣ, ਗੁਰਦੀਪ, ਗੁਰਪ੍ਰੀਤ, ਚਰਨਜੀਤ, ਖੁਸ਼ਵਿੰਦਰ, ਨਿੱਕਾ, ਤਰਸੇਮ, ਗੁਰਪ੍ਰੀਤ, ਕੁਲਦੀਪ, ਚਮਕੌਰ, ਗੰਗਾਰਾਮ, ਅਮਰੀਕ, ਗੁਰਚੇਤ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਨਾਜ਼ਰ ਸਿੰਘ, ਸੌਣ ਸਿੰਘ, ਭਗਵੰਤ ਸਿੰਘ, ਮੱਖਣ ਸਿੰਘ, ਜਸਵੰਤ ਸਿੰਘ, ਲਖਵਿੰਦਰ, ਭਰਤ ਕਰੰਡੀ ਤੇ ਸਮੂਹ ਨਗਰ ਨਿਵਾਸੀਆਂ ਨੇ ਸੇਵਾ ਨਿਭਾਈ।

Share Button

Leave a Reply

Your email address will not be published. Required fields are marked *