ਨਵੇਂ ਸਾਲ ਤੋਂ ਮਹਿੰਗੀ ਹੋ ਸਕਦੀ ਹੈ ਐਂਜੀਓਪਲਾਸਟੀ ਅਤੇ ਬਾਈਪਾਸ ਸਰਜਰੀ

ਨਵੇਂ ਸਾਲ ਤੋਂ ਮਹਿੰਗੀ ਹੋ ਸਕਦੀ ਹੈ ਐਂਜੀਓਪਲਾਸਟੀ ਅਤੇ ਬਾਈਪਾਸ ਸਰਜਰੀ

ਦਿਲ ਦਾ ਇਲਾਜ ਕਰਵਾਉਣ ਵਾਲਿਆਂ ਦੇ ਲਈ ਐਂਜੀਓਪਲਾਸਟੀ ਅਤੇ ਬਾਈਪਾਸ ਸਰਜਰੀ ਕਰਵਾਉਣਾ ਨਵੇ ਸਾਲ ਵਿੱਚ ਇੱਕ ਵਾਰ ਫਿਰ ਮਹਿੰਗਾ ਹੋ ਸਕਦਾ ਹੈ।ਸਟੰਟ ਬਣਾਉਣ ਵਾਲੀਆਂ ਕੰਪਨੀਆਂ ਦੇ ਵੱਲੋਂ ਮਹਿੰਗੇ ਸਟੰਟ ਦੀ ਸਪਲਾਈ ਰੋਕਣ ‘ਤੇ ਕੀਮਤ ਨਿਰਧਾਰਿਤ ਕਰਨ ਵਾਲੇ ਕੇਂਦਰ ਸਰਕਾਰਾ ਦੇ ਨੈਸ਼ਨਲ ਫਾਰਮਸੀਊਟੀਕਲ ਪ੍ਰਰਾਈਜਿੰਗ ਅਥੋਰਟੀ (ਐਨਪੀਪੀਏ) ਨਵੇਂ ਸਾਲ ਵਿੱਚ ਜਨਵਰੀ ਫਰਵਰੀ ਵਿੱਚ ਸਟੰਟ ਦੀ ਕੀਮਤ ਵਧਾਉਣ ਦੀ ਤਿਆਰੀ ਵਿੱਚ ਹੈ।
ਨਿਰਮਾਤਾ ਕੰਪਨੀਆਂ ਤੋਂ 31 ਦਿਸੰਬਰ ਤੱਕ ਨਵੇਂ ਸੁਝਾਅ ਮੰਗੇ ਗਏ ਹਨ।ਐਨਪੀਪੀਏ ਦੇ ਚੇਅਰਮੈਨ ਭੁਪਿੰਦਰ ਸਿੰਘ ਦੇ ਮੁਤਾਬਕ ਦਿਲ ਦੇ ਰੋਗੀਆਂ ਨੂੰ ਸਟੰਟ ਦੀ ਕਮੀ ਨਾ ਹੋਵੇ,ਇਸ ਲਈ ਕੰਪਨੀਆਂ ਨੂੰ ਸਟੰਟ ਦੀ ਸਪਲਾਈ ਜਾਰੀ ਰੱਖਣ ਦੇ ਲਈ ਹੁਕਮ ਦਿੱਤੇ ਗਏ ਹਨ। ਇਸ ਸਾਲ ਫਰਵਰੀ ਵਿੱਚ ਜਾਰੀ ਕੀਤੇ ਗਈ ਨੋਟੀਫੀਕੇਸ਼ਨ ਇੱਕ ਸਾਲ ਦੇ ਲਈ ਲਾਗੂ ਹੋਵੇਗੀ।ਸਾਲ 2018 ਦੇ ਜਨਵਰੀ ਫਰਵਰੀ ਮਹੀਨੇ ਵਿੱਚ ਸਟੰਟ ਦੀ ਕੀਮਤ ਵਿੱਚ ਬਦਲਾਅ ਦਾ ਫੈਸਲਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਫਰਵਰੀ ਵਿੱਚ ਮੈਟਲ ਅਤੇ ਡਰੱਗ ਇਲੂਟ ਦੀਆਂ ਕੀਮਤਾਂ ਵਿੱਚ 85 ਫੀਸਦ ਦੀ ਕਟੌਤੀ ਕੀਤੀ ਹੈ। ਇਸਦਾ ਨੋਟੀਫੀਕੇਸ਼ਨ 13 ਫਰਵਰੀ 2017 ਨੂੰ ਜਾਰੀ ਕੀਤਾ ਗਿਆ ਹੈ।ਕੰਪਨੀ ,ਏਜੰਟ ਅਤੇ ਹਸਪਤਾਲ ਦਾ ਸਟੰਟ ਵਿੱਚ ਕਮੀਸ਼ਨ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ।ਲੰਮੇ ਸਮੇਂ ਤੋਂ ਬਾਅਦ ਐਬੋਟ ਅਤੇ ਬੋਸਟਨ ਜਿਹੀਆਂ ਵਿਦੇਸ਼ੀ ਕੰਪਨੀਆਂ ਕੇਂਦਰ ਸਰਕਾਰ ‘ਤੇ ਕੀਮਤਾਂ ਤੋਂ ਕੈਪ ਹਟਾਉਣ ਦੇ ਲਈ ਦਬਾਅ ਬਣਾ ਰਹੀਆਂ ਹਨ।ਫਾਰਮਾ ਮਾਹਿਰ ਵੀ yਐਨ ਵਰਮਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਟੰਟ ਦੀਆਂ ਕੀਮਤ ਵਧਾਉਣ ਦੀ ਬਜਾਏ ਕੰਟਰੋਲ ਅਤੇ ਚੰਗੀ ਕਿਸਮ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।ਜੇਕਰ ਹਸਪਤਾਲ ਮਰੀਜਾਂ ਤੋਂ ਸਟੰਟ ਦੀ ਕੀਮਤ ਜਿਆਦ ਵਸੂਲਦਾ ਹੈ ਤਾਂ ਉਨ੍ਹਾਂ ਹਸਪਤਾਲਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।ਡਰੱਗ ਕੰਟਰੋਲਰ ਰਾਜਾਰਾਮ ਸ਼ਰਮ ਅਤੇ ਅਜੈ ਫਾਟਕ ਦੇ ਮੁਤਾਬਕ ਐਨਪੀਪੀਏ ਵੱਲੋਂ ਮੰਗੇ ਗਏ ਸੁਝਾਵ ਵਿੱਚ ਸਟੰਟ ਬਣਾਉਣ ਵਿੱਚ ਹੋਣ ਵਾਲੇ ਹਰ ਤਰਾਂ ਦੇ ਖਰਚੇ ‘ਤੇ ਪਹਿਲਾਂ ਤੋਂ ਹੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੀ ਮਾਹਿਰਾਂ ਨਾਲ ਰਾਏ ਕਰਕੇ ਆਖਰੀ ਫੈਸਲਾ ਲਿਆ ਜਾਂਦਾ ਹੈ।
ਖਰਚਿਆਂ ਵਿੱਚ ਵਾਧੇੇ ਦੇ ਕਾਰਨ ਐਨਪੀਪੀਏ ਨੇ ਦਿਲ ਦੇ ਮਰੀਜਾਂ ਦੇ ਸਸਤੇ ਇਲਾਜ ਦੀ ਮੰਸ਼ਾਂ ਨਾਲ ਸਟੰਟ ਦੀਆਂ ਕੀਮਤਾਂ ‘ਤੇ ਲਗਾਮ ਲਗਾਈ ਹੈ,ਪਰ ਹਸਪਤਾਲਾਂ ਨੇ ਹੋਰ ਖਰਚੇ ਵਿੱਚ ਵਾਧਾ ਕੀਤਾ ਹੈ।ਪਹਿਲਾਂ ਐਂਜੀਓਪਲਾਸਟੀ ਕੀਤੀ ਜਾਂਦੀ ਹੈ। ਮਰੀਜਾਂ ਨੂੰ ਲਾਭ ਨਾ ਮਿਲਣ ‘ਤੇ ਬਾਈਪਾਸ ਸਰਜਰੀ ਰਾਹੀਂ ਗ੍ਰਾਫਟਿੰਗ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: