ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਨਵਜੋਤ ਸਿੱਧੂ ਵਲੋਂ ਚੱਪੜਚਿੜੀ ਯਾਦਗਾਰ ਦਾ ਦੌਰਾ, ਸੜਕ ਦੀ ਮੁਰੰਮਤ ਲਈ 24 ਲੱਖ ਦੇਣ ਦਾ ਐਲਾਨ

ਨਵਜੋਤ ਸਿੱਧੂ ਵਲੋਂ ਚੱਪੜਚਿੜੀ ਯਾਦਗਾਰ ਦਾ ਦੌਰਾ, ਸੜਕ ਦੀ ਮੁਰੰਮਤ ਲਈ 24 ਲੱਖ ਦੇਣ ਦਾ ਐਲਾਨ

  ਪੰਜਾਬ ਦੇ ਸਥਾਨਕ ਸਰਕਾਰ ਵਿਭਾਗ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੱਜ ਚਪੜਚਿੜੀ ਯਾਦਗਾਰ ਦਾ ਦੌਰਾ ਕੀਤਾ ਅਤੇ ਯਾਦਗਾਰ ਤਕ ਜਾਣ ਵਾਲੀ ਸੰਪਰਕ ਸੜਕ ਦੀ ਮੁਰੰਮਤ ਵਾਸਤੇ 24 ਲੱਖ ਰੁਪਏ ਖਰਚ ਕਰਨ ਦਾ ਐਲਾਨ ਕੀਤਾ| ਇਸ ਵਿੱਚੋਂ 12 ਲੱਖ ਰੁਪਏ ਪੰਚਾਇਤੀ ਵਿਕਾਸ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਾਤੇ ਵਿੱਚੋਂ ਅਤੇ 12 ਲੱਖ ਰੁਪਏ ਸ੍ਰ. ਸਿੱਧੂ ਦੀ ਨਿੱਜੀ ਗ੍ਰਾਂਟ ਵਿੱਚੋਂ ਦਿੱਤੇ ਜਾਣਗੇ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਨਾਲ ਨੌਜਵਾਨਾਂ ਨੂੰ ਜੋੜਣਾ ਹੋਵੇਗਾ ਅਤੇ ਇਸਦੇ ਨਾਲ ਨਾਲ ਵਿਰਾਸਤ ਨੂੰ ਸਾਂਭ ਕੇ ਰੱਖਣਾ ਹੋਵੇਗਾ| ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੂੰ ਦਿੱਤੇ ਗਏ ਕਾਰਨ ਦੱਸੋ ਨੋਟਿਸ ਬਾਰੇ ਮੰਤਰੀ ਨੇ ਕਿਹਾ ਕਿ ਮੇਅਰ ਉੱਪਰ ਗੰਭੀਰ ਇਲਜਾਮ ਲੱਗੇ ਹਨ ਅਤੇ ਇਸ ਸੰਬੰਧੀ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਕਿਉਂ ਨਾ ਉਹਨਾਂ ਨੂੰ ਕੌਂਸਲਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਜਾਵੇ| ਉਹਨਾਂ ਕਿਹਾ ਕਿ ਇਸ ਮੁੱਦੇ ਤੇ ਉਹ ਸਪਸ਼ਟ ਹਨ ਅਤੇ ਜੇਕਰ ਉਹਨਾਂ ਦੇ ਪੁੱਤਰ ਦੇ ਖਿਲਾਫ ਵੀ ਇਲਜਾਮ ਲੱਗਣਗੇ ਤਾਂ ਉਹ ਉਸਦੇ ਖਿਲਾਫ ਵੀ ਕਾਰਵਾਈ ਕਰਣਗੇ|

Leave a Reply

Your email address will not be published. Required fields are marked *

%d bloggers like this: