Mon. May 27th, 2019

ਨਵਾਂਸ਼ਹਿਰ ਅਦਾਲਤ ਵਲੋ ਤਿੰਨ ਸਿੱਖਾਂ ਨੂੰ ਉਮਰਕੈਦ ਦੇਣਾ ਸਿੱਖਾਂ ਦੇ ਬੋਲਣ, ਲਿਖਣ, ਪੜਨ ਤੇ ਰੋਕ: ਭਾਈ ਤਾਰਾ, ਭਿਓਰਾ, ਸੁੱਖੀ, ਰਤਨਦੀਪ

ਨਵਾਂਸ਼ਹਿਰ ਅਦਾਲਤ ਵਲੋ ਤਿੰਨ ਸਿੱਖਾਂ ਨੂੰ ਉਮਰਕੈਦ ਦੇਣਾ ਸਿੱਖਾਂ ਦੇ ਬੋਲਣ, ਲਿਖਣ, ਪੜਨ ਤੇ ਰੋਕ: ਭਾਈ ਤਾਰਾ, ਭਿਓਰਾ, ਸੁੱਖੀ, ਰਤਨਦੀਪ
ਜੱਥੇਦਾਰਾਂ ਅਤੇ ਲੀਡਰਾਂ ਦਾ ਇਸ ਮਾਮਲੇ ਵਿਚ ਚੁੱਪ ਰਹਿਣਾ ਕੌਮ ਲਈ ਖਤਰਨਾਕ

ਨਵੀਂ ਦਿੱਲੀ 16 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਖਾੜਕੂ ਸਿੰਘਾਂ ਨੇ ਕਿਹਾ ਕਿ ਬੀਤੇ ਕੂਝ ਦਿਨ ਪਹਿਲਾਂ ਨਵਾਂਸ਼ਹਿਰ ਅਦਾਲਤ ਵਲੋਂ ਤਿੰਨ ਬੇਗੁਨਾਹ ਸਿੰਘਾਂ ਨੂੰ ਸਿਰਫ “ਗਦਰੀ ਬਾਬੇ ਅਤੇ ਪੰਥਕ ਰਸਾਲੇ ਰਖਣ’ਤੇ ਸ਼ੋਸਲ ਮੀਡੀਆ ਵਿਚ ਰਾਜ ਕਰੇਗਾ ਖਾਲਸਾ, ਖਾਲਿਸਤਾਨ ਜਿੰਦਾਬਾਦ” ਦੇ ਨਾਹਰੇ ਲਗਾਓਣ ਕਰਕੇ ਧਾਰਾ 121 ਅਤੇ 121 ਏ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨੂੰ ਉਮਰਕੈਦ ਦੇ ਨਾਲ ਜੁਰਮਾਨਾ ਵੀ ਲਗਾ ਕੇ ਸਿੱਖ ਕੌਮ ਨੂੰ ਇਕ ਹੋਰ ਤੋਹਫਾ ਦੇਦੇਂ ਹੋਏ ਅਪਣਾ ਨਜਰਿਆ ਸਪਸ਼ਟ ਕੀਤਾ ਹੈ ਕਿ ਤੁਸੀ ਸਾਡੇ ਗੁਲਾਮ ਹੋ ਕਿਉਕਿ ਤੁਹਾਡੇ ਆਗੂ ਕਦੇ ਵੀ ਇਕੱਠੇ ਨਹੀ ਹੋ ਸਕਦੇ ਤੇ ਕੂਝ ਕੁ ਕੁਰਸੀਆਂ ਅਤੇ ਟੁਕੜਿਆਂ ਖਾਤਿਰ ਉਹ ਅਪਣਾ ਇਮਾਨ ਹੇਠਾਂ ਤਕ ਲੈ ਜਾਦੇਂ ਹਨ ਜਿਸ ਕੇ ਤੁਹਾਡੇ ਇਹ ਹਾਲਾਤ ਹਨ ।
ਉਨ੍ਹਾਂ ਕਿਹਾ ਕਿ ਇਸ ਮੁਲਕ ਵਿੱਚ ਇਹ ਸਥਾਪਿਤ ਕਰਨ ਦੇ ਯਤਨ ਹੋ ਰਹੇ ਹਨ ਕਿ ਹਿੰਦੂ ਹੋਣ ਦੇ ਫਾਇਦੇ ਬੜੇ ਨੇ ਅਤੇ ਨਾਲ ਹੀ ਇਹ ਵੀ ਦੱਸਣ ਦੇ ਯਤਨ ਜੋਰਾਂ ਉਤੇ ਨੇ ਕਿ ਜੇ ਤੁਸੀਂ ਹਿੰਦੂ ਨਹੀ, ਜੇ ਤੁਸੀ ਸਿੱਖ ਹੋ, ਮੁਸਲਮਾਨ ਹੋ ਜਾਂ ਈਸਾਈ ਹੋਂ ਤਾਂ ਤੁਹਾਡੇ ਲਈ ਬੜਾ ਔਖਾ ਹੈ । ਕਦੇ ਬੋਲਕੇ ਤੇ ਕਦੇ ਖਾਮੋਸ਼ ਰਹਿਕੇ, ਕਦੇ ਪੁਲਿਸ ਤੇ ਅਦਾਲਤਾਂ ਰਾਹੀਂ ਡਰਾ ਧਮਕਾ ਕੇ ਹਿੰਦੂ ਹਿੱਤ ਵਿੱਚ ਹਵਾ ਬਣਾਈ ਜਾਂਦੀ ਹੈ ।
ਉਨ੍ਹਾਂ ਕਿਹਾ ਕਿ ਇਹ ਅੱਟਲ ਸਚਾਈ ਹੈ ਕਿ ਖਾਲਸਾ ਮੁੱਢ ਤੋਂ ਹੀ ਹਿੰਦੁਸਤਾਨੀ ਸਰਕਾਰਾਂ ਦੀਆਂ ਅੱਖਾਂ ਵਿਚ ਰੜਕਦਾ ਰਿਹਾ ਹੈ ਤੇ ਖਾਲਸੇ ਦੀ ਆਜ਼ਾਦ ਹਸਤੀ ਨੂੰ ਕਿਸੇ ਵੀ ਸਰਕਾਰ ਨੇ ਖੁਸ਼ ਹੋ ਕੇ ਸਵੀਕਾਰ ਨਹੀ ਕੀਤਾ ਹੈ । ਹਰ ਸਰਕਾਰ ਨਾਲ ਖਾਲਸੇ ਦਾ ਇੱਟ ਖੱੜਕਾ ਚਲਦਾ ਰਿਹਾ ਹੈ ਜੋ ਕਿ ਹੁਣ ਤਕ ਬਦਸਤੁਰ ਜਾਰੀ ਹੈ । ਉਨ੍ਹਾਂ ਕਿਹਾ ਕਿ ਹਰ ਸਰਕਾਰ ਵਲੋਂ ਖਾਲਸੇ ਦਾ ਖੁਰਾ ਖੋਜ ਮਿਟਾਓਣ ਲਈ ਅੜੀ ਚੋਟੀ ਦਾ ਜੋਰ ਲਗਦਾ ਰਿਹਾ ਹੈ । ਖਾਲਸੇ ਦੇ ਜੜੋ ਖਾਤਮੇ ਦੇ ਦਾਅਵੇ ਹਕੁਮਤਾਂ ਵੀ ਕਰਦਿਆਂ ਰਹੀਆਂ ਹਨ, ਭਾਵੇਂ ਉਹ ਮੁਗਲ ਹਕੂਮਤਾਂ ਹੋਣ, ਭਾਵੇ ਉਹ ਅੰਗਰੇਜ ਹਕੂਮਤ ਹੋਵੇ ਜਾਂ ਫਿਰ ਮੌਜੂਦਾ ਹਕੂਮਤ ਹੋਵੇ । ਇਨ੍ਹਾਂ ਸਭ ਹਕੂਮਤਾਂ ਨੇ ਖਾਲਸੇ ਦਾ ਨਾਮੋ ਨਿਸ਼ਾਨ ਮਿਟਾਓਣ ਦਾ ਹਰ ਹੀਲਾ ਵਰਤਿਆ ਜੋ ਕਿ ਅਜ ਤਕ ਨਿਰੰਤਰ ਤੇ ਬੇਰੋਕ ਜ਼ਾਰੀ ਹੈ ਪਰ ਤੁਸੀ ਜਾਣੀ ਜਾਨ ਹੋ ਇਨ੍ਹਾਂ ਸਰਕਾਰਾਂ ਵਲੋਂ ਅਤਿ ਦਾ ਜ਼ੁਲਮ ਕਰਨ ਤੋਂ ਬਾਅਦ ਵੀ ਖਾਲਸੇ ਦੀ ਅੱਡਰੀ ਹਸਤੀ ਨੂੰੰ ਨਹੀ ਮਿਟਾਇਆ ਜਾ ਸਕਿਆ ਹੈ ਕਿਉਕਿ “ਖਾਲਸਾ ਜਾਂ ਤੇ ਬਾਗੀ ਹੈ ਜਾਂ ਫਿਰ ਬਾਦਸ਼ਾਹ” ।
ਉਨ੍ਹਾਂ ਕਿਹਾ ਕਿ ਸਾਨੂੰ ਹੈਰਾਨੀ ਕਿ ਉਕਤ ਮਾਮਲੇ ਵਿਚ ਇਕ ਦੋ ਨੂੰ ਛੱਡ ਕੇ ਕੋਈ ਵੀ ਲੀਡਰ, ਜੱਥੇਦਾਰ ਭਾਵੇ ਉਹ ਸੰਗਤਾਂ ਦੇ ਸਮੂਹ ਵਿਚੋ ਨਿਕਲੇ ਜਾਂ ਫਿਰ ਦੂਜੇ ਵਾਲੇ ਸੀ, ਵਲੋਂ ਕੂਝ ਵੀ ਨਾ ਬੋਲਣਾ ਕੌਮ ਵਿਚ ਨਿਰਾਸ਼ਤਾ ਲਿਆਓਣ ਵਾਲਾ ਹੈ । ਜਿਸ ਨਾਲ ਇਹ ਸਾਬਿਤ ਹੋ ਜਾਦਾਂ ਹੈ ਕਿ ਉਨ੍ਹਾਂ ਨੇ ਸਰਕਾਰਾਂ ਦੀ ਅਧੀਨਗੀ ਸਵੀਕਾਰ ਕਰ ਲਈ ਹੈ ਜਦੋਂ ਕਿ ਅਕਾਲ ਤਖਤ ਸਾਹਿਬ ਦੀ ਉਸਾਰੀ ਹੀ ਖੂਦ-ਮੁੱਖਤਿਆਰੀ ਲਈ ਕੀਤੀ ਗਈ ਸੀ । ਉਨ੍ਹਾਂ ਕੌਮ ਨੂੰ ਸੁਨੇਹਾ ਦੇਦੇਆਂ ਕਿਹਾ ਕਿ ਜੇਕਰ ਤੁਸੀ ਹੁਣ ਘਰਾਂ’ਚ ਬੈਠੇ ਰਹੇ ਤਾਂ ਕਲ ਨੂੰ ਵਾਰੀ ਤੁਹਾਡੀ ਵੀ ਆਵੇਗੀ, ਇਸ ਲਈ ਉਠੋ ਤੇ ਤਿੰਨਾਂ ਸਿੱਖ ਨੌਜੁਆਨਾ ਨੂੰ ਦਿੱਤੀ ਗਈ ਉਮਰ ਕੈਦ ਦੀ ਸਜਾ ਦਾ ਵਿਰੋਧ ਕਰੋ ।
ਅੰਤ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਬੇਦੋਸ਼ੇ ਸਿੱਖ ਨੌਜੁਆਨਾਂ ਦੇ ਕੇਸ ਨੇ ਸਿੱਖ ਬੁੱਧੀਜੀਵੀਆਂ ਤੇ ਗਰਮ ਦਲੀ ਖੱਬੀ ਪੱਖੀਆਂ ਸਾਹਮਣੇ ਨਵੀਂ ਚੁਣੌਤੀ ਖੜੀ ਕਰ ਦਿਤੀ ਹੈ ਕਿ ਅਗਾਂਹ ਨੂੰ ਕਿਸੇ ਨੂੰ ਵੀ ਖਾਲਿਸਤਾਨੀ ਜਾਂ ਮਾਓਵਾਦੀ ਕਹਿ ਕੇ ਜੇਲਾਂ ਚ ਤੁੰਨਿਆ ਜਾ ਸਕਦਾ ਹੈ । ਇਸ ਸਮੇਂ ਸਿੱਖ ਖਾੱੜਕੂ , ਮੁਸਲਮਾਨ ਘੱਟ ਗਿਣਤੀ ਤੇ ਮਾਓਵਾਦੀ ਭਾਰਤੀ ਸਟੇਟ ਦੇ ਮੁੱਖ ਨਿਸ਼ਾਨੇ ਤੇ ਹਨ । ਇਸ ਲਈ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਹਨਾਂ ਸਿੱਖ ਨੌਜੁਆਨਾਂ ਦੀਆਂ ਸਜ਼ਾਵਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਅਸੀ ਧੰਨਵਾਦੀ ਹਾਂ ਉਨ੍ਹਾਂ ਦਾ ਜਿਨ੍ਹਾਂ ਨੇ ਇਸ ਫੈਸਲੇ ਦੇ ਖਿਲਾਫ ਵਿਚ ਵਿਰੋਧ-ਮਾਰਚ ਵੀ ਕਢਿਆ।

Leave a Reply

Your email address will not be published. Required fields are marked *

%d bloggers like this: