ਨਵਾ ਭਾਰਤ ਕਲਾ ਮੰਚ ਵਲੋਂ ਰਾਮਲੀਲਾ ਦਾ ਮੰਚਨ

ss1

ਨਵਾ ਭਾਰਤ ਕਲਾ ਮੰਚ ਵਲੋਂ ਰਾਮਲੀਲਾ ਦਾ ਮੰਚਨ

img_20161010_221917ਰਾਮਪੁਰਾ ਫੂਲ, 11 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) ਨਵ ਭਾਰਤ ਕਲਾ ਮੰਚ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਸਤਵੇਂ ਦਿਨ ਦਾ ਉਦਘਾਟਨ ਸਮਾਜ ਸੇਵੀ ਗੁਲਸ਼ਨ ਕੋਹਲੀ ਨੇ ਰੀਬਨ ਕੱਟ ਕੇ ਕੀਤਾ।ਰਾਮਲੀਲਾ ਦੇ ਸਤਵੇਂ ਦਿਨ ਦੇ ਪਹਿਲੇ ਸੀਨ ਚ ਹਨੂੰਮਾਨਰਾਵਣ ਸੰਵਾਦ, ਦੂਜੇ ਸੀਨ ਚ, ਅੰਗਦ ਦਾ ਜਮੀਨ ਤੇ ਪੈਰ ਜਮਾਉਣਾ , ਤੀਸਰੇ ਸ਼ੀਨ ਚ, ਮੇਘਨਾਥਲਛਮਣ ਯੁੱਧ ਤੇ ਲਛਮਣ ਦਾ ਬੇਹੋਸ਼ ਹੋਣਾ, ਚੋਥੇ ਸ਼ੀਨ ਚ, ਹਨੂੰਮਾਨ ਦਾ ਸੰਜੀਵਨੀ ਬੂਟੀ ਲਿਆਉਣਾ, ਪੰਜਵੇ ਸ਼ੀਨ ਚ, ਮੇਘਨਾਥਲਛਮਣ ਯੁੱਧ ਤੇ ਮੇਘਨਾਥ ਦਾ ਮਰ ਜਾਣਾ ਆਦਿ ਦੇ ਦ੍ਰਿਸ਼ ਬਾਖੂਬੀ ਨਾਲ ਪੇਸ਼ ਕੀਤੇ ਗਏ।ਰਾਮਲੀਲਾ ਉਤਸਵ ਦੋਰਾਨ ਹਨੂੰਮਾਨ, ਲਛਮਣ, ਮੇਘਨਾਥ, ਕੁੰਭਕਰਨ, ਰਾਵਣ ਦੇ ਸੰਵਾਦ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ। ਰਾਮਲੀਲਾ ਮੌਕੇ ਰਾਮ ਦੀ ਭੂਮਿਕਾ ਸੰਜੀਵ ਕੁਮਾਰ, ਲਛਮਣ ਦੀ ਭੂਮਿਕਾ ਵਿੱਕੀ ਕੁਮਾਰ, ਰਾਵਣ ਦੀ ਭੂਮਿਕਾ ਬਸੰਤ ਕੁਮਾਰ, ਕੁੰਭਕਰਨ ਦੀ ਭੂਮਿਕਾ ਸੁਖਮੰਦਰ ਕਲਸੀ, ਮੇਘਨਾਥ ਦੀ ਭੂਮਿਕਾ ਦੀਪਕ ਗਾਂਧੀ, ਅੰਗਦ ਦੀ ਭੂਮਿਕਾ ਰਾਜਵਿੰਦਰ ਕਲਸੀ ਅਤੇ ਹਨੂੰਮਾਨ ਦੀ ਭੂਮਿਕਾ ਵਿਨੋਦ ਗਰਗ ਨੇ ਬਾਖੂਬੀ ਨਿਭਾਈ । ਇਸ ਮੌਕੇ ਕਲਾ ਮੰਚ ਦੇ ਪ੍ਰਧਾਨ ਮਹਿੰਦਰ ਸ਼ਾਹੀ ਨੇ ਦੱਸਿਆ ਕਿ 12 ਅਕਤੂਬਰ ਨੂੰ ਰਾਜ ਤਿਲਕ ਦੀ ਰਸਮ ਨਿਭਾਈ ਜਾਵੇਗੀ ਤੇ ਬਾਹਰੋਂ ਆਏ ਕਲਾਕਾਰ ਰੰਗਾਰੰਗ ਪੋ੍ਰਗਰਾਮ ਪੇਸ਼ ਕਰਨਗੇ।ਇਸ ਮੌਕੇ ਬਿੰਦੂ ਬਾਲਾ ਐਮਸੀ ,ਡਾਇਰੈਕਟਰ ਸੁਰਿੰਦਰ ਧੀਰ, ਮੈਅਕੱਪ ਮੈਨ ਸ਼ੁਭਾਸ਼ ਪੇਂਟਰ, ਸੰਜੀਵ ਕੁਮਾਰ, ਲਖਵਿੰਦਰ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *