Fri. Apr 26th, 2019

ਨਵਜੋਤ ਸਿੱਧੂ ਕਾਂਗਰਸ ਲਈ ਸਭ ਤੋਂ ਵੱਡਾ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ: ਸੁਖਬੀਰ ਬਾਦਲ

ਨਵਜੋਤ ਸਿੱਧੂ ਕਾਂਗਰਸ ਲਈ ਸਭ ਤੋਂ ਵੱਡਾ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ: ਸੁਖਬੀਰ ਬਾਦਲ
ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਲਾਭ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਲੋਕਾਂ ਨੂੰ ਪਹਿਲਾਂ ਤੋਂ ਮਿਲ ਰਹੇ ਲਾਭ ਬੰਦ ਨਹੀਂ ਕਰਨੇ ਚਾਹੀਦੇ

ਸੈਲਾ ਖੁਰਦ/ਗੜਸ਼ੰਕਰ/15 ਫਰਵਰੀ (ਅਸ਼ਵਨੀ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਦਲ ਨੇ ਅੱਜ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਕਾਂਗਰਸ ਸਰਕਾਰ ਲਈ ਸਭ ਤੋਂ ਵੱਡਾ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ ਉਹ ਸਰਕਾਰ ਵਿਚ ਕੋਈ ਵੀ ਕਾਰਗੁਜ਼ਾਰੀ ਵਿਖਾਉਣ ਵਿਚ ਨਾਕਾਮ ਰਹਿਣ ਮਗਰੋਂ ਹੁਣ ਪਾਰਟੀ ਨੂੰ ਛੱਡਣ ਦੀ ਯੋਜਨਾ ਬਣਾ ਰਿਹਾ ਹੈ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਬਣਾਈਆਂ ਵਿਰਾਸਤੇ-ਖਾਲਸਾ ਅਤੇ ਹੋਰ ਯਾਦਗਾਰਾਂ ਨੂੰ ਚਿੱਟੇ ਹਾਥੀ ਕਹਿਣ ਵਾਸਤੇ ਭੰਡਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਟਾਈਟਲ ਹੁਣ ਸਿੱਧੂ ਉੁੱਤੇ ਖੂਬ ਢੁੱਕਦਾ ਹੈ, ਕਿਉਂਕਿ ਉਹ ਕਾਂਗਰਸ ਪਾਰਟੀ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਚੁੱਕਿਆ ਹੈ ਉਹਨਾਂ ਕਿਹਾ ਕਿ ਇੱਥੋਂ ਤਕ ਕਿ ਮੁੱਖ ਮੰਤਰੀ ਨੇ ਵੀ ਯਾਦਗਾਰਾਂ ਨੂੰ ਵਿਸ਼ਵ ਪੱਧਰ ਦੇ ਨਮੂਨੇ ਕਹਿ ਕੇ ਸਿੱਧੂ ਦੀ ਗੱਲ ਝੁਠਲਾ ਦਿੱਤਾ ਹੈ ਉਹਨਾਂ ਕਿਹਾ ਕਿ ਜਿੱਥੋਂ ਤਕ ਸਿੱਧੂ ਦੀ ਗੱਲ ਹੈ, ਉਹ ਤਾਂ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੁਆਲੇ ਗਲਿਆਰੇ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ਨੂੰ ਵੀ ਉਸ ਦਾ ਬਕਾਇਆ ਨਹੀਂ ਦੇ ਰਿਹਾ ਹੈ ਉਹਨਾਂ ਕਿਹਾ ਕਿ ਹੁਣ ਇਸ ਕਾਰਜ ਨੂੰ ਅਕਾਲੀ ਦਲ ਦੇ ਵਲੰਟੀਅਰਾਂ ਨੇ ਆਪਣੇ ਹੱਥਾਂ ਵਿਚ ਲਿਆ ਹੈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸੇਧਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਕੋਈ ਨਵਾਂ ਲਾਭ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਉਹ ਲਾਭ ਬੰਦ ਨਹੀਂ ਕਰਨੇ ਚਾਹੀਦੇ, ਜਿਹੜੇ ਲੋਕਾਂ ਨੂੰ ਅਕਾਲੀ-ਭਾਜਪਾ ਕਾਰਜਕਾਲ ਸਮੇਂ ਮਿਲ ਰਹੇ ਸਨ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਅਤੇੇ ਦਲਿਤ ਵਿਦਿਆਰਥੀਆਂ ਨੂੰ ਮਿਲਦੇ ਵਜ਼ੀਫੇ ਤਕ ਬੰਦ ਕਰ ਦਿੱਤੇ ਹਨ ਉਹਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ, ਲੋਕਾਂ ਨੂੰ ਇੱਕ ਤੈਅ ਸਮਾਂ-ਸੀਮਾ ਅੰਦਰ ਉਹਨਾਂ ਦੇ ਘਰਾਂ ਦੇ ਦਰਵਾਜ਼ਿਆਂ ਉੱਤੇ ਲਾਜ਼ਮੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ
ਇਸ ਇਲਾਕੇ ਅਤੇ ਗੜਸ਼ੰਕਰ ਹਲਕੇ ਦੇ ਕੀਤੇ ਗਏ ਵਿਕਾਸ ਬਾਰੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਿਰਫ ਕੰਡੀ ਨਹਿਰ ਦੀ ਮੁਰੰਮਤ ਅਤੇ ਵਿਕਾਸ ਉੱਤੇ 800 ਕਰੋੜ ਰੁਪਏ ਖਰਚੇ ਗਏ ਸਨ ਉਹਨਾਂ ਕਿਹਾ ਕਿ ਇਸ ਖੇਤਰ ਦਾ ਜੋ ਵੀ ਵਿਕਾਸ ਹੋਇਆ, ਇਹ ਚਾਹੇ ਬਿਸਤ-ਦੁਆਬ ਨਹਿਰ ਜਾਂ ਸੜਕਾਂ ਦਾ ਨਿਰਮਾਣ ਹੋਵੇ ਜਾਂ ਮੱਕੀ ਦੀ ਕਾਸ਼ਤ ਨੂੰ ਹੱਲਾਸ਼ੇਰੀ ਦੇਣ ਲਈ ਮੇਜ਼ ਡਰਾਈਅਰਜ਼ ਦੇ ਯੂਨਿਟ ਲਗਾਉਣਾ ਹੋਵੇ, ਇਹ ਸਾਰੇ ਕੰਮ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਹੀ ਹੋਏ ਹਨ ਉਹਨਾਂ ਨੇ ਪਿਛਲੀ ਵਾਰ ਗੜਸ਼ੰਕਰ ਹਲਕੇ ਦੀ ਨੁੰਮਾਇਦਗੀ ਕਰਨ ਵਾਲੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਇਲਾਕੇ ਦੇ ਵਿਕਾਸ ਲਈ ਪਾਏ ਯੋਗਦਾਨ ਨੂੰ ਵੀ ਸਰਾਹਿਆ
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੋਲ ਆਪਣੇ ਦਫਤਰ ਦੀ ਸਜਾਵਟ ਉੱਤੇ ਖਰਚਣ ਲਈ 50 ਲੱਖ ਰੁਪਏ ਹਨ ਅਤੇ ਦੂਜੇ ਮੰਤਰੀਆਂ ਦੀਆਂ ਕੋਠੀਆਂ ਨੂੰ ਸ਼ਿੰਗਾਰਨ ਲਈ ਵੀ ਖਰਚਣ ਵਾਲੇ ਕਰੋੜਾਂ ਰੁਪਏ ਹਨ, ਪਰ ਗਰੀਬਾਂ ਨੂੰ ਆਟਾ ਦਾਲ ਦੇਣ ਜਾਂ ਬੁਢਾਪਾ ਪੈਨਸ਼ਨ ਦੇਣ ਲਈ ਪੈਸੇ ਨਹੀਂ ਹਨ ਉਹਨਾਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ‘ਸਰਕਸ ਵਾਲਾ ਮੰਤਰੀ’ ਕਰਾਰ ਦਿੰਦਿਆਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਚੰਨੀ ਆਪਣੇ ਵਿਭਾਗ ਵਿਚ ਨਿਯੁਕਤੀਆਂ ਮੈਰਿਟ ਦੇ ਆਧਾਰ ਉੱਤੇ ਨਹੀਂ ਕਰਦਾ, ਸਗੋਂ ਸਿੱਕਾ ਉਛਾਲ ਕੇ ਕਰਦਾ ਹੈ ਉਹਨਾਂ ਕਿਹਾ ਕਿ ਚੰਨੀ ਉਹੀ ਵਿਅਕਤੀ ਹੈ, ਜਿਸ ਨੂੰ ਜਦੋਂ ਕਾਂਗਰਸ ਸਰਕਾਰ ਦੇ 2002-07 ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕੰਮਾਂ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ਕਾਂਗਰਸ ਸਰਕਾਰ ਨੇ ਸੂਬੇ ਦੀਆਂ ਸੜਕਾਂ ਉੱਤੇ ਟਾਕੀਆਂ ਲਾਈਆਂ ਸਨ
ਇਸ ਮੌਕੇ ਉੱਤੇ ਬੋਲਦਿਆਂ ਆਨੰਦਪੁਰ ਸਾਹਿਬ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀਆਂ ਪੋਲ ਖੋਲ ਰੈਲੀਆਂ ਵਿਚ ਲੋਕ ਇਸ ਲਈ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੇ ਹਨ, ਕਿਉਂਕਿ ਉਹ ਕਾਂਗਰਸ ਸਰਕਾਰ ਵੱਲੋਂ ਕੀਤੀ ਵਾਅਦਾ-ਖਿਲਾਫੀ ਤੋਂ ਅੱਕੇ ਪਏ ਹਨ ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਜੰਗੀਰ ਕੌਰ, ਸੋਹਣ ਸਿੰਘ ਠੰਡਲ, ਚੌਧਰੀ ਨੰਦ ਲਾਲ ਅਰਵਿੰਦਰ ਸਿੰਘ ਰਸੂਲਪੁਰ, ਸਰਬਜੀਤ ਸਿੰਘ ਸਾਬੀ ਅਤੇ ਅਵਿਨਾਸ਼ ਰਾਏ ਖੰਨਾ ਨੇ ਵੀ ਸੰਬੋਧਨ ਕੀਤਾ ਇਸ ਮੋਕੇ ਤੇ ਸ੍ਰੋਮਣੀ ਅਕਾਲੀਦਲ ਦੇ ਜਿਲਾ ਪ੍ਰਧਾਨ ਤੇ ਸਾਬਕਾ ਵਿਧਾਇਕ ਹਲਕਾ ਗੜਸ਼ੰਕਰ ਠੇਕੇਦਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਠਾਠਾ ਮਾਰਦੀ ਪੋਲ ਖੋਲ ਰੈਲੀ ਚ ਪਹੁੰਚਣ ਲਈ ਲੋਕਾ ਦਾ ਧੰਨਵਾਦ ਕੀਤਾ ਇਸ ਮੋਕੇ ਤੇ ਹਲਕਾ ਗੜਸ਼ੰਕਰ ਤੋ ਪਰਮਜੀਤ ਸਿੰਘ ਪੰਜੋੜ, ਹਰਜੀਤ ਸਿੰਘ ਭਾਤਪੁਰੀ, ਜੋਗਾ ਸਿੰਘ ਬਗਵਾਈ, ਗਿਆਨ ਸਿੰਘ ਸਮੁੰਦੜਾ ਸੁੱਚਾ ਸਿੰਘ ਬਿਲੜੋ, ਰਛਪਾਲ ਸਿੰਘ, ਡਾ ਜੰਗ ਬਹਾਦਰ ਸਿੰਘ ਰਾਏ, ਬੂਟਾ ਸਿੰਘ ਅਲੀਪੁਰ, ਗੁਰਮੇਜ ਸਿੰਘ ਬਸਿਆਲਾ, ਜਗਦੇਵ ਸਿੰਘ ਗੜੀ ਮਾਨਸੋਵਾਲ, ਬਾਬਾ ਰਜਿੰਦਰ ਸਿੰਘ ਚੱਕ ਸਿੰਘਾ, ਸੁਰਿੰਦਰ ਪਾਲ ਕਾਕਾ, ਜਿੰਦਰ ਸਿੰਘ ਗਿੱਲ, ਰਜਿੰਦਰ ਸਿੰਘ ਸੂਕਾ ਪ੍ਰਧਾਨ ਨਗਰ ਕੋਸਲ ਗੜਸ਼ੰਕਰ, ਤਰਲੋਕ ਸਿੰਘ ਨਾਗਪਾਲ ਆਦਿ ਹਾਜਰ ਸਨ

Share Button

Leave a Reply

Your email address will not be published. Required fields are marked *

%d bloggers like this: