ਨਵ ਨਿਰਮਾਣ ਫਾਉਂਡੇਸ਼ਨ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ `ਗੁਰਮਤਿ ਸਮਾਗਮ` ਤਹਿਤ ਸਰਬੱਤ ਦੇ ਭਲੇ ਲਈ ਪਹਿਲੇ ਸ਼੍ਰੀ ਸਹਿਜ ਪਾਠ ਦੇ ਭੋਗ ਮੀਰਪੁਰ ਕਲਾਂ ਪਾਏ ਗਏ

ss1

ਨਵ ਨਿਰਮਾਣ ਫਾਉਂਡੇਸ਼ਨ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ `ਗੁਰਮਤਿ ਸਮਾਗਮ` ਤਹਿਤ ਸਰਬੱਤ ਦੇ ਭਲੇ ਲਈ ਪਹਿਲੇ ਸ਼੍ਰੀ ਸਹਿਜ ਪਾਠ ਦੇ ਭੋਗ ਮੀਰਪੁਰ ਕਲਾਂ ਪਾਏ ਗਏ

03-12-16ਸਰਦੂਲਗੜ੍ਹ 3 ਦਸੰਬਰ(ਗੁਰਜੀਤ ਸ਼ੀਂਹ) ਨਵ ਨਿਰਮਾਣ ਫਾਉਂਡੇਸ਼ਨ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ `ਗੁਰਮਤਿ ਸਮਾਗਮ` ਤਹਿਤ ਸਰਬੱਤ ਦੇ ਭਲੇ ਲਈ ਪਹਿਲੇ ਸ਼੍ਰੀ ਸਹਿਜ ਪਾਠ ਦੇ ਭੋਗ ਮੀਰਪੁਰ ਕਲਾਂ ਪਾਏ ਗਏ। ਇਸ ਮੌਕੇ ਸੰਸਥਾ ਵੱਲੋਂ ਆਇਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ। ਜਿਸ ਵਿਚ ਸਮੂਹ ਨਗਰ ਨਿਵਾਸੀ ਪਿੰਡ ਮੀਰਪੁਰ ਖੁਰਦ ਤੇ ਨਵ ਨਿਰਮਾਣ ਫਾਉਂਡੇਸ਼ਨ ਦੀ ਮੀਰਪੁਰ ਇਕਾਈ ਵਲੋਂ ਗੁਰੂਘਰ ਵਿਖੇ ਪੂਰੀ ਤਨਮਨ ਨਾਲ ਸੇਵਾ ਨਿਭਾਈ। ਸੰਸਥਾ ਦੇ ਚੇਅਰਮੇਨ ਨੇਮ ਚੰਦ ਚੌਧਰੀ ਨੇ ਕਿਹਾ ਕਿ ਪਰਮਪਿਤਾ ਪਰਮਾਤਮਾ ਮੇਹਰ ਕਰੇ ਤਾਂ ਜੋ ਅਸੀਂ ਇਸ ਗੁਰਮਤਿ ਸਮਾਗਮ ਤਹਿਤ ਪਿੰਡ-ਪਿੰਡ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤਾਂ ਜੋ ਵੱਧ ਤੋਂ ਵੱਧ ਲੋਕ ਖਾਸ ਤੌਰ ਤੇ ਸਾਡੀ ਨੌਜਵਾਨ ਪੀੜੀ ਗੁਰੂਆਂ ਦੀ ਵਿਚਾਰ ਧਾਰਾ ਨਾਲ ਜੁੜਨ ਤੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਇਆਂ ਤੋਂ ਰਹਿਤ ਰਹਿ ਸਕਣ। ਇਸ ਮੌਕੇ ਜਥੇਦਾਰ ਬਲਵੰਤ ਸਿੰਘ ਚੇਅਰਮੇਨ ਅਤੇ ਜਗਸੀਰ ਸਿੰਘ ਪ੍ਰਧਾਨ ਬਠਿੰਡਾ ਹਲਕਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਚਾਹੇ ਜਰੂਰਤ ਪਰਿਵਾਰ ਦੀਆਂ ਲੜਕੀਆਂ ਵਿਆਹ ਕਰਨੇ ਜਾਂ ਵਿਆਹ ਵਿਚ ਸ਼ਗਨ ਸਹਾਇਤਾ, ਬੱਚਿਆਂ ਦੀ ਪੜਾਈ ਲਈ ਮਦਦ ਕਰਨਾ, ਘੱਘਰ ਵਿਚ ਵਗਦੇ ਕੈਮਿਕਲ ਪ੍ਰਤਿ ਅਵਾਜ ਉਠਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਆਦਿ ਕਿੰਨੇ ਹੀ ਕੰਮ ਹਨ ਜੋ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਇਲਾਕਾ ਨਿਵਾਸੀਆਂ ਨੂੰ ਰਾਜਨੀਤੀ ਤੋਂ ਉਪਰ ਉੱਠਕੇ ਇਸ ਵਿਚ ਸੰਸਥਾ ਦਾ ਸਹਿਯੋਗ ਕਰਨਾ ਚਾਹਿਦਾ ਹੈ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ, ਬਲਜੀਤ ਸਿੰਘ ਭੂਲੱਰ, ਹਰਪ੍ਰੀਤ ਸਿੰਘ ਇਕਾਈ ਪ੍ਰਧਾਨ, ਹਰਦੇਵ ਸਰਪੰਚ, ਸੁਖਵਿੰਦਰ ਮਨੀ, ਅਮ੍ਰਿਤਪਾਲ, ਸੁਖਦੀਪ ਸੀਪੂ, ਜਜਬੀਰ ਮਹਿਤਾ, ਰਣਦੀਪ ਪੰਮਾ, ਧਰਮਪਾਲ, ਸਤਨਾਮ, ਸਤਪਾਲ, ਬਿੰਦਰ ਸਿੰਘ, ਦਰਸ਼ਨ ਖਾਲਸਾ, ਸੁਭਾਸ਼, ਮਨਦੀਪ ਕੁਮਾਰ ਭਰਤ ਕਰੰਡੀ ਤੇ ਨਗਰ ਆਦਿ ਨੇ ਸੇਵਾ ਨਿਭਾਈ।

Share Button

Leave a Reply

Your email address will not be published. Required fields are marked *