ਨਵਾ ਸਾਲ

ss1

ਨਵਾ ਸਾਲ

ਸਵਾਲ ?
ਨਵੇਂ ਸਾਲ ਜਦੋਂ ਤੂੰ ਆਏਗਾ,
ਦੱਸ ਖੁਸ਼ੀਆ ਖੇੜੇ ਲਿਆਂਏਗਾ ?
ਘਰ ਪਰਿਵਾਰ ਮੇਰੇ ਦੇ ਅੰਦਰ
ਕੀ ਹੋਰ ਵੀ ਪਿਆਰ ਵਧਾਏਂਗਾ?
ਨਵੇਂ ਸਾਲ ਜਦੋਂ ਤੂੰ ਆਏਂਗਾ.. .. !
ਤਰੱਕੀ, ਪੈਸਾ ਤੇ ਸ਼ੋਹਰਤ ਨੂੰ,
ਮੇਰੇ ਕਦਮਾਂ ਵਿਚ ਟਿਕਾਏਂਗਾ,
ਦੋਸਤਾਂ , ਰਿਸ਼ਤਿਆਂ ਤੇ ਦੁਨੀਆ ਵਿਚ
ਕੀ ਤੂੰ ਮੇਰੇ ਰੁਤਬੇ ਨੂੰ ਵਧਾਏਂਗਾ ?
ਨਵੇਂ ਸਾਲ ਜਦੋਂ ਤੂੰ ਆਏਂਗਾ…. !
ਜਵਾਬ
ਹਾਂ ! ਹਾਂ ! ਜਦੋ ਮੈ ਆਵਾਂਗਾ,
ਖੁਸ਼ੀਆਂ ਖੇੜੇ ਲਿਆਂਵਾਗਾ ।
ਚਾਰ ਚੁਫੇਰੇ ਰੋਸ਼ਨ ਕਰਦਾਂਗਾ,
ਤੈਨੂੰ ਖੁਸ਼ੀਆਂ ਨਾਲ ਭਰਦਾਗ਼ਾ।
੫ਰ ਤੂੰ ਕਦੇ ਵੀ ਸੁਸਤੀ ਪਾਈ ਨਾ,
ਕੰਮ ਕਰਨ ਲੱਗਾ ਘਬਰਾਈ ਨਾ।
ਜੀ …ਜੀ… ਕਰ ਸਤਿਕਾਰ ਕਰੀ,
ਵੱਡੇ ਛੋਟਿਆਂ ਨਾਲ ਪਿਆਰ ਕਰੀ ।
ਕਦੇ ਕਿਸੇ ਦਾ ਬੁਰਾ ਤੱਕੀ ਨਾ,
ਬੇਇਮਾਨੀ ਦੀ ਨੀਤ ਰੱਖੀ ਨਾ ।
ਜ਼ਿੰਦਗੀ ਦਾ ਹਰ ਕੋਨਾ ਮਹਿਕਾਉਗਾ,
ਹਾਂ !ਹਾਂ ਜਦੋ ਮੈਂ ਆਉਂਗਾ।

ਕਿਰਨਪ੍ਰੀਤ ਕੌਰ
ਅਸਟਰੀਆ
+4368864013133

Share Button

Leave a Reply

Your email address will not be published. Required fields are marked *