Sun. Aug 25th, 2019

ਨਰੇਸ਼ ਸ਼ਰਾਵਤ ਦੀ ਅੰਤ੍ਰਿਮ ਜ਼ਮਾਨਤ ਦੀ ਅਰਜ਼ੀ ਰੱਦ

ਨਰੇਸ਼ ਸ਼ਰਾਵਤ ਦੀ ਅੰਤ੍ਰਿਮ ਜ਼ਮਾਨਤ ਦੀ ਅਰਜ਼ੀ ਰੱਦ
ਦਿੱਲੀ ਸਿੱਖ ਕਤਲੇਆਮ ਦਾ ਦੋਸ਼ੀ ਹੈ ਨਰੇਸ਼

ਨਵੀਂ ਦਿੱਲੀ, 10 ਮਈ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਨਰੇਸ਼ ਸ਼ਰਾਵਤ ਦੀ ਅੰਤ੍ਰਿੰਮ ਜ਼ਮਾਨਤ ਦੀ ਅਰਜੀ ਰੱਦ ਕਰ ਦਿੱਤੀ ਹੈ। ਇਸ ਦੋਸ਼ੀ ਨੇ ਮੈਡੀਕਲ ਆਧਾਰ ‘ਤੇ ਜ਼ਮਾਨਤ ਮੰਗੀ ਸੀ। ਸਿੱਖ ਆਗੂਆਂ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਉਹਨਾਂ ਦਾ ਵਿਸ਼ਵਾਸ ਨਿਆਂਪਾਲਿਕਾ ਵਿੱਚ ਹੋਰ ਵਧਿਆ ਹੈ।
ਪਿਛਲੇ ਦਿਨੀਂ ਨਰੇਸ਼ ਸ਼ਰਾਵਤ ਦੇ ਵਕੀਲ ਨੇ ਅਦਾਲਤ ‘ਚ ਅਰਜ਼ੀ ਦਾਖਲ ਕੀਤੀ ਸੀ ਕਿ ਦੋਸ਼ੀ ਦਾ ਲੀਵਰ ਖਰਾਬ ਹੇ ਤੇ ਉਹ ਚੱਲਣ ਤੇ ਬੋਲਣ ‘ਚ ਅਸਮਰੱਥ ਅਤੇ ਖਾਣਾ ਵੀ ਠੀਕ ਢੰਗ ਨਾਲ ਨਹੀਂ ਖਾ ਰਿਹਾ ਪਰ ਜੇਲ੍ਹ ‘ਚ ਇਸ ਅਪਰਾਧੀ ਦਾ ਇਲਾਜ ਕਰ ਰਹੇ ਡਾਕਟਰ ਨੇ ਇਸਦੇ ਝੂਠ ਦੀ ਪੋਲ ਖੋਲ੍ਹ ਦਿੱਤੀ ਸੀ ਤੇ ਕਿਹਾ ਸੀ ਕਿ ਉਸਨੂੰ ਚੱਲਣ, ਬੋਲਣ ਅਤੇ ਖਾਣ ਪੀਣ ‘ਚ ਕੋਈ ਸਮੱਸਿਆ ਨਹੀਂ । ਇਸਤੇ ਸ਼ਰਾਵਤ ਦੇ ਵਕੀਲ ਨੇ ਸਰਕਾਰੀ ਹਸਪਤਾਲ ਤੋਂ ਦੂਜਾ ਓਪੀਨੀਅਨ ਲੈਣ ਦੀ ਮੰਗ ਕੀਤੀ ਸੀ। ਅੱਜ ਦੀ ਸੁਣਵਾਈ ‘ਚ ਮਾਨਯੋਗ ਅਦਾਲਤ ਨੇ ਉਸਦੇ ਦੂਜੇ ਓਪੀਨੀਅਨ ਦੀ ਦਲੀਲ ਨੂੰ ਨਾ ਮੰਨਦਿਆਂ ਅੰਤ੍ਰਿੰਮ ਜਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: