ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਨਵਰੀਤ ਕੋਰ ਨੇ ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਸਿਲਵਰ ਮੈਡਲ ਜਿੱਤ ਕੇ ਕੀਤਾ ਭਾਰਤ ਦਾ ਨਾਮ ਰੋਸ਼ਨ

ਨਵਰੀਤ ਕੋਰ ਨੇ ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਸਿਲਵਰ ਮੈਡਲ ਜਿੱਤ ਕੇ ਕੀਤਾ ਭਾਰਤ ਦਾ ਨਾਮ ਰੋਸ਼ਨ

ਅੱਜ ਦੇ ਅਜੋਕੇ ਸਮੇਂ ਵਿੱਚ ਜਿਵੇਂ ਬੱਚੇ ਅਤੇ ਨੌਜਵਾਨ ਮੋਬਾਈਲ ਅਤੇ ਟੀ ਵੀ ਵਿੱਚ ਹੀ ਆਪਣਾ ਬਹੁਤਾਂ ਰੁਝਾਨ ਰੱਖਦੇ ਹਨ ਉੱਥੇ ਹੀ ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਵੱਲੋਂ ਨੋਜਵਾਨਾਂ ਦੇ ਸੁਨਿਹਰੇ ਭਵਿੱਖ ਨੂੰ ਸੰਵਾਰਨ ਲਈ ਨੋਜਵਾਨਾ ਦਾ ਖੇਡਾਂ ਪ੍ਰਤੀ ਲਗਾਵ ਪੈਦਾ ਕਰਨ ਲਈ ਪੁਲਿਸ ਲਾਈਨ ਸੰਗਰੂਰ ਵਿਖੇ ਵੱਖਰਿਆਂ ਵੱਖਰਿਆਂ ਗੇਮਾਂ ਦੇ ਪੁਲਿਸ ਵਿੱਚੋਂ ਨੋਜਵਾਨ ਕੋਚ ਨਿਯੁਕਤ ਕਰਕੇ ਇੱਕ ਵੱਖਰੀ ਤਰ੍ਹਾਂ ਦੀ ਨਵੇਕਲੀ ਪਹਿਲ ਕੀਤੀ ਗਈ ਹੈ ਜਿਸ ਕਾਰਨ ਪੁਲਿਸ ਲਾਈਨ ਸੰਗਰੂਰ ਵਿੱਚ ਪਰੈਕਟਿਸ ਕਰਕੇ ਖਿਡਾਰੀ ਨੈਸ਼ਨਲ ਇੰਟਰਨੈਸ਼ਨਲ ਮੈਡਲ ਹਾਸਲ ਕਰ ਰਹੇ ਹਨ।

ਜਿਸ ਦੇ ਚਲਦਿਆਂ ਜੂਨੀਅਰ ਨੈਸ਼ਨਲ ਐਥਲੈਟਿਕਸ ਪਿਛਲੇ ਦਿਨੀਂ 36 ਵੀ ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਗੁਹਾਟੀ ਵਿਖੇ ਹੋਇਆ ਖੇਡਾਂ ਵਿੱਚ ਬਾਲ ਥ੍ਰੀ ਵੈਟ ਵਿੱਚ ਨਵਰੀਤ ਕੌਰ ਪੁੱਤਰੀ ਏ ਐਸ਼ ਆਈ ਸਰਦਾਰ ਪ੍ਰੇਮਪਾਲ ਸਿੰਘ ਨੇ ਸਿਲਵਰ ਮੈਡਲ ਹਾਸਲ ਕਰ ਕੇ ਪੂਰੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਨਵਰੀਤ ਕੌਰ ਅਤੇ ਉਸ ਦੀ ਛੋਟੀ ਭੈਣ ਮਕਰੀਤ ਕੋਰ ਨੂੰ ਐਥਲੈਟਿਕਸ ਕੋਚ ਸਰਦਾਰ ਜਗਪ੍ਰੀਤ ਜੋਨੀ ਪੁਲਿਸ ਲਾਈਨ ਸੰਗਰੂਰ ਨੇ 2018 ਵਿੱਚ ਪਰੈਕਟਿਸ ਕਰਵਾਉਣੀ ਸ਼ੁਰੂ ਕੀਤੀ ਸੀ। ਨਵਰੀਤ ਅਤੇ ਮਕਰੀਤ ਦੇ ਕੋਚ ਸਰਦਾਰ ਜਗਪ੍ਰੀਤ ਸਿੰਘ ਅਤੇ ਪਿਤਾ ਪ੍ਰੇਮਪਾਲ ਸਿੰਘ ਵੀ ਆਪਣੇ ਸਮੇਂ ਦੇ ਉੱਘੇ ਖਿਡਾਰੀ ਅਤੇ ਰਿਕਾਰਡ ਹੋਲਡਰ ਹਨ ਜਿਥੇ ਹੀ ਨਵਰੀਤ ਕੌਰ ਨੈਸ਼ਨਲ ਮੋਡਇਸ ਬਣ ਗਈ ਤੇ ਉੱਥੇ ਹੀ ਇਸ ਦੀ ਛੋਟੀ ਭੈਣ ਮਕਰੀਤ ਕੋਰ ਪ੍ਰਾਇਮਰੀ ਸਕੂਲ ਦੀਆਂ ਰਾਜ ਪੱਧਰੀ ਖੇਡਾਂ ਵਿੱਚ ਤਿੰਨ ਗੋਲਡ ਮੈਡਲ ਜਿੱਤ ਕੇ ਸਟੇਟ ਦੀ ਵੈਸਟ ਐਥਲੀਟ ਬਣੀ ਅਤੇ ਇਸ ਵਾਰ U I U 60 ਵਿੱਚ ਗੋਲਡ ਮੈਡਲ ਹਾਸਲ ਕਰਕੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ।

ਜਿਸ ਵਿੱਚ ਹੁਣ 016 ਵਿੱਚ ਈਵੈਂਟ ਥਰੋ ਦੀ ਤਿਆਰੀ ਸ਼ੂਰੁ ਕਰ ਦਿੱਤੀ ਹੈ ਨਵਰੀਤ ਅਤੇ ਮਨਰੀਤ ਅਪਣੇ ਮਾਤਾ ਪਿਤਾ ਦੀਆਂ ਦੋ ਪਿਆਰੀਆਂ ਬੇਟੀਆਂ ਉਲਾਪਿੰਕ ਵਿੱਚ ਆਪਣੇ ਆਪਣੇ ਈ ਵੈਟ ਵਿੱਚ ਗੋਲਡ ਮੈਡਲ ਹਾਸਲ ਕਰਕੇ ਭਾਰਤ ਦੇਸ਼ ਦਾ ਝੰਡਾ ਲਹਿਰਾਉਣਾ ਚਾਹੁੰਦੀਆਂ ਹਨ।

ਉੱਥੇ ਹੀ ਇਨ੍ਹਾਂ ਦੇ ਕੋਚ ਸਰਦਾਰ ਜਗਪ੍ਰੀਤ ਜੋਨੀ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੇ ਖਿਡਾਰੀਆਂ ਨੇ ਏਸ਼ੀਆ ਪੱਧਰ ਉੱਪਰ ਬਹੁਤ ਮੱਲਾ ਮਾਰੀਆਂ ਹਨ ਪਰੰਤੂ ਉਹਨਾਂ ਦਾ ਸਪਨਾ ਹੈ ਕਿ ਐਦਾਂ ਦੇ ਖਿਡਾਰੀ ਬਣਾਉਣਾ ਚਾਹੁੰਦੇ ਹਨ ਜੋ ਉਲਾਪਿੰਕ ਵਿੱਚ ਮੈਡਲ ਹਾਸਲ ਕਰਕੇ ਭਾਰਤ ਦੀ ਐਥਲੈਟਿਕਸ ਨੂੰ ਦੁਨੀਆਂ ਦੇ ਨਕਸ਼ੇ ਤੇ ਬੁਲੰਦ ਕਰ ਸਕਣ ਜਿਸ ਲਈ ਉਨ੍ਹਾਂ ਨੂੰ ਸਮੇਂ ਸਮੇਂ ਤੇ ਐਸ਼ ਐਸ਼ ਪੀ ਸਾਹਿਬ ਸੰਗਰੂਰ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਪੂਰਨ ਤੋਰ ਤੇ ਸਹਿਯੋਗ ਮਿਲਦਾ ਰਿਹਾ ਹੈ ਉੱਥੇ ਹੀ ਐਸ਼ ਐਸ਼ ਪੀ ਸਾਹਿਬ ਵੱਲੋਂ ਸ਼ੂਰੁ ਕੀਤੇ ਇਸ ਨਿਵੇਕਲੇ ਕਾਰਜ ਨੂੰ ਮਨਰੀਤ ਕੋਰ ਨੇ ਨੈਸ਼ਨਲ ਵਿੱਚ ਸਿਲਵਰ ਮੈਡਲ ਹਾਸਲ ਕਰਕੇ ਪੂਰੇ ਭਾਰਤ ਦਾ ਨਾਂ ਰੋਸ਼ਨ ਕੀਤਾ।

ਗੁਰਵਿੰਦਰ ਗੰਢੂਆਂ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: