ਨਵੀਂ ਸੋਚ ਪ੍ਰੈਸ ਕਲੱਬ ਵੱਲੋਂ ਮੈਡੀਕਲ ਕੈਂਪ 25 ਨੂੰ

ss1

ਨਵੀਂ ਸੋਚ ਪ੍ਰੈਸ ਕਲੱਬ ਵੱਲੋਂ ਮੈਡੀਕਲ ਕੈਂਪ 25 ਨੂੰ
ਵਰਦੇਵ ਮਾਨ, ਹੀਰਾ ਸੋਢੀ, ਮਲਕੀਤ ਥਿੰਦ ਵੀ ਪੁੱਜਣਗੇ

ਗੁਰੂਹਰਸਹਾਏ, 23 ਦਸੰਬਰ (ਗੁਰਮੀਤ ਕਚੂਰਾ) : ਨਵੀਂ ਸੋਚ ਪ੍ਰੈਸ ਕਲੱਬ ਵੱਲੋਂ 25 ਦਸੰਬਰ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਮੁਫ਼ਤ ਮੈਡਕੀਲ ਕੈਂਪ ਮੁਕਤਸਰ ਰੋਡ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਸਾਹਿਬ ਗੁਰੂਹਰਸਹਾਏ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿਚ ਜੋੜਾਂ ਅਤੇ ਹੱਡੀਆਂ ਦੇ ਮਾਹਿਰ ਡਾਕਟਰ ਪੁੱਜ ਰਹੇ ਹਨ। ਇਹ ਜਾਣਕਾਰੀ ਪ੍ਰੈਸ ਕਲੱਬ ਦੇ ਪ੍ਰਧਾਨ ਮਨੋਜ ਮੋਂਗਾ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਕੈਂਪ ਵਿਚ ਜੋੜ ਬਦਲਣ, ਰੀੜ ਦੀ ਹੱਡੀ ਅਤੇ ਡਿਸਕ ਤੋਂ ਇਲਾਵਾ ਜੋੜਾਂ ਅਤੇ ਹੱਡੀਆਂ ਨਾਲ ਸਬੰਧ ਸਾਰੇ ਚੈਕਅੱਪ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਕੈਂਪ ਮੌਕੇ ਬੀ.ਐਮ.ਡੀ.ਟੈਸਟ, ਸ਼ੂਗਰ ਟੈਸਟ ਵਿਸ਼ੇਸ਼ ਤੌਰ ‘ਤੇ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਬਿਕਰਮ ਜੁਆਇੰਟ ਐਂਡ ਟਰੋਮਾ ਸੈਂਟਰ ਫਰੀਦਕੋਟ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਚੈਕਅੱਪ ਕਰਨਗੇ ਅਤੇ ਲੋੜ ਅਨੁਸਾਰ ਮੁਫ਼ਤ ਦੁਆਈਆਂ ਵੀ ਦੇਣਗੇ। ਉਨਾਂ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਪੁੱਜ ਕੇ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਕੀਤੀ। ਪ੍ਰੈਸ ਕਲੱਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਗਠਜੋੜ ਦੇ ਉਮੀਦਵਾਰ ਵਰਦੇਵ ਸਿੰਘ ਮਾਨ ਕਰਨਗੇ। ਇਸ ਉਪਰੰਤ ਆਪ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਅਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਰਤ ਅਨੁਮੀਤ ਸਿੰਘ ਹੀਰਾ ਸੋਢੀ ਵੀ ਇਸ ਕੈਂਪ ਵਿਚ ਵਿਸ਼ੇਸ਼ ਸ਼ਿਰਕਤ ਕਰਨਗੇ।

Share Button

Leave a Reply

Your email address will not be published. Required fields are marked *