Tue. Oct 15th, 2019

ਨਵਜੋਤ ਸਿੱਧੂ ਸਪੱਸ਼ਟ ਕਰੇ ਕਿ ਉਹ ਪਾਕਿਸਤਾਨ ਦਾ ਹੈ ਜਾਂ ਹਿੰਦੁਸਤਾਨੀ-ਸੁਖਬੀਰ ਬਾਦਲ

ਨਵਜੋਤ ਸਿੱਧੂ ਸਪੱਸ਼ਟ ਕਰੇ ਕਿ ਉਹ ਪਾਕਿਸਤਾਨ ਦਾ ਹੈ ਜਾਂ ਹਿੰਦੁਸਤਾਨੀ-ਸੁਖਬੀਰ ਬਾਦਲ
-ਹਲਕਾ ਰਾਜਪੁਰਾ ਵਿੱਚ ਅਕਾਲੀ-ਭਾਜਪਾ ਵਰਕਰਾਂ ਨਾਲ ਮਿਲਣੀ ਕਰਕੇ ਸੁਣੇ ਦੁਖੜੇ

ਰਾਜਪੁਰਾ, 6 ਮਾਰਚ (ਐਚ.ਐਸ.ਸੈਣੀ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਪਾਕਿਸਤਾਨ ਦਾ ਗੁਣਗਾਣ ਕਰਕੇ ਭਾਰਤੀ ਫੋਜ਼ ਦਾ ਮਜ਼ਾਕ ਉਡਾ ਰਿਹਾ ਹੈ। ਹੁਣ ਉਹ ਜਲਦ ਸਪੱਸ਼ਟ ਕਰੇ ਕਿ ਉਹ ਪਾਕਿਸਤਾਨ ਦਾ ਹੈ ਜਾਂ ਹਿੰਦੁਸਤਾਨੀ? ਜਿਸ ਤਰਾਂ ਉਹ ਹਰ ਰੋਜ਼ ਭਾਰਤੀ ਫੋਜ਼ ‘ਤੇ ਸਵਾਲੀਆ ਨਿਸ਼ਾਨ ਉਠਾ ਰਹੇ ਹਨ, ਇਸ ਤੋਂ ਲੱਗਦਾ ਹੈ ਕਿ ਉਸ ਨੂੰ ਭਾਰਤੀ ਫੋਜ਼ ‘ਤੇ ਵਿਸ਼ਵਾਸ਼ ਹੀ ਨਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਉਪ-ਮੁੱਖ ਮੰਤਰੀ ਪੰਜਾਬ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਰਾਜਪੁਰਾ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਜ਼ਿਲਾ ਆਗੂ ਨਰਦੇਵ ਸਿੰਘ ਆਕੜੀ, ਬੀ.ਸੀ ਵਿੰਗ ਦੇ ਸੂਬਾਈ ਆਗੂ ਹਰਪਾਲ ਸਿੰਘ ਸਰਾਓ ਦੀ ਸਾਂਝੀ ਅਗਵਾਈ ਹੇਠ ਸ੍ਰੋਮਣੀ ਅਕਾਲੀ ਤੇ ਭਾਜਪਾ ਵਰਕਰਾਂ ਦੀ ਮਿਲਣੀ ਪ੍ਰੋਗਰਾਮ ਦੌਰਾਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਲੀਡਰਸ਼ਿਪ ਵੱਲੋਂ ਉਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸੂਬੇ ਅੰਦਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਂਵੇ ਝੂਠੀਆਂ ਸਹੁੰ ਖਾ ਕੇ ਸਰਕਾਰ ਤਾਂ ਬਣਾ ਲਈ ਹੈ ਪਰ ਇਸ ਸਮੇਂ ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤਾ ਜਾਣ ਕਰਕੇ ਲੋਕ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਦੇ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੀਆਂ ਹਨ। ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿੱਤੀ ਕਾਬੂ ਤੋਂ ਬਾਹਰ ਹੈ ਤੇ ਜਿਹੜੀ ਸਰਕਾਰ ਦਾ ਕੈਪਟਨ ਸੁੱਤਾ ਪਿਆ ਹੋਵੇ ਉਹ ਸਰਕਾਰ ਲੋਕਾਂ ਦਾ ਕਿਸ ਤਰਾਂ ਭਲਾ ਕਰ ਸਕਦੀ ਹੈ। ਏਮਜ਼ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਕੀਤੇ ਸਰਵੇ ਅਨੁਸਾਰ ਪੰਜਾਬ ਨੂੰ ਪਹਿਲੇੇ 5 ਨਾਵਾਂ ਦੀ ਸੂਚੀ ਵਿੱਚ ਆਉਣ ‘ਤੇ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ‘ਤੇ ਹੱਥ ਰੱਖ ਕਰਕੇ ਝੂਠੀ ਸਹੁੰ ਖਾਈ ਸੀ ਪਰ ਉਸਦੇ ਬਾਵਜੂਦ ਵੀ ਸੂਬੇ ਵਿੱਚੋਂ ਨਸ਼ਾ ਖਤਮ ਨਹੀ ਹੋਇਆ। ਗੱਠਜੋੜ ਸਰਕਾਰ ਨੇ ਸੂਬੇ ਅੰਦਰ ਸੜਕਾਂ ਨੂੰ 4 ਤੋਂ 6 ਮਾਰਗੀ ਬਣਾਉਣ ਦੇ ਲਈ 34 ਹਜਾਰ ਕਰੋੜ ਰੁਪਏ ਖਰਚ ਕੀਤੇ ਪਰ ਕਾਂਗਰਸ ਸਰਕਾਰ ਵਿਕਾਸ ਕਰਨ ਦੀ ਥਾਂ ਕੈਬਨਿਟ ਮੰਤਰੀਆਂ ਦੇ ਆਪਸੀ ਕਾਟੋਂ ਕਲੇਸ ਵਿੱਚ ਫਸੀ ਹੋਈ ਹੈ। ਕੈਪਟਨ ਸਰਕਾਰ ਨੇ ਅਕਾਲੀਆਂ ‘ਤੇ ਝੂਠੇ ਪਰਚੇ ਕੀਤੇ ਹਨ ਤੇ ਇਹ ਪਰਚੇ ਕਰਨ ਵਾਲੇ ਐਸ.ਐਚ.ਓ ਅਤੇ ਡੀ.ਐਸ.ਪੀ ਨਾ ਭੁੱਲਣ ਕਿ ਸਮਾਂ ਆਉਣ ‘ਤੇ ਉਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਵੇਗਾ ਅਤੇ ਅਜਿਹੇ 150-200 ਪੁਲਿਸ ਅਧਿਕਾਰੀਆਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਹਨ। ਉਨਾਂ ਸਮੂਹ ਇਕੱਠ ਨੂੰ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦੇ ਕੇ ਮਸ਼ੀਨ ਦੇ ਸਵਿੱਚ ਘਸਾ ਦੇਣ। ਇਸ ਮੌਕੋ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਕੌਂਸਲਰ ਸਿਮਰਨਜੀਤ ਸਿੰਘ ਬਿੱਲਾ, ਅਜਾਇਬ ਸਿੰਘ ਮੁਖਮੈਲਪੁਰ, ਹੈਰੀ ਮੁਖਮੈਲਪੁਰ, ਕਰਨੈਲ ਸਿੰਘ ਗਰੀਬ, ਤਰੁਣ ਖੁਰਾਣਾ, ਭਾਜਪਾ ਦੇ ਜ਼ਿਲਾ ਪ੍ਰਧਾਨ ਨਰਿੰਦਰ ਨਾਗਪਾਲ, ਦੀਦਾਰ ਸਿੰਘ ਖੇੜੀਗੁਰਨਾ, ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਬੀਬੀ ਬਲਵਿੰਦਰ ਕੌਰ ਚੀਮਾ, ਪ੍ਰਵੀਨ ਛਾਬੜਾ, ਅਬਰਿੰਦਰ ਸਿੰਘ ਕੰਗ, ਹਰਦੇਵ ਸਿੰਘ ਕੰਡੇਵਾਲਾ, ਬਹਾਦਰ ਸਿੰਘ ਭੰਗੂ, ਸੀਨੀਅਰ ਅਕਾਲੀ ਆਗੂ ਮਹਿੰਦਰ ਪੱਪੂ, ਕੌਂਸਲਰ ਸੁਖਵਿੰਦਰ ਸੁੱਖੀ, ਜਸਵਿੰਦਰ ਬੰਬੀ, ਹੈਪੀ ਹਸਨਪੁਰ, ਜਗਜੀਤ ਸਿੰਘ, ਬਲਵਿੰਦਰ ਸਿੰਘ ਨੇਪਰਾਂ, ਸੁਰਿੰਦਰ ਸਿੰਘ ਘੁਮਾਣਾ, ਸੋਨੂ ਕੱਕੜ, ਲਾਜਵੰਤੀ, ਜਸਪਾਲ ਸਿੰਘ ਸੰਕਰਪੁਰ, ਵਕੀਲ ਸੁਬੇਗ ਸਿੰਘ ਸੰਧੂ, ਰਣਧੀਰ ਸਿੰਘ ਪਹਿਰ, ਅਸੋਕ ਅਲੂਣਾ, ਜਗੀਰ ਸਿੰਘ ਪਹਿਰ, ਪ੍ਰੀਤਮ ਕੌਰ, ਸੁਰਿੰਦਰ ਕੌਰ ਸਮੇਤ ਵੱਡੀ ਗਿੱਣਤੀ ਵਿੱਚ ਅਕਾਲੀ-ਭਾਜਪਾ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

%d bloggers like this: