Tue. Apr 7th, 2020

ਨਵਾਂ ਸ਼ਹਿਰ ਨੂੰ ਮਾਲਵੇ ਨਾਲ ਜੋੜਦਾ ਸਤਲੁਜ ਪੁੱਲ ਮਾਛੀਵਾੜਾ ਨੇੜੇ ਸੀਲ

ਨਵਾਂ ਸ਼ਹਿਰ ਨੂੰ ਮਾਲਵੇ ਨਾਲ ਜੋੜਦਾ ਸਤਲੁਜ ਪੁੱਲ ਮਾਛੀਵਾੜਾ ਨੇੜੇ ਸੀਲ

ਟਰੱਕ ਡਰਾਇਵਰ ਹੋਏ ਮਾਯੂਸ

ਮਾਛੀਵਾੜਾ ਸਾਹਿਬ (ਬਲਬੀਰ ਸਿੰਘ ਬੱਬੀ): ਕਰੋਨਾ ਵਾਇਰਸ ਦੀ ਬਿਮਾਰੀ ਦਾ ਪ੍ਰਕੋਪ ਦਿਨ ਬ ਦਿਨ ਦੁਨੀਆਂ ਉੱਪਰ ਵੱਧਦਾ ਹੀ ਜਾ ਰਿਹਾ ਹੈ।ਵਿਦੇਸ਼ਾਂ ਤੋਂ ਬਾਅਦ ਇਸ ਬਿਮਾਰੀ ਦੇ ਕਈ ਕੇਸ ਸਾਡੇ ਭਾਰਤ ਵਿੱਚ ਵੀ ਸਾਹਮਣੇ ਆ ਰਹੇ ਹਨ।ਜੇ ਪੰਜਾਬ ਵਿੱਚ ਇਸ ਬਿਮਾਰੀ ਦੇ ਕੇਸਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਹਨ।

ਕਿਉਂਕਿ ਸਭ ਤੋਂ ਪਹਿਲਾਂ ਵਿਦੇਸ਼ ਤੋਂ ਆਇਆ ਬਲਦੇਵ ਸਿੰਘ ਇਸ ਬਿਮਾਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਚੁੱਕਾ ਹੈ।ਉਸ ਦਾ ਜੱਦੀ ਪਿੰਡ ਪਠਲਾਵਾ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਹੀ ਆਉਂਦਾ ਹੈ।ਇਨ੍ਹਾਂ ਸਾਰੀਆਂ ਗੱਲਾਂ ਨੂੰ ਪ੍ਰਸ਼ਾਸਨ ਨੇ ਧਿਆਨ ਵਿੱਚ ਰੱਖਦੇ ਹੋਏ ਨਵਾਂ ਸ਼ਹਿਰ ਨੂੰ ਮਾਲਵੇ ਇਲਾਕੇ ਨਾਲ ਮਾਛੀਵਾੜਾ ਨੇੜੇ ਸਤਲੁਜ ਦਰਿਆ ਉੱਪਰ ਬਣੇ ਪੁਲ ਨੂੰ ਸੀਲ ਕਰ ਦਿੱਤਾ ਹੈ। ਕਿਓਂਕਿ ਇਥੋਂ ਵਾਇਆ ਰਾਹੋਂ ਹੋ ਕੇ ਨਵਾਂ ਸ਼ਹਿਰ ਨਜ਼ਦੀਕ ਹੀ ਪੈਂਦਾ ਹੈ।ਇਨ੍ਹਾਂ ਸਾਵਧਾਨੀਆਂ ਨੂੰ ਦੇਖਦਿਆਂ ਪੁਲ ਨੂੰ ਸੀਲ ਕਰਨਾ ਜਰੂਰੀ ਸੀ। ਇਸ ਬਿਮਾਰੀ ਦੇ ਅੱਗੇ ਫੈਲਣ ਦਾ ਡਰ ਵੀ ਬਣਿਆ ਹੋਇਆ ਸੀ।

ਜੇ ਦੂਜੇ ਪਾਸੇ ਦੇਖੀਏ ਤਾਂ ਜੰਮੂ ਪਠਾਨਕੋਟ ਤੋਂ ਦਿੱਲੀ ਜਾਣ ਲਈ ਇਸ ਰਸਤੇ ਉਪਰ ਆਵਾਜਾਈ ਵੀ ਬਹੁਤ ਹੈ ਖਾਸ ਕਰ ਲੰਮੇ ਰੂਟ ਤੇ ਜਾਣ ਵਾਲੇ ਟਰੱਕ ਇਸ ਰਸਤੇ ਰਾਹੀਂ ਹੀ ਜਾਂਦੇ ਹਨ। ਇਸ ਪੁਲ ਦੇ ਸੀਲ ਹੋਣ ਕਾਰਨ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਗਈ ਹੈ। ਟਰੱਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਚੁੱਕੀਆਂ ਹਨ। ਇਸ ਸਮੇਂ ਡਰਾਈਵਰ ਵੀਰ ਬਹੁਤ ਮਾਯੂਸ ਦਿਖੇ। ਉਨ੍ਹਾਂ ਦੱਸਿਆ ਕਿ ਕਰਫਿਊ ਕਾਰਨ ਉਹੋ ਆਪੋ ਆਪਣੇ ਟਿਕਾਣਿਆਂ ਜਾਂ ਘਰਾਂ ਨੂੰ ਜਾ ਰਹੇ ਸਨ ਪਰ ਹੁਣ ਪੁੱਜਣਾ ਮੁਸ਼ਕਿਲ ਹੋ ਗਿਆ ਹੈ।

ਇਸ ਸਮੇਂ ਡਰਾਈਵਰਾਂ ਲਈ ਖਾਣ ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਇਸ ਸਮੱਸਿਆ ਨੂੰ ਦੇਖਦੇ ਹੋਏ ਮਾਛੀਵਾੜਾ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਲੰਗਰ ਦਾ ਪ੍ਰਬੰਧ ਕਰਕੇ ਡਰਾਈਵਰਾਂ ਨੂੰ ਛਕਾਇਆ। ਡ੍ਰਾਇਵਰਾਂ ਅਤੇ ਹੋਰ ਰਾਹਗੀਰਾਂ ਨੇ ਸਭ ਦਾ ਧੰਨਵਾਦ ਕੀਤਾ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: