ਨਵਜੋਤ ਸਿੰਘ ਸਿੱਧੂ ਨੂੰ ਮਿਲਿਆ ਕੇਦਰ ਸਰਕਾਰ ਦਾ ਤੋਹਫਾ, ਮੁੜ ਖੁਲਿਆ ਰੋਡਰੇਜ ਕੇਸ

ss1

ਨਵਜੋਤ ਸਿੰਘ ਸਿੱਧੂ ਨੂੰ ਮਿਲਿਆ ਕੇਦਰ ਸਰਕਾਰ ਦਾ ਤੋਹਫਾ, ਮੁੜ ਖੁਲਿਆ ਰੋਡਰੇਜ ਕੇਸ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਅਤੇ ਬਾਦਲਾਂ ਖਿਲਾਫ ਖੋਲਿਆ ਮੋਰਚਾ

ਨਵੀਂ ਦਿੱਲੀ 12 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): 1988 ਵਿਚ ਪਟਿਆਲਾ ਵਿਖੇ ਹੋਏ ਇਕ ਗੈਰਇਰਾਦਤਨ ਕਤਲ ਦੇ ਮਾਮਲੇ ਵਿਚ ਅਜ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵਲੋਂ ਕੇਸ ਨੂੰ ਮੁੜ ਜਾਚਣ ਦੇ ਆਦੇਸ਼ ਦੇਕੇ ਝਟਕਾ ਦਿੱਤਾ ਗਿਆ ਹੈ । ਸੁਪਰੀਮ ਕੋਰਟ ਮਾਮਲੇ ਤੇ ਵਿਚਾਰ ਕਰੇਗਾ ਕਿ ਸਿੱਧੂ ਨੂੰ ਜੇਲ੍ਹ ਭੇਜਿਆ ਜਾਏ ਜਾਂ ਨਾ ਭੇਜਿਆ ਜਾਏ ।
ਸ਼ਿਕਾਇਤਕਰਤਾ ਦੀ ਮੁੜ ਕੇਸ ਨਿਰੀਖਣ ਦੀ ਅਪੀਲ਼ ਤੇ ਅਜ ਸੁਪਰੀਮ ਕੋਰਟ ਦੇ ਦੁਹਰੇ ਬੇਂਚ ਦੇ ਜੱਜ ਏਐਮ ਖਾਨਵਿਲਕਰ ਅਤੇ ਸੰਜੇ ਕਿਸ਼ਨ ਸਜਾ ਉਤੇ ਵਿਚਾਰ ਕਰਨ ਲਈ ਰਾਜੀ ਹੋ ਗਏ ਹਨ । ਇਸ ਲਈ ਕੋਰਟ ਵਲੋਂ ਸਿੱਧੂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ।
ਧਿਆਨਦੇਣ ਯੋਗ ਹੈ ਕਿ ਬੀਤੀ 15 ਮਈ ਨੂੰ ਸੁਪਰੀਮ ਕੋਰਟ ਦੇ ਜੱਜ ਜੇ ਚੇਲਾਮੇਸ਼ਵਰ ਦੀ ਬੇਂਚ ਨੇ ਸਿੱਧੂ ਨੂੰ 30 ਸਾਲ ਪੁਰਾਣੇ ਕੇਸ ਦੇ ਮਾਮਲੇ ਵਿਚ ਇਹ ਕਹਿੰਦੇ ਹੋਏ ਕਿ ਇਸ ਕੇਸ ਵਿਚ ਗੁਰਨਾਮ ਸਿੰਘ ਦੀ ਮੌਤ ਲਈ ਸਿੱਧੂ ਨੂੰ ਜਿੰਮੇਵਾਰ ਨਹੀ ਠਹਿਰਾਇਆ ਜਾ ਸਕਦਾ ਹੈ ਕਿਉਕਿ ਸਿੱਧੂ ਦੀ ਗੁਰਨਾਮ ਸਿੰਘ ਨਾਲ ਕੋਈ ਨਿਜੀ ਰੰਜਿਸ਼ ਨਹੀ ਸੀ ਤੇ ਨਾਲ ਹੀ ਵਾਰਦਾਤ ਵਿਚ ਕਿਸੇ ਕਿਸਮ ਦਾ ਕੋਈ ਅਸਲਾ ਵਰਤਿਆ ਗਿਆ ਸੀ, ਇਸ ਨੂੰ ਅਧਾਰ ਮੰਨਦੇ ਹੋਏ ਕੋਰਟ ਵਲੋਂ ਸਿੱਧੂ ਨੂੰ ਇਕ ਹਜਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾ ਕੇ ਮਾਮਲਾ ਖਤਮ ਕਰ ਦਿੱਤਾ ਗਿਆ ਸੀ ।
ਸੁਪਰੀਮ ਕੋਰਟ ਦੇ ਫੈਸਲੇ ਨਾਲ ਸਿੱਖ ਹਲਕਿਆਂ ਵਿਚ ਚਰਚਾ ਛਿੜ ਗਈ ਹੈ ਕਿ ਕੇਂਦਰ ਸਰਕਾਰ ਜਾਣਬੂਝ ਕੇ ਸਿੱਧੂ ਨੂੰ ਤੰਗ ਅਤੇ ਪਰੇਸ਼ਾਨ ਕਰ ਰਹੀ ਹੈ ਕਿਉਕਿ ਉਸ ਨੇ ਅਪਣੇ ਮਿਤਰ ਇਮਰਾਨ ਖਾਨ ਰਾਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਬਿਨਾ ਕਿਸੇ ਵੀਜੇ ਤੋ ਦਰਸ਼ਨ ਦੀਦਾਰੇ ਕਰਨ ਦਾ ਉਪਰਾਲਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜਿੰਮੇਵਾਰ ਬਾਦਲਾਂ ਨੂੰ ਖਿਲਾਫ ਸਜਾ ਦਿਵਾਓਣ ਲਈ ਮੋਰਚਾ ਖੋਲਿਆ ਹੈ ਉਸ ਲਈ ਕੇਂਦਰ ਸਰਕਾਰ ਵਲੋਂ ਸਿੱਧੂ ਨੂੰ ਸਿੱਖ ਹੋਣ ਦੇ ਨਾਹਤੇ ਸਰਕਾਰੀ ਤੋਹਫਾ ਦਿੱਤਾ ਜਾ ਰਿਹਾ ਹੈ ।

Share Button

Leave a Reply

Your email address will not be published. Required fields are marked *