ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਨਵੀ ਪੀੜੀ ਆਪਣੇ ਬਜਰੁਗਾ ਦਾ ਭਰਪੂਰ ਸਤਿਕਾਰ ਕਰੇ- ਮਿੱਤਲ

ਨਵੀ ਪੀੜੀ ਆਪਣੇ ਬਜਰੁਗਾ ਦਾ ਭਰਪੁੂਰ ਸਤਿਕਾਰ ਕਰੇ- ਮਿੱਤਲ

17-9 (1)
ਮਾਨਸਾ {ਜੋਨੀ ਜਿੰਦਲ} ਸੀਨੀਅਰ ਸਿਟੀਜਨ ਕੌਸਲ ਮਾਨਸਾ ਵੱਲੋ ਬਜਰੁਗਾ ਦੀ ਦੁਰਗਤ ਬਾਰੇ ਅੰਤਰ ਰਾਸ਼ਟਰੀ ਚੇਤਨਾ ਦਿਵਸ 15 ਜੁਨ ਕੋਸਲ ਦੇ ਪ੍ਰਧਾਨ ਸ਼੍ਰੀ ਰੁਲਦੁ ਰਾਮ ਬਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਗਊਸਾਲਾ ਭਵਨ ਵਿਖੈ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਬਾਬੂ ਲਾਲ ਸ਼ਰਮਾ ,ਅਤੇ ਕੈਸ਼ੀਅਰ ਤੀਰਥ ਸਿੰਘ ਮਿੱਤਲ ਨੇ ਦੱਸਿਆ ਕਿ ਇਸ ਆਯੋਜਨ ਵਿੱਚ ਕੋਸਲ ਦੇ ਮੁੱਖ ਸਰਪ੍ਰਸਤ ਹਲਕਾ ਵਿਧਾਇਕ ਸ਼੍ਰੀ ਪ੍ਰੈਮ ਮਿੱਤਲ ਨੇ ਵੀ ਸਿਰਕਤ ਕੀਤੀ । ਉਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵੀ ਪੀੜੀ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਬਜੁਰਗਾ ਨੂੰੁ ਭਰਪੂਰ ਸਤਿਕਾਰ ਦਿੰਦੇ ਹੋਏ ਉਨਾ ਦੀ ਸਿਹਤ ਸੰਭਾਲ ਦਾ ਖਿਆਲ ਰੱਖਣ ਤਾਂ ਜੋ ਬਜਰੁਗ ਸਨਮਾਨ ਜਨਕ ਜੀਵਣ ਬਤੀਤ ਕਰ ਸਕਣ ।

ਕੋਸਲ ਦੇ ਚੇਅਰਮੈਨ ਅਸ਼ੌਕ ਗਰਗ ਨੇ ਇਸ ਸਮਾਰੋਹ ਵਿੱਚ ਪਹੁੰਚੇ ਸੱਜਣਾ ਦਾ ਭਰਪੂਰ ਸਵਾਗਤ ਕੀਤਾ ਅਤੇ ਕੌਸ਼ਲ ਵਿੱਚ ਨਵੇ ਬਣੇ ਮੈਬਰਾ ਦੀ ਹਾਊਸ ਨਾਲ ਜਾਣ ਪਹਿਚਾਣ ਕਰਵਾਈ ।ਸੀਨੀਅਰ ਮੀਤ ਪ੍ਰਧਾਨ ਪਾਲਾ ਰਾਮ ਪਰੋਚਾ ਅਤੇ ਹਰਦੇਵ ਸਿੰਘ ਵਾਲੀਆ ਨੇ ਕਿਹਾ ਕਿ ਇਸ ਠਾਠ ਬਾਠ ਅਤੇ ਕਾਹਲ ਭਰੇ ਬਜਾਰੀ ਯੁੱਗ ਵਿੱਚ ਬਜੁਰਗਾ ਨੂੰ ਸਮੇ ਅਨੁਸਾਰ ਆਪਣੀ ਸੋਚ ਬਦਲਣ ਦੀ ਲੋੜ ਹੈ ।ਇਸ ਮੋਕੇ ਤੇ ਰਿਟਾਇਰਡ ਜੱਜ ਐਸ.ਡੀ ,ਗੁਪਤਾ ਨੇ ਵੀ ਸੰਬੋਧਨ ਕੀਤਾ ।ਪ੍ਰਧਾਨ ਰੁਲਦੂ ਰਾਮ ਬਾਂਸਲ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਉਹ 2012 ਵਿੱਚ ਬਣੇ ਐਕਟ ਨੰ .20 ਨਿਯਮ ਨੰ.20 ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਸ ਦਾ ਪ੍ਰਚਾਰ -ਪ੍ਰਸਾਰ ਮੀਡੀਆ ਰਾਹੀ ਜੋਰ ਸੋਰ ਨਾਲ ਕਰਵਾਏ ਤਾ ਜੋ ਲੋਕਾ ਵਿੱਚ ਜਾਗਤੀ ਪੈਦਾ ਹੋ ਸਕੇ ।ਅੰਤ ਵਿੱਚ ਉਨਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ।ਸਟੇਜ ਸਕੱਤਰ ਦੀ ਭੂਮਿਕਾ ਆਰ.ਸੀ ਗੋਇਲ ਨੇ ਬਾਖੁਬੀ ਂਿਨਭਾਈ ।ਇਸ ਮੋਕੇ ਤੇ ਕੇਸ਼ੌ ਰਾਮ ਸਿੰਗਲਾ ,ਮੱਘਰ ਮੱਲ ਖਿਆਲਾ ,ਦਿਆਲ ਚੰਦ ਗੁਪਤਾ ,ਕ੍ਰਿਸਨ ਬਾਂਸਲ ,ਭਗਵੰਤ ਰਾਏ ਗੋਇਲ ,ਮਹਿੰਦਰ ਸਿੰਘ ,ਕ੍ਰਿਸ਼ਨ , ਡਾ:ਪ੍ਰੇਮ ਜਿੰਦਲ ,ਗੋਰਾ ਲਾਲ ਜਿੰਦਲ ,ਸੋਹਨ ਲਾਲ ,ਗੋਰਾ ਲਾਲ ਬਾਸਲ ,ਗਿਆਨ ਸਿੰਘ ,ਬਲਵੀਰ ਸ਼ਰਮਾ ,ਲਛਮਣ ਦਾਸ ਜਟਾਣਾ ,ਹੁਕਮ ਚੰਦ ਬਾਸਲ ,ਰੁਲਦੂ ਰਾਮ ਜਿੰਦਲ ,ਸੁਖਵਿੰਦਰ ਸਿੰਘ ਮਾਨ ,ਸੁਰਿੰਦਰ ਸਿੰਘ , ਨਿਰੰਜਣ ਲਾਲ ਸ਼ਰਮਾ ,ਡਾ.ਅੰਮ੍ਰਿਤਪਾਲ .ਵਿਜੈ ,ਅਸੋਕ ਸਪੋਲੀਆ ,ਪ੍ਰੇਮ ਅਗਰਵਾਲ ਆਦਿ ਤੋ ਇਲਾਵਾ ਭਾਰੀ ਗਿਣਤੀ ਵਿੱਚ ਮੈਬਰ ਸ਼ਾਮਿਲ ਹੋਏ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: