Sat. Aug 24th, 2019

ਨਵੇਂ ਭਰਤੀ ਕੀਤੇ ਜਾ ਰਹੇ 3582 ਮਾਸਟਰ ਕਾਡਰ ਅਧਿਆਪਕਾਂ ਨੇ ਦਿੱਤਾ ਵਧੀਕ ਡੀ.ਸੀ ਬਠਿੰਡਾ ਨੂੰ ਮੰਗ ਪੱਤਰ

ਨਵੇਂ ਭਰਤੀ ਕੀਤੇ ਜਾ ਰਹੇ 3582 ਮਾਸਟਰ ਕਾਡਰ ਅਧਿਆਪਕਾਂ ਨੇ ਦਿੱਤਾ ਵਧੀਕ ਡੀ.ਸੀ ਬਠਿੰਡਾ ਨੂੰ ਮੰਗ ਪੱਤਰ

ਪੂਰੇ ਪੰਜਾਬ ਵਿੱਚ ਸਟੇਸ਼ਨ ਪਸੰਦ ਕਰਵਾ ਕੇ ਕੀਤੀ ਨਿਯੁਕਤੀ ਕਰਨ ਦੀ ਮੰਗ

ਬਠਿੰਡਾ , 10 ਜੁਲਾਈ (ਨਿਰਪੱਖ ਆਵਾਜ਼ ਬਿਊਰੋ): – 3582 ਮਾਸਟਰ ਕਾਡਰ ਭਰਤੀ ਅਧੀਨ ਨਵੇਂ ਭਰਤੀ ਕੀਤੇ ਜਾ ਰਹੇ ਅਧਿਆਪਕਾਂ ਦੀ ਮੀਟਿੰਗ ਸਥਾਨਕ ਚਿਲਡਰਨ ਪਾਰਕ , ਨੇੜੇ ਬੱਸ ਸਟੈਂਡ ਬਠਿੰਡਾ ਵਿਖੇ ਸੂਬਾ ਪ੍ਰਧਾਨ ਮੈਡਮ ਅਨੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਬਠਿੰਡਾ ਜ਼ਿਲ੍ਹੇ ਦੇ ਚੁਣੇ ਗਏ ਅਧਿਆਪਕਾਂ ਨੇ ਸ਼ਿਰਕਤ ਕੀਤੀ l ਇਨ੍ਹਾਂ ਅਧਿਆਪਕਾਂ ਨੇ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਦੱਸਿਆ ਕਿ 29 ਜੂਨ ਨੂੰ ਅੰਮ੍ਰਿਤਸਰ ਵਿਖੇ ਸਿੱਖਿਆ ਮੰਤਰੀ ਓ.ਪੀ ਸੋਨੀ ਵੱਲੋਂ ਇਨ੍ਹਾਂ ਨੂੰ ਨਿਯੁਕਤੀ ਲਈ ਪੇਸ਼ਕਸ਼ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦਾ ਮੈਡੀਕਲ ਹੋ ਚੁੱਕਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਉਨ੍ਹਾਂ ਨੂੰ ਸਟੇਸ਼ਨ ਦਿੱਤੇ ਜਾਣਗੇ l ਜਿੱਥੇ ਸਰਕਾਰ ਵੱਲੋਂ ਸਰਕਾਰੀ ਨੌਕਰੀ ਦਿੱਤੇ ਜਾਣ ਉੱਤੇ ਇਨ੍ਹਾਂ ਨੌਜਵਾਨਾਂ ਦੇ ਚਿਹਰਿਆਂ ਉੱਪਰ ਖੁਸ਼ੀ ਆਈ ਹੈ ਉੱਥੇ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਬਿਆਨ , ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਨਵੇਂ ਨਿਯੁਕਤ ਕੀਤੇ ਜਾ ਰਹੇ ਅਧਿਆਪਕਾਂ ਵਿੱਚੋਂ 75% ਅਧਿਆਪਕਾਂ ਨੂੰ ਬਾਰਡਰ ਏਰੀਆ ਵਿੱਚ ਨਿਯੁਕਤ ਕੀਤਾ ਜਾਵੇਗਾ ਅਤੇ ਬਾਕੀ ਦੇ 25 % ਨੂੰ ਪੂਰੇ ਪੰਜਾਬ ਵਿੱਚ ਸਟੇਸ਼ਨ ਪਸੰਦ ਕਰਵਾ ਕੇ ਨਿਯੁਕਤੀ ਕੀਤੀ ਜਾਵੇਗੀ l ਉੱਥੇ ਇਸ ਗੱਲ ਕਰਕੇ ਇਨ੍ਹਾਂ ਨੌਜਵਾਨਾਂ ਵਿੱਚ ਭਾਰੀ ਚਿੰਤਾ ਅਤੇ ਰੋਸ ਵੀ ਪਾਇਆ ਜਾ ਰਿਹਾ ਹੈ , ਜਦੋਂ ਕਿ ਇਨ੍ਹਾਂ ਭਰਤੀ ਕੀਤੇ ਜਾ ਰਹੇ ਅਧਿਆਪਕਾਂ ਦਾ ਪਰਖ ਕਾਲ ਸਮਾਂ ਤਿੰਨ ਸਾਲ ਹੋਵੇਗਾ ਅਤੇ ਇਸ ਸਮੇਂ ਵਿੱਚ ਉਨ੍ਹਾਂ ਨੂੰ ਸਿਰਫ਼ ਮੁੱਢਲੀ 10300 /- ਰੁਪਏ ਤਨਖ਼ਾਹ ਹੀ ਦਿੱਤੀ ਜਾਵੇਗੀ l ਇੰਨੀ ਘੱਟ ਤਨਖ਼ਾਹ ਉੱਤੇ ਇਹ ਅਧਿਆਪਕ ਆਪਣੇ ਛੋਟੇ ਬੱਚੇ ਅਤੇ ਬੁੱਢੇ ਮਾਂ ਬਾਪ ਨੂੰ ਛੱਡ ਕੇ ਘਰ ਦੂਰ ਰਹਿ ਕੇ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣਗੇ ਅਤੇ ਅਧਿਆਪਕ ਆਪਣੇ ਕਿੱਤੇ ਪ੍ਰਤੀ ਲਗਨ ਨਾਲ ਅਤੇ ਵਫ਼ਾਦਾਰੀ ਨਾਲ ਨਹੀਂ ਪੜ੍ਹਾ ਸਕਣਗੇ l

ਇਸ ਮੀਟਿੰਗ ਉਪਰੰਤ ਇਨ੍ਹਾਂ ਅਧਿਆਪਕਾਂ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸਾਕਸ਼ੀ ਸਿਨਹਾ ਨੂੰ ਮਿਲਿਆ ਜਿੱਥੇ ਉਨ੍ਹਾਂ ਭਰਤੀ ਵਿੱਚ ਕੀਤੀ ਜਾ ਰਹੀ ਸਟੇਸ਼ਨ ਅਲਾਟਮੈਂਟ ਸਬੰਧੀ ਮੰਗ ਸਬੰਧੀ ਮੰਗ ਪੱਤਰ ਦਿੱਤਾ ਕਿ ਸਟੇਸ਼ਨ ਅਲਾਟਮੈਂਟ ਸਮੇਂ ਉਮੀਦਵਾਰਾਂ ਨੂੰ 75% ਬਾਰਡਰ ਏਰੀਆ ਵਿੱਚ ਤਾਇਨਾਤ ਕਰਨ ਦੀ ਬਜਾਏ ਪੂਰੇ ਪੰਜਾਬ ਵਿੱਚ ਜਿੱਥੇ-ਜਿੱਥੇ ਵਿਸ਼ਾਵਾਰ ਪੋਸਟਾਂ ਖਾਲੀ ਹਨ , ਸਟੇਸ਼ਨ ਪਸੰਦ ਕਰਵਾ ਕੇ ਅਲਾਟਮੈਂਟ ਕੀਤੀ ਜਾਵੇ l ਇਸ ਮੌਕੇ ਡੀ.ਸੀ ਬਠਿੰਡਾ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਸਾਰਥਿਕ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ l
ਇਸ ਮੌਕੇ ਅਧਿਆਪਕ ਯੂਨੀਅਨ ਦੇ ਮੈਂਬਰ ਸ਼ੁਭਦੀਪ ਸਿੰਘ ,ਜਗਜੀਤ ਸਿੰਘ ,ਰਮਨਦੀਪ ਕੌਰ ,ਅਮਨਦੀਪ ਕੌਰ ,ਰੁਪਿੰਦਰ ਕੌਰ ,ਗੁਰਮੀਤ ਕੌਰ, ਹਰਪ੍ਰੀਤ ਕੌਰ ,ਦਿਲਪ੍ਰੀਤ ਕੌਰ ,ਮਨਪ੍ਰੀਤ ਕੌਰ ,ਰਾਜਪਾਲ ਕੌਰ, ਨੈਨਸੀ ,ਰਣਵਿੰਦਰ ,ਇਕਬਾਲ ਸਿੰਘ, ਅੰਕੁਸ਼ ਠਾਕਰ, ਰਣਜੀਤਾ ,ਹਰਵੰਤ ਸਿੰਘ ,ਹਰਪਾਲ ਕੌਰ ,ਅੰਜਨਾ ,ਰਮਨਦੀਪ ਕੌਰ ਮੋਨਿਕਾ ,ਹਿਮਾਨੀ ,ਵੀਰਪਾਲ ਕੌਰ ਕਿਰਨਦੀਪ ਕੌਰ ,ਰਾਜਵੀਰ ਸਿੰਘ ਆਦਿ ਮੌਜੂਦ ਸਨ l

Leave a Reply

Your email address will not be published. Required fields are marked *

%d bloggers like this: