Mon. Sep 23rd, 2019

ਨਵੰਬਰ ਤੱਕ ਖੁੱਲ੍ਹ ਜਾਵੇਗਾ ਕਰਤਾਰਪੁਰ ਸਾਹਿਬ ਲਾਂਘਾ

ਨਵੰਬਰ ਤੱਕ ਖੁੱਲ੍ਹ ਜਾਵੇਗਾ ਕਰਤਾਰਪੁਰ ਸਾਹਿਬ ਲਾਂਘਾ

ਪਾਕਿਸਤਾਨ ਨੇ ਆਖਿਆ ਹੈ ਕਿ ਸਿੱਖ ਤੀਰਥ–ਯਾਤਰੀਆਂ ਲਈ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਆਉਂਦੇ ਨਵੰਬਰ ਮਹੀਨੇ ਤੱਕ ਵੀਜ਼ਾ–ਮੁਕਤ ਦਰਸ਼ਨਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ।

ਇਸ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨਵੰਬਰ ਮਹੀਨੇ ’ਚ ਹੀ ਹੋਣਾ ਤੈਅ ਹੈ। ਤਦ ਉਸ ਤੋਂ ਪਹਿਲਾਂ ਹੀ ਇਸ ਨੂੰ ਖੋਲ੍ਹਣ ਦੀ ਗੱਲ ਹੁਣ ਪਾਕਿਸਤਾਨ ਨੇ ਦੁਹਰਾਈ ਹੈ।

ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਧਿਕਾਰਤ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ ਇਸ ਸਬੰਧੀ ਛੇਤੀ ਹੀ ਇੱਕ ਮੀਟਿੰਗ ਹੋਵੇਗੀ ਪਰ ਇੰਨਾ ਜ਼ਰੂਰ ਤੈਅ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉਤਸਵਾਂ ਲਈ ਨਵੰਬਰ ’ਚ ਖੁੱਲ੍ਹ ਜਾਵੇਾਗਾ।

ਇੱਥੇ ਵਰਨਣਯੋਗ ਹੈ ਕਿ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਬੀਤੀ 5 ਅਗਸਤ ਨੂੰ ਖ਼ਤਮ ਕੀਤੇ ਜਾਣ ਵਿਰੁੱਧ ਪਾਕਿਸਤਾਨ ’ਚ ਡਾਢਾ ਰੋਸ ਪਾਇਆ ਜਾ ਰਿਹਾ ਹੈ।

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖ਼ੁਦ ਇਸ ਲਾਂਘੇ ਦਾ ਉਦਘਾਟਨ ਕੀਤਾ ਸੀ ਤੇ ਉਸ ਵੇਲੇ ਜਿੱਥੇ ਉਨ੍ਹਾਂ ਦੇ ਕ੍ਰਿਕੇਟਰ ਦੋਸਤ ਅਤੇ ਭਾਰਤੀ ਪੰਜਾਬ ਦੇ ਤਤਕਾਲੀਨ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਮੌਜੂਦ ਸਨ; ਉੱਥੇ ਭਾਰਤ ਦੇ ਦੋ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ੍ਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: