ਨਵਾਂ ਦਿਨ ਚੜ੍ਹਿਆਂ

ਨਵਾਂ ਦਿਨ ਚੜ੍ਹਿਆਂ
ਨਵੀਂ ਅਖਬਾਰ ਆਈ ਹੈ

ਕੱਲ੍ਹ ਦੀ ਖ਼ਬਰ ਝੂਠੀ ਸੀ
ਜੋ ਅੱਜ ਫਿਰ ਖੁਦਕੁਸ਼ੀਆਂ ਦੀ
ਖ਼ਬਰ ਆਈ ਹੈ

ਜਿਨ੍ਹਾਂ ਨੇ ਹਾਸੇ ਬੀਜੇ ਸੀ ਚਾਵਾਂ ਨਾਲ
ਫਸਲ ਪੱਕੀ ਤਾਂ
ਉਨ੍ਹਾਂ ਦੇ ਹਿੱਸੇ ਮੌਤ ਆਈ ਹੈ

ਦਰਿਆ ਕਰਜ਼ੇ ਦਾ ਸ਼ੂਕਦਾ ਫਿਰਦਾ
ਅੱਜ ਫਿਰ ਇੱਕ ਹੋਰ ਲਾਸ਼
ਤੈਅਰਦੀ ਆਈ ਹੈ

ਜੋ ਸੁਪਨੇ ਸੱਚ ਕਰਨ ਲਈ
ਸੁੱਤੇ ਨਹੀਂ ਰਾਤ ਭਰ
ਉਨ੍ਹਾਂ ਦੇ ਹਿੱਸੇ ਬੇਰੁਜ਼ਗਾਰੀ ਆਈ ਹੈ

ਕਈਆਂ ਨੇ ਨਸ਼ੇ ਫੜ ਲਏ
ਕਈਆਂ ਨੂੰ ਨਸ਼ੇ ਨੇ ਫੜ ਲਿਆ
ਜੋ ਬੱਚ ਗਏ ਉਨ੍ਹਾਂ ਨੂੰ ਲੰਬੀ ਨੀਂਦ ਆਈ ਹੈ

harbhajan singh jiਹਰਭਜਨ ਸਿੰਘ
9592096064

Share Button

Leave a Reply

Your email address will not be published. Required fields are marked *

%d bloggers like this: