ਨਵੇਂ ਵਿਚਾਰ

ss1

ਨਵੇਂ ਵਿਚਾਰ

ਆਜ਼ਾਦ ਸੋਚਣਾ
ਆਜ਼ਾਦ ਲਿਖਣਾ
ਆਜ਼ਾਦ ਬੋਲਣਾ
ਇਸ ਦੁਨੀਆਂ ਨੂੰ
ਹਰਗਿਜ ਮੰਨਜੂਰ ਨਹੀਂ
ਗੁਲਾਮ ਰੱਖਣਾ
ਗੁਲਾਮ ਰਹਿਣਾ
ਤੇ ਗੁਲਾਮੀ ਕਬੂਲਣਾ
ਇਹ ਸਾਨੂੰ ਮੰਨਜੂਰ ਨਹੀਂ
ਹੁਣ ਯੁੱਧ ਨਹੀਂ
ਮਹਾਂਯੁੱਧ ਹੋਵੇਗਾ
ਕਮਾਲ ਦੇ ਜੌਹਰ ਦਿੱਖਣਗੇ
ਤੇਰੇ ਮੇਰੇ ਖਿਆਲਾਂ ਦੇ
ਮੈਦਾਨ ਵਿੱਚ ਨਿੱਤਰ ਕੇ
ਕਲਮਾਂ ਦੇ ਆਸਰੇ
ਸ਼ਬਦਾਂ ਦੇ ਸਹਾਰੇ
ਹੁਣ ਭਰਮ ਟੁੱਟਣਗੇ
ਨਵੀਂ ਸੋਚ ਤੋਂ ਉਪਜਦੇ
ਨਵੇਂ ਵਿਚਾਰਾਂ ਦੇ ਨਾਲ।

ਗੁਰਜੀਤ ਸਿੰਘ ਗੀਤੂ
ਅਸਿਸਟੈਂਟ ਪ੍ਰੋਫੈਸਰ
ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ
ਮੋਬਾ. 94653-10052

Share Button

Leave a Reply

Your email address will not be published. Required fields are marked *