Sun. Jun 16th, 2019

ਨਵੰਬਰ ‘ਚ ਹੋਣਾ ਸੀ ਵਿਆਹ ਪਰ ਆਈ ਸ਼ਹਾਦਤ ਦੀ ਖ਼ਬਰ

ਨਵੰਬਰ ‘ਚ ਹੋਣਾ ਸੀ ਵਿਆਹ ਪਰ ਆਈ ਸ਼ਹਾਦਤ ਦੀ ਖ਼ਬਰ

ਰੋਪੜ : ਪੁਲਵਾਮਾ ‘ਚ ਬੀਤੇ ਦਿਨੀਂ ਦੇਰ ਸ਼ਾਮ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ‘ਚ ਹੁਣ ਤਕ 44 ਦੇ ਕਰੀਬ ਜਵਾਨ ਸ਼ਹੀਦ ਹੋ ਚੁੱਕੇ ਹਨ। ਇਸ ਹਮਲੇ ‘ਚ ਰੋਪੜ ਦਾ ਕੁਲਵਿੰਦਰ ਸਿੰਘ ਪੁਲਵਾਮਾ ‘ਚ ਸ਼ਹੀਦ ਹੋ ਗਿਆ।
ਸ਼ਹੀਦ ਕੁਲਵਿੰਦਰ ਸਿੰਘ ਦਾ ਨਵੰਬਰ ਵਿਚ ਵਿਆਹ ਰੱਖਿਆ ਹੋਇਆ ਸੀ। ਦੱਸ ਦੇਈਏ ਕਿ ਜਵਾਨ ਦੀ ਉਮਰ 26 ਸਾਲ ਸੀ ਅਤੇ ਉਸ ਦੇ ਪਿਤਾ ਨੇ ਦੱਸਿਆ ਬੀਤੀ 12 ਤਾਰੀਖ ਨੂੰ ਉਸਦੇ ਪੁੱਤਰ ਦਾ ਆਖਰੀ ਵਾਰ ਫੋਨ ਆਇਆ ਸੀ ਉਸ ਤੋਂ ਬਾਅਦ ਬੀਤੇ ਦਿਨੀਂ ਉਸ ਦੀ ਸ਼ਹਾਦਤ ਦੀ ਖ਼ਬਰ ਆਈ ਹੈ।
ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਕੁਲਵਿੰਦਰ ਇਕਲੌਤਾ ਘਰ ਦਾ ਚਿਰਾਗ ਸੀ। ਘਰ ਵਿੱਚ ਮਾ ਥੋੜ੍ਹੀ ਦਿਮਾਗੀ ਬਿਮਾਰ ਹੈ ਪਿਤਾ ਪਹਿਲਾਂ ਟਰੱਕ ਚਲਾਉਂਦੇ ਸਨ ਤੇ ਹੁਣ ਰੋਗ ਦੇ ਕਾਰਨ ਬੇਰੋਜਗਾਰ ਹਨ ਉਸਦੇ ਦਾਦਾ ਵੀ ਬਜ਼ੁਰਗ ਹੈ। ਦੱਸ ਦੇਈਏ ਕਿ ਸ਼ਹੀਦ ਕੁਲਵਿੰਦਰ ਦਾ ਨਵੰਬਰ ‘ਚ ਵਿਆਹ ਹੋਣਾ ਸੀ ।

Leave a Reply

Your email address will not be published. Required fields are marked *

%d bloggers like this: