ਨਵ ਨਿਯੁਕਤ ਕੌਂਸਲਰਾਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੁਕਰਾਨੇ ਦੀ ਕੀਤੀ ਅਰਦਾਸ

ss1

ਨਵ ਨਿਯੁਕਤ ਕੌਂਸਲਰਾਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ੁਕਰਾਨੇ ਦੀ ਕੀਤੀ ਅਰਦਾਸ
ਮੁੱਖ ਸੇਵਾਦਾਰ ਸ੍ਰ ਪ੍ਰਿਤਪਾਲ ਸਿੰਘ ਪਾਲੀ ਨੇ ਕੀਤਾ ਸਨਮਾਨਿਤ

ਲੁਧਿਆਣਾ 28 ਫ਼ਰਵਰੀ (ਨਿਰਪੱਖ ਆਵਾਜ਼ ਬਿਊਰੋ): ਨਗਰ ਨਿਗਮ ਚੋਣਾ ਵਿੱਚ ਕਾਂਗਰਸ ਦੀ ਖੁਬਸੂਰਤ ਜਿੱਤ ਹਾਸਿਲ ਕਰਨ ਤੋਂ ਬਾਅਦ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਵ ਨਿਯੁਕਤ ਕੌਂਸਲਰਾਂ ਨੇ ਜਿਸ ਵਿੱਚ ਵਾਰਡ ਨੰ 70 ਤੋਂ ਕੌਂਸਲਰ ਦਿਲਰਾਜ ਸਿੰਘ,71 ਤੋਂ ਬੀਬੀ ਰੁਪਿੰਦਰ ਕੌਰ ਸੰਧੂ, 72 ਤੋਂ ਡਾ ਹਰੀ ਸਿੰਘ ਬਰਾੜ ਅਤੇ ਵਾਰਡ ਨੰ 73 ਤੋਂ ਸੀਮਾ ਕਪੂਰ ਦੇ ਪਤੀ ਸੁਨੀਲ ਕਪੂਰ ਅਤੇ ਵਿਸੇਸ਼ ਤੌਰ ਤੇ ਗੁਰਸਿਮਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਕਾਂਗਰਸ ਸਥਾਨਕ ਸਰਕਾਰਾਂ ਸੈਲ ਨੇ ਸ਼ੁਕਰਾਨੇ ਦੀ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ ਪ੍ਰਿਤਪਾਲ ਸਿੰਘ ਪਾਲੀ ਨੇ ਉਕਤ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸ੍ਰ ਪ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਇਹਨਾਂ ਆਗੂਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਦੀਪ ਢੱਲ ਵਿਕਾਸ ਨਗਰ ਮੰਦਰ ਕਮੇਟੀ ਦੇ ਜਨਰਲ ਸਕੱਤਰ, ਰਮਨ ਮੋਦਗਿੱਲ ਜਨਰਲ ਸਕੱਤਰ ਜ਼ਿਲਾ ਕਾਂਗਰਸ ਲੁਧਿਆਣਾ, ਅਮੀਤ ਚੌਹਾਨ, ਭਵਜੋਤ ਸਿੰਘ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਸੋਸ਼ਲ ਮੀਡੀਆ ਸੈਲ, ਕੁਲਬੀਰ ਸਿੰਘ,ਹਰਜੋਤ ਵਾਲੀਆ, ਰਿਟਾਇਰ ਪ੍ਰਿੰਸੀਪਲ ਸੁਖਦੇਵ ਸਿੰਘ, ਅਮਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *