ਨਵਾਜ਼ ਸ਼ਰੀਫ ਦੇ ਘਰ ਨੇੜੇ ਆਤਮਘਾਤੀ ਹਮਲਾ, 6 ਪੁਲਿਸ ਵਾਲਿਆਂ ਸਮੇਤ 10 ਮਰੇ

ss1

ਨਵਾਜ਼ ਸ਼ਰੀਫ ਦੇ ਘਰ ਨੇੜੇ ਆਤਮਘਾਤੀ ਹਮਲਾ, 6 ਪੁਲਿਸ ਵਾਲਿਆਂ ਸਮੇਤ 10 ਮਰੇ

ਇੱਥੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਘਰ ਨੇੜੇ Îਇੱਕ ਸੁਰੱਖਿਆ ਚੌਂਕੀ ਕੋਲ ਤਾਲਿਬਾਨ ਦੇ ਆਤਮਘਾਤੀ ਹਮਲੇ ਵਿੱਚ 6 ਪੁਲਿਸ ਵਾਲਿਆਂ ਸਮੇਤ 10 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਮਲੇ ਵਿੱਚ 14 ਪੁਲਿਸ ਵਾਲਿਆਂ ਸਮੇਤ 25 ਜ਼ਖਮੀਂ ਹੋਏ ਹਨ। ਜਿੱਥੇ ਇਹ ਹਮਲਾ ਹੋਇਆ ਉਸ ਦੇ ਨੇੜੇ ਹੀ ਇੱਕ ਧਾਰਮਿਕ ਸਮਾਗਮ ਵੀ ਚੱਲ ਰਿਹਾ ਸੀ। ਬੀਤੀ ਰਾਤ ਹੋਏ ਇਸ ਹਮਲੇ ਬਾਰੇ ਕਿਹਾ ਜਾ ਰਿਹਾ ਹੈ ਕਿ ਚਾਰ ਸ਼ੱਕੀ ਵਿਅਕਤੀਆਂ ਨੇ ਤਬਲੀਗੀ ਜਮਾਤ ਦੇ ਧਾਰਮਿਕ ਸਮਾਗਮ ਵਿੱਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਧਮਾਕਾ ਕਰ ਦਿੱਤਾ, ਬਾਕੀ ਬਚੇ ਸ਼ੱਕੀ ਵਿਅਕਤੀ ਭੱਜਣ ਵਿੱਚ ਸਫਲ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਆਪਣੇ ਆਪ ਨੂੰ ਧਮਾਕੇ ਵਿੱਚ ਉਡਾਇਆ, ਉਹ ਬਹੁਤ ਛੋਟੀ ਉਮਰ ਦਾ ਸੀ। ਉਸ ਦਾ ਨਿਸ਼ਾਨਾ ਪੁਲਿਸ ਦੇ ਜਵਾਨਾਂ ਨੂੰ ਵੱਧ ਤੋਂ ਵੱਧ ਮਾਰਨਾ ਸੀ। ਤਹਿਰੀਕ-ਏ-ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਐਨ ਉਸ ਵੇਲੇ ਕੀਤਾ ਗਿਆ ਹੈ, ਜਦੋਂ ਹਫਤੇ ਬਾਅਦ ਲਾਹੌਰ ਵਿੱਚ ਪਾਕਿਸਤਾਨ ਸੁਪਰ ਲੀਗ ਦਾ ਸੈਮੀਫਾਈਨਲ ਮੈਚ ਹੋਣਾ ਹੈ।

Share Button

Leave a Reply

Your email address will not be published. Required fields are marked *