ਨਵੀ ਕਿਰਨ

ss1

ਨਵੀ ਕਿਰਨ

“ਵਿਆਹ ਕਰਾਉਣ ਲੱਗਿਆ ਕਿਹੜਾ  ਦੱਸ ਕੇ ਗਈ ਸੀ ? ਹੁਣ ਸਾਡਾ ਤੇ ਤੇਰਾ ਕੋਈ ਨਾਤਾ ਨਹੀ”
ਹਰਪਾਲ ਦੇ ਕੰਨਾ ਵਿਚ ਉਸਦੀ ਮਾਂ ਦੇ ਆਖਰੀ ਬੋਲ ਅੱਜ ਵੀ ਉੱਚੀ ਉੱਚੀ ਗੂੰਜ ਰਹੇ ਸੀ । ਅੱਜ ਉਹ ਕੋਨੇ ਤੇ ਪਈ ਖੁਦ ਦੀ ਕਿਸਮਤ ਨੂੰ ਫਟਕਾਰਾ ਪਾ ਰਹੀ ਸੀ । ਕਿ ਮਰਜ਼ੀ ਨਾਲ ਵਿਆਹ ਕਰਵਾ ਕੇ ਮਾਪੇ ਵੀ ਗਵਾ ਲਏ ਤੇ ਅਗਿਓ ਘਰਵਾਲਾ ਵੀ ਸ਼ਰਾਬੀ ਪੱਲੇ ਪੈ ਗਿਆ । ਹੁਣ ਹਰਪਾਲ ਦੇ ਕਦਮ ਫਰਨੈਲ ਦੀ ਸ਼ੀਸ਼ੀ  ਵੱਲ ਵੱਧਣ ਹੀ ਲੱਗੇ ਸੀ ਕਿ ਅਚਾਨਕ ਗੇਟ ਤੋ ਆਈ ਅਵਾਜ਼ ‘ਮਾਂ ! ਮੈ ਸਕੂਲ ਤੋ ਆ ਗਿਆ ਹਾਂ । “ਇਸ ਅਵਾਜ਼ ਨੇ ਉਸਦੇ ਕਦਮਾ ਨੂੰ ਰੋਕ ਦਿੱਤਾ । ਜਦ ਹਰਪਾਲ ਨੇ ਆਪਣੇ ਬੱਚੇ ਨੂੰ ਸੀਨੇ ਨਾਲ ਲਾਇਆ ਤਾਂ ਅੰਦਰੋ ਅਵਾਜ਼ ਆਈ ਕਿ ਪੁੱਤ ਮੈ ਹੁਣ ਜੀਵਾਂਗੀ ਪਰ ਸਿਰਫ ਤੇਰੇ ਲਈ ਤੇ ਫਿਰ ਉਸ ਨੂੰ ਯਾਦ ਆਇਆ ਆਪਣੀ ਮਾਂ ਵੱਲੋ ਸਿਖਾਇਆ ਗਿਆ “ਕੱਪੜੇ ਸੀਣ” ਦਾ ਹੁਨਰ ਤੇ ਉਸ ਨੇ ਮਨ ਹੀ ਮਨ ਇਰਾਦਾ ਬਣਾ ਲਿਆ । ਹੁਣ ਦੋ ਬੁਰਕੀ ਰੋਟੀ ਦੇ ਲਈ ਕਿਸੇ ਦੇ ਹੱਥਾ ਵੱਲ ਨਹੀਂ ਦੇਖਾਗੀ   । ਏ ਹਰਪਾਲ ਖੁਦ ਕਮਾਵੇਗੀ ਤੇ ਇੱਜ਼ਤ ਨਾਲ ਸਿਰ ਉੱਚਾ ਕਰ ਜੀਵੇਗੀ।

Kiranpreet kaur
ਕਲਾਗਨਫੋਟ , ਅਸਟਰੀਆ
+4368864013133

Share Button

Leave a Reply

Your email address will not be published. Required fields are marked *