ਨਵੀਂ 812 Superfast ਕਾਰ Ferrari ਨੇ ਭਾਰਤ ‘ਚ ਕੀਤੀ ਲਾਂਚ

ss1

ਨਵੀਂ 812 Superfast ਕਾਰ Ferrari ਨੇ ਭਾਰਤ ‘ਚ ਕੀਤੀ ਲਾਂਚ

ਇਟਲੀ ਦੀ ਸੁਪਰਕਾਰ ਨਿਰਮਾਤਾ ਕੰਪਨੀ ਫਰਾਰੀ ਨੇ ਹਾਲ ਹੀ ‘ ਚ ਨੌਰਥ ਅਮੈਰੀਕਨ ਇੰਟਰਨੈਸ਼ਲ ਆਟੋ ਸ਼ੋਅ ‘ਚ ਆਪਣੀ ਨਵੀਂ ਇਲੈਕਟ੍ਰਿਕ ਸੁਪਰਕਾਰ ਨੂੰ ਬਣਾਉਣ ਦੀ ਪੁਸ਼ਟੀ ਕੀਤੀ ਸੀ । ਹੁਣ ਫਰਾਰੀ ਨੇ ਆਪਣੀ ਨਵੀਂ ਵੀ12 ਇੰਜਣ ਨਾਲਂ ਲੈਸ ਜੀ. ਟੀ ਸੁਪਰਕਾਰ ਨੂੰ ਲਾਂਚ ਕਰ ਦਿੱਤਾ ਹੈ। ਇਸ ਦਾ ਨਾਂ 812 ਸੁਪਰਫਾਸਟ ਹੈ।

ਦੁਨੀਆ ਭਰ ਦੀ ਕਾਰ ਕੰਪਨੀਆਂ ਇਲੈਕਟ੍ਰਿਕ ਵਾਹਨਾਂ ਦੀ ਵੱਲ ਆਪਣਾ ਰੁੱਖ਼ ਕਰ ਚੁੱਕੀਆਂ ਹਨ। ਅਜਿਹੇ ‘ਚ ਕਾਰ ਦੇ ਨਾਲ ਇਹ ਆਖਰੀ ਨੈਚੂਰਲੀ ਐਸਪਾਇਰਡ V12 ਇੰਜਣ ਹੋ ਸਕਦਾ ਹੈ। ਇਹ ਇੰਜਣ 789 bhp ਦੀ ਪਾਵਰ ਅਤੇ 819 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ।ਉਥੇ ਹੀ ਇਸ ਇੰਜਣ ਪਾਵਰ ਦੀ ਜਾਂਚ ਕਰਨ ਦੇ ਨਵਾਂ ਫਰਾਰੀ ਟਰੈਕਸ਼ਨ ਕੰਟਰੋਲ ਸਿਸਟਮ ਲਗਾਇਆ ਹੈ।

Ferrari 812 Superfast ਫਰਾਰੀ ਕਸਟਮਰਸ ਦੇ ‘ਚ ਲੋਕਪ੍ਰਿਯ, 612 Berlinetta ਨੂੰ ਰਿਪਲੇਸ ਕਰੇਗੀ। Ferrari 812 Superfast ਦੀ ਐਕਸ ਸ਼ੋਰੂਮ ਕੀਮਤ 5.20 ਕਰੋੜ ਰੁਪਏ ਹੈ। ਇਸ ਸੁਪਰਫਾਸਟ ਕਾਰ ਦਾ ਮੁਕਾਬਲਾ ਐਸਟਨ ਮਾਰਟਿਨ 4211, ਬੈਂਟਲੇ ਕਾਂਟਿਨੇਂਟਲ ਜੀ. ਟੀ. ਅਤੇ ਪਾਪੂਲਰ ਲੈਂਬੌਰਗਿਨੀ ਅਵੇਂਟਾਡੋਰ ਐੱਸ ਨਾਲ ਹੋਵੇਗਾ।

ਨਵੀਂ ਫਰਾਰੀ 812 ਸੁਪਰਫਾਸਟ ਨੂੰ ਫਰਾਰੀ ਦੀ ਨਵੀਂ ਡਿਜ਼ਾਇਨ ਲੈਗਵੇਜ਼ ‘ਤੇ ਬਣਾਇਆ ਗਿਆ ਹੈ ਅਤੇ ਕਾਰ ਵਿਚ ਬੇਹੱਦ ਪਤਲੇ ਅਤੇ ਸ਼ਾਨਦਾਰ ਲੁੱਕ ਵਾਲੇ ਹੈਡਲੈਂਪਸ ਦੇ ਨਾਲ ਚੌੜੀ ਫਰੰਟ ਗਰਿਲ ਲਗਾਈ ਗਈ ਹੈ।ਇਸ ਤੋਂ ਇਲਾਵਾ ਕਾਰ ਦੇ ਪਿਛਲੇ ਹਿੱਸੇ ਦੀ ਡਿਜ਼ਾਇਨ ਨੂੰ ਕਵਾਡ ਟੇਲਲੈਂਪਸ ਨਾਲ ਲੈਸ ਕੀਤਾ ਗਿਆ ਹੈ ਜਿਸ ਦੇ ਨਾਲ ਮੈਚਿੰਗ ਦੇ ਐਗਜ਼ਹਾਸਟ ਪਾਇਪ ਲਗਾਏ ਗਏ ਹਨ।

ਇਹ ਰਿਅਰ ਵ੍ਹੀਲ ਡਰਾਇਵ ਕਾਰ ਹੈ ਅਤੇ ਕੰਪਨੀ ਨੇ ਇਸ ‘ਚ ਪਿਛਲੇ ਪਹੀਏ ਨੂੰ ਕੰਟਰੋਲ ਕਰਨ ਲਈ ਰਿਅਰ ਵ੍ਹੀਲ ਸਟੀਅਰਿੰਗ ਵੀ ਦਿੱਤੀ ਗਈ ਹੈ।ਫਰਾਰੀ ਨੇ ਆਪਣੀ ਨਵੀਂ ਕਾਰ 812 ਸੁਪਰਫਾਸਟ ਨੂੰ ਬੇਹੱਦ ਤੇਜ਼ ਰਫਤਾਰ ਬਣਾਇਆ ਹੈ ਅਤੇ ਕਾਰ ਦੀ ਟਾਪ ਸਪੀਡ 340 ਕਿ. ਮੀ/ਘੰਟਾ ਹੈ। ਉਥੇ ਹੀ ਕਾਰ ‘ਚ ਵਡੇ ਸੈਂਟਰਲ ਡਿਫਿਊਜ਼ਰ ਅਤੇ ਐਕਟਿਵ ਏਅਰੋਡਾਇਨਾਮਿਕਸ ਲਈ ਹੋਰ ਵੀ ਜ਼ਿਆਦਾ ਵੇਂਟਸ ਲੱਗੇ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਮਾਰਕੀਟ ਤੋਂ ਇਸ ਕਾਰ ਨੂੰ ਕਿਵੇਂ ਰਿਸਪਾਂਸ ਮਿਲਦਾ ਹੈ।

ਇਟਲੀ ਦੀ ਸੁਪਰਕਾਰ ਨਿਰਮਾਤਾ ਕੰਪਨੀ ਫਰਾਰੀ ਨੇ 13 ਤੋਂ 28 ਜਨਵਰੀ ਤਕ ਆਯੋਜਿਤ ਹੋ ਰਹੇ ਨੌਰਥ ਅਮੈਰੀਕਨ ਇੰਟਰਨੈਸ਼ਲ ਆਟੋ ਸ਼ੋਅ ‘ਚ ਆਪਣੀ ਨਵੀਂ ਇਲੈਕਟ੍ਰਿਕ ਸੁਪਰਕਾਰ ਨੂੰ ਬਣਾਉਣ ਦੀ ਪੁਸ਼ਟੀ ਕੀਤੀ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਫਰਾਰੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਰਜੀਓ ਮਾਰਚਿਅਨ ਨੇ ਦੱਸਿਆ ਹੈ

ਕਿ ਟੈਸਲਾ ਦੁਆਰਾ ਬਣਾਈ ਗਈ ਨਵੀਂ ਸੁਪਰਕਾਰ ਨੂੰ ਵੇਖ ਲੋਕ ਕਾਫ਼ੀ ਹੈਰਾਨ ਹੋਏ ਹਨ। ਸਭ ਨੂੰ ਹੁਣ ਇਲੈਕਟ੍ਰਿਕ ਕਾਰਾਂ ਦੇ ਬਾਰੇ ‘ਚ ਸੋਚਣਾ ਚਾਹੀਦਾ ਹੈ। ਫਰਾਰੀ ਨੇ ਫਿਲਹਾਲ ਇਸ ਇਲੈਕਟ੍ਰਿਕ ਕਾਰ ਦੇ ਫੀਚਰਸ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਟੈਸਲਾ ਦੇ ਹਾਈ ਐਂਡ ਵ੍ਹੀਕਲਸ ਤੋਂ ਘੱਟ ਨਹੀਂ ਹੋਵੇਗੀ।

ਬ੍ਰਿਟੀਸ਼ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਐਸਟਨ ਮਾਰਟਿਨ ਅਤੇ ਜਰਮਨ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਦੋਨਾਂ ਕੰਪਨੀਆਂ ਨੇ ਸਾਲ 2017 ‘ਚ ਇਹ ਪੁਸ਼ਟੀ ਕੀਤੀ ਸੀ ਕਿ ਉਹ ਵੀ ਇਲੈਕਟ੍ਰਿਕ ਸੁਪਰਕਾਰਸ ਨੂੰ ਡਿਵੈੱਲਪ ਕਰਨ ‘ਚ ਲੱਗੀਆਂ ਹੋਈਆਂ ਹਨ। ਦੱਸ ਦੇਈਏ ਕਿ ਕਈ ਗਲੋਬਲ ਕੰਪਨੀਆਂ ਦੀ ਤਰ੍ਹਾਂ ਜਨਰਲ ਮੋਟਰਸ ਵੀ ਆਟੋਨਾਮਸ ਵ੍ਹੀਕਲ ਤਕਨੀਕ ਉੱਤੇ ਕੰਮ ਕਰ ਰਹੀ ਹੈ । ਅਮਰੀਕਾ ਦੀ ਇਸ ਦਿੱਗਜ ਕੰਪਨੀ ਦੇ ਕਾਫ਼ੀ ਅੱਗੇ ਨਿਕਲਣ ਦੇ ਸੰਕੇਤ ਮਿਲ ਰਹੇ ਹਨ । ਦਰਅਸਲ ,ਕੰਪਨੀ ਨੇ ਆਪਣੇ ਕਰੂਜ ਆਟੋਮੈਟਿਕ ਵ੍ਹੀਕਲ ਦਾ ਪ੍ਰੋਟੋਟਾਇਪ ਰਿਵੀਲ ਕੀਤਾ ਹੈ ।

Share Button

Leave a Reply

Your email address will not be published. Required fields are marked *