Tue. Sep 24th, 2019

ਨਵੇਂ ਅਵਤਾਰ ‘ਚ ਨਜ਼ਰ ਆਵੇਗੀ Toyota Corolla ਅਤੇ Levin

ਨਵੇਂ ਅਵਤਾਰ ‘ਚ ਨਜ਼ਰ ਆਵੇਗੀ Toyota Corolla ਅਤੇ Levin

indiaਟੋਇਟਾ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਕੰਪਨੀ 2030 ਤੱਕ 5.5 ਮਿਲੀਅਨ ਇਲੈਕਟ੍ਰਿਕਫਾਇਡ ਕਾਰਾਂ ਪ੍ਰਤੀ ਸਾਲ ਬੇਚੇਗੀ। ਟੋਇਟਾ ਨੇ 2018 ਪੇਈਚਿੰਗ ਆਟੋ ਸ਼ੋਅ ਵਿੱਚ ਆਪਣੀ ਦੋ ਕਾਰਾਂ ਦਾ ਇਲੈਕਟ੍ਰੋਨਿਕ ਅਵਤਾਰ ਡਿਸਪਲੇ ਕੀਤਾ ਹੈ। Toyota Corolla ਅਤੇ Levin ਸਿਡੈਨ ਕਾਰਾਂ ਦੇ ਇਹ ਦੋਨਾਂ ਈ-ਅਵਤਾਰ ਪੱਲਗ-ਇਸ-ਹਾਈਬ੍ਰਿਡ ਪਾਵਰਟਰੇਨ ਨਾਲ ਲੈਸ ਹਨ । ਇਹ ਇਲੈਕਟ੍ਰੋਨਿਕ ਪਾਵਰ ‘ਤੇ 50 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀਆਂ ਹਨ।
ਇਹਨਾਂ ਕਾਰਾਂ ‘ਚ 1.8 ਲਿਟਰ ਪੈਟਰੋਲ ਇੰਜਨ ਵੀ ਦਿੱਤਾ ਜਾ ਸਕਦਾ ਹੈ। ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ । Toyota Corolla ਅਤੇ Levin ਹਾਈਬ੍ਰਿਡ ਇਲੈਕਟ੍ਰੋਨਿਕ ਵਾਹਨਾਂ ਦਾ ਪ੍ਰਾਡਕਸ਼ਨ ਚੀਨ ਵਿੱਚ ਅਗਲੇ ਸਾਲ ਸ਼ੁਰੂ ਹੋ ਜਾਵੇਗਾ। 2020 ਤੱਕ ਚੀਨ ਵਿੱਚ ਟੋਇਟਾ 10 ਨਵੀਂ ਇਲੈਕਟ੍ਰੋਨਿਕ ਕਾਰਾਂ ਲਾਂਚ ਕਰਨ ਦੇ ਪਲਾਨ ਨਾਲ ਅੱਗੇ ਵੱਧ ਰਹੀ ਹੈ । 2017 ਵਿੱਚ ਟੋਯੋਟਾ ਨੇ 140,000 ਇਲੈਕਟ੍ਰੋਨਿਕਰਿਫਾਇਡ ਵਾਹਨ ਵੇਚੇ ।ਇਹਨਾਂ ਕਾਰਾਂ ਦੇ ਇੰਜਣ ਦੀ ਗੱਲ ਕਰੀਏ ਤਾਂ ਇਹ ਕਾਫੀ ਦਮਦਾਰ ਹੈ
ਇਹਨਾਂ ਕਾਰਾ ਦੇ ਲੁੱਕ ਵੀਂ ਬਾਕੀ ਕਾਰਾਂ ਨਾਲੋਂ ਵੱਖਰੀ ਅਤੇ ਸ਼ਾਨਦਾਰ ਹੈ।ਇਹਨਾਂ ਕਾਰਾਂ ਦੇ ਡਿਜ਼ਾਈਨ ਨਵੀਂ ਕੀਨ ਲੁੱਕ ‘ਚ ਤਿਆਰ ਕੀਤਾ ਗਿਆ ਹੈ ।ਇਹਨਾਂ ਕਾਰਾਂ ਦਾ ਮੁਕਾਬਲਾ ਮਹਿੰਦਰਾ ਦੀ ਨਵੀਂ ਕਾਰ ਨਾਲ ਹੋਵੇਗਾ ।ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਕਾਰਾਂ ਨੂੰ ਗਾਹਕਾਂ ਵੱਲੋਂ ਕਿੰਨਾ ਕੇ ਪਸੰਦ ਕੀਤਾ ਜੇਵੇਗਾ ।
ਇਸ ਤੋਂ ਪਹਿਲਾ ਜਾਪਾਨੀ ਆਟੋਮੋਬਾਇਲ ਕੰਪਨੀ ਟੋਇਟਾ ਨੇ ਭਾਰਤ ਵਿੱਚ ਆਪਣੀ ਬਿਲਕੁੱਲ ਨਵੀਂ ਸੇਡਾਨ ‘ਯਾਰਿਸ’ ਲਾਂਚ ਕਰ ਦਿੱਤਾ ਹੈ ।ਜਾਣਕਾਰੀ ਮੁਤਾਬਿਕ ਇਸ ਕਾਰ ਨੂੰ ਕੰਪਨੀ ਦੀ ਹੀ ਸੇਡਾਨ ਕੋਰੋਲਾ ਦਾ ਛੋਟਾ ਰੂਪ ਦੱਸ ਰਹੇ ਹਨ । ਜੇਕਰ ਤੁਸੀ ਯਾਰਿਸ ਨੂੰ ਖਰੀਦਣਾ ਚਾਹੁੰਦੇ ਹਨ ਤਾਂ ਟੋਇਟਾ ਦੀ ਕਿਸੇ ਵੀ ਨਜ਼ਦੀਕੀ ਡੀਲਰਸ਼ਿਪ ਉੱਤੇ ਪੰਜਾਹ ਹਜਾਰ ਰੁਪਏ ਦੀ ਟੋਕਨ ਮਨੀ ਦੇਕੇ ਇਸ ਕਾਰ ਨੂੰ ਬੁੱਕ ਕਰਵਾ ਸੱਕਦੇ ਹੋ।
ਕੰਪਨੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਤੋਂ ਯਾਰਿਸ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਜਾਵੇਗੀ। ਬਾਜ਼ਾਰ ਵਿੱਚ ਆਉਣ ਤੋਂ ਬਾਅਦ ਯਾਰਿਸ ਦਾ ਮੁਕਾਬਲਾ ਹੋਂਡਾ ਸਿਟੀ ਅਤੇ hyundai ਵਰਨਾ ਵਰਗੀਆਂ ਕਾਰਾਂ ਨਾਲ ਹੋ ਸਕਦਾ ਹੈ । ਕੰਪਨੀ ਨੇ ਯਾਰਿਸ ਦੀ ਸ਼ੁਰੁਆਤੀ ਕੀਮਤ 8.75 ਲੱਖ ਰੁਪਏ ਤੈਅ ਕੀਤੀ ਹੈ ਜੋ ਕਾਰ ਦੇ ਟਾਪ ਮਾਡਲ ਲਈ 14.07 ਲੱਖ ਰੁਪਏ ਤੱਕ ਜਾਂਦੀ ਹੈ।

Leave a Reply

Your email address will not be published. Required fields are marked *

%d bloggers like this: