ਨਵੰਬਰ-84 ਦੇ ਸਿੱਖ ਕਤਲੇਆਮ ‘ਚ ਗਾਂਧੀ ਪਰਿਵਾਰ ਦੀ ਭੂਮਿਕਾ ਸ਼ੱਕੀ : ਮਜੀਠੀਆ

ss1

ਨਵੰਬਰ-84 ਦੇ ਸਿੱਖ ਕਤਲੇਆਮ ‘ਚ ਗਾਂਧੀ ਪਰਿਵਾਰ ਦੀ ਭੂਮਿਕਾ ਸ਼ੱਕੀ : ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਸੀਬੀਆਈ ਵੱਲੋਂ ਦਿੱਲੀ ਹਾਈ ਕੋਰਟ ਵਿਚ, ਜਿਸ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ 1984 ਸਿੱਖ-ਵਿਰੋਧੀ ਕਤਲੇਆਮ ਦੇ ਕੇਸਾਂ ਨੂੰ ਮੁੜ ਖੋਲਿਆ ਹੈ, ਕੀਤੇ ਤਾਜ਼ਾ ਖੁਲਾਸਿਆਂ ਵਿੱਚ ਕਾਂਗਰਸੀ ਆਗੂ ਵਿਰੁੱਧ ਕਾਰਵਾਈ ਰੋਕਣ ਲਈ ਪੁਲਿਸ ਰਿਕਾਰਡ ਨਾਲ ਕੀਤੀ ਛੇੜਛਾੜ ਵਿਚ ਗਾਂਧੀ ਪਰਿਵਾਰ ਦੀ ਭੂਮਿਕਾ ਉੱਤੇ ਉਂਗਲੀ ਉਠਾਈ ਗਈ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀਬੀਆਈ ਕੌਂਸਲ ਨੇ ਅਦਾਲਤ ਅੱਗੇ ਇਹ ਗੱਲ ਰੱਖੀ ਹੈ ਕਿ ਦਿੱਲੀ ਪੁਲਿਸ ਨੇ ਸੱਜਣ ਕੁਮਾਰ ਨੂੰ ਕਲੀਨ ਚਿਟ ਦੇਣ ਲਈ ਪੁਲਿਸ ਰਿਕਾਰਡਾਂ ਨਾਲ ਛੇੜਛਾੜ ਕੀਤੀ ਸੀ। ਇਸ ਤੋਂ ਪਹਿਲਾਂ ਏਜੰਸੀ ਨੇ ਦੋਸ਼ ਲਾਇਆ ਸੀ ਕਿ ਦਿੱਲੀ ਪੁਲਿਸ ਨੇ ਰਿਕਾਰਡ ਵਿਚੋਂ ਮੁੱਖ ਗਵਾਹ ਜਗਦੀਸ਼ ਕੁਮਾਰ ਦਾ ਬਿਆਨ ਹਟਾ ਦਿੱਤਾ ਸੀ ਅਤੇ ਉਸ ਦੀ ਥਾਂ ਅਜਿਹੀਆਂ ਨਕਲੀ ਗਵਾਹੀਆਂ ਰੱਖ ਦਿੱਤੀਆਂ ਸਨ, ਜਿਹੜੀਆਂ ਗਵਾਹਾਂ ਵੱਲੋਂ ਨਹੀਂ ਦਿੱਤੀਆਂ ਗਈਆਂ ਸਨ।

ਸ. ਮਜੀਠੀਆ ਨੇ ਕਿਹਾ ਕਿ ਉਸ ਸਮੇਂ ਦਿੱਲੀ ਪੁਲਿਸ ਗਾਂਧੀ ਪਰਿਵਾਰ ਦੇ ਕੰਟਰੋਲ ਥੱਲੇ ਸੀ, ਇਸ ਲਈ ਇਸ ਪਰਿਵਾਰ ਦੀ ਕਤਲੇਆਮ ਪੀੜਤਾਂ ਅਤੇ ਸਿੱਖ ਭਾਈਚਾਰੇ ਅੱਗੇ  ਜੁਆਬਦੇਹੀ ਬਣਦੀ ਹੈ ਕਿ ਸੱਜਣ ਕੁਮਾਰ ਨੂੰ ਸਜ਼ਾ ਤੋਂ ਬਚਾਉਣ ਲਈ ਪੁਲਿਸ ਰਿਕਾਰਡਾਂ ਨਾਲ ਕਿਵੇਂ ਛੇੜਛਾੜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸਮੁੱਚੇ ਸਿੱਖ ਭਾਈਚਾਰੇ ਦੇ ਜ਼ਖ਼ਮਾਂ ਉੱਤੇ ਫੰਬਾ ਰੱਖਣ ਲਈ ਅਤੇ ਇਸ ਕੇਸ ਨੂੰ ਅੰਜਾਮ ਤਕ ਪਹੁੰਚਾਉਣ ਲਈ ਇਹ ਦੱਸਿਆ ਜਾਣਾ ਸਭ ਤੋਂ ਅਹਿਮ ਹੈ।

ਉਹਨਾਂ ਕਿਹਾ ਕਿ ਇਸ ਕੇਸ ਵਿਚ ਇਹ ਇਕ ਬਹੁਤ ਵੱਡਾ ਉਲਟ-ਫੇਰ ਹੋਇਆ ਹੈ ਅਤੇ ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਸਿੱਖ ਕੌਮ ਖ਼ਿਲਾਫ ਇਸ ਭਿਆਨਕ ਕਤਲੇਆਮ ਦੇ ਉਹਨਾਂ ਦੋਸ਼ੀਆਂ ਨੂੰ ਅਖੀਰ ਸਜ਼ਾ ਮਿਲੇਗੀ, ਜਿਹਨਾਂ ਦੀ ਯੂਪੀਏ ਹਕੂਮਤ ਦੌਰਾਨ ਨਾ ਸਿਰਫ ਪੁਸ਼ਤਪਨਾਹੀ ਕੀਤੀ ਗਈ ਸੀ, ਸਗੋਂ ਉੱਚੇ ਅਹੁਦਿਆਂ ਨਾਲ ਵੀ ਨਿਵਾਜਿਆ ਗਿਆ ਸੀ।

Share Button

Leave a Reply

Your email address will not be published. Required fields are marked *