ਨਰੇਗਾਂ ਮਜਦੂਰਾਂ ਨੇ ਪੰਚਾਇਤ ਮੈਂਬਰਾਂ ਅਤੇ ਨਰੇਗਾ ਸੈਕਟਰੀ ਤੇ ਲਗਾਏ ਨਰੇਗਾ ’ਚ ਘਪਲਾ ਕਰਨ ਦੇ ਦੋਸ਼

ss1

ਨਰੇਗਾਂ ਮਜਦੂਰਾਂ ਨੇ ਪੰਚਾਇਤ ਮੈਂਬਰਾਂ ਅਤੇ ਨਰੇਗਾ ਸੈਕਟਰੀ ਤੇ ਲਗਾਏ ਨਰੇਗਾ ’ਚ ਘਪਲਾ ਕਰਨ ਦੇ ਦੋਸ਼
ਏ.ਡੀ. ਸੀ ਬਰਨਾਲਾ ਨੇ ਸੈਕਟਰੀ ਜਿਲਾ ਪ੍ਰੀਸ਼ਦ ਤੋਂ ਮੰਗੀ ਇੱਕ ਹਫ਼ਤੇ ਅੰਦਰ ਰਿਪੋਰਟ

24-8 (3)
ਭਦੌੜ 23 ਜੂਨ (ਵਿਕਰਾਂਤ ਬਾਂਸਲ) ਨਜਦੀਕੀ ਪਿੰਡ ਸੰਧੂ ਕਲਾਂ ਦੇ ਨਰੇਗਾ ਮਜਦੂਰਾਂ ਨੇ ਆਪਣੀ ਪੰਚਾਇਤ ਦੇ ਮੈਂਬਰਾਂ ਅਤੇ ਨਰੇਗਾ ਸੈਕਟਰੀ ’ਤੇ ਨਰੇਗਾ ਆਲੇ ਪੈਸੇ ਹੜੱਪਣ ਦੇ ਸੰਗੀਨ ਦੋਸ਼ ਲਗਾਏ ਹਨ ਅਤੇ ਇਹਨਾਂ ਦੋਸ਼ਾਂ ਸਬੰਧੀ ਡੀ. ਸੀ ਬਰਨਾਲਾ ਅਤੇ ਏ. ਡੀ. ਸੀ ਬਰਨਾਲਾ ਪਾਸ ਨਰੇਗਾ ਮਰਦੂਰਾਂ ਨੇ ਲਿਖਤੀ ਵੇਰਵੇ ਵੀ ਪੇਸ਼ ਕੀਤੇ ਗਏ ਹਨ।
ਪੱਤਰਕਾਰਾਂ ਨੂੰ ਲਿਖਤੀ ਪ੍ਰੈਸ ਬਿਆਨ ਦਿੰਦਿਆਂ ਰਾਜ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਸੰਧੂ ਕਲਾਂ ਨੇ ਦੱਸਿਆ ਕਿ ਸਾਡੀ ਮੌਜੂਦਾ ਪੰਚਾਇਤ ਮੈਂਬਰਾਂ ਵਿੱਚੋਂ ਅਮਰਜੀਤ ਸਿੰਘ, ਪ੍ਰਮਜੀਤ ਕੌਰ, ਸੁਖਦੇਵ ਸਿੰਘ ਅਤੇ ਨਰੇਗਾ ਸੈਕਟਰੀ ਸੁਖਚੈਨ ਸਿੰਘ ਨੇ ਨਰੇਗਾਂ ਮਜਦੂਰਾਂ ਦੀਆਂ ਨਜਾਇਜ਼ ਹਾਜ਼ਰੀਆਂ ਪਾ 4/7/15 ਤੋਂ 24/8/15 ਤੱਕ ਨਰੇਗਾਂ ਮਜਦੂਰਾਂ ਦੀਆਂ ਤਨਖਾਹਾਂ ਵਿੱਚ ਘਪਲਾ ਕੀਤਾ ਹੈ ਤੇ ਇਸ ਘਪਲੇ ਸਬੰਧੀ ਪੂਰੇ ਵੇਰਵਿਆਂ ਸਹਿਤ ਐਂਟੀ ਕਰਾਪਸ਼ਨ ਅਤੇ ਏ. ਡੀ. ਸੀ ਬਰਨਾਲਾ ਨੂੰ 27/02/16 ਨੂੰ ਲਿਖਤੀ ਸਕਾਇਤ ਦਿੱਤੀ ਗਈ ਸੀ। ਜਿਸ ਨੂੰ ਏ. ਡੀ. ਨੇ ਪੜਤਾਲ ਲਈ 29/02/16 ਨੂੰ ਬੀ. ਡੀ.ਪੀ.ਓ ਸ਼ਹਿਣਾ ਨੂੰ ਭੇਜ ਦਿੱਤੀ ਗਈ ਸੀ ਪ੍ਰ੍ਰੰਤੂ ਬੀ. ਡੀ. ਪੀ. ਓ ਨੇ ਵੀ ਉਕਤ ਬੰਦਿਆਂ ਦੇ ਘਰ ਬੈਠ ਇਹਨਾਂ ਦੇ ਆਪਣੇ ਖਾਸ ਬੰਦਿਆਂ ਵਿੱਚ ਇਨਕੁਆਰੀ ਇਹਨਾਂ ਦੇ ਹੱਕ ਵਿੱਚ ਹੀ ਭੁਗਤਾਈ ਗਈ। ਨਰੇਗਾ ਮਜਦੂਰਾਂ ਦਰਸ਼ਨ ਖਾਂ, ਦੇਵ ਸਿੰਘ, ਬਲਵੀਰ ਸਿੰਘ, ਭੋਲਾ ਸਿੰਘ, ਸਿੰਦਰਪਾਲ ਕੌਰ, ਜਸਵੀਰ ਕੌਰ, ਹਰਜੀਤ ਕੌਰ ਰੂਪ ਸਿੰਘ ਨੇ ਵੀ ਲਿਖਤੀ ਦੱਸਿਆ ਕਿ ਉਹਨਾਂ ਨੂੰ ਨਰੇਗਾ ਦੇ ਪੈਸੇ ਨਹੀ ਮਿਲੇ ਅਤੇ ਜਿੰਨਾਂ ਨੂੰ ਮਿਲੇ ਅੱਧੇ ਮਿਲੇ ਤੇ ਖੁੱਦ ਹੀ ਮਾਸਟਰ ਰੋਲ ਭਰ ਮਜਦੂਰਾਂ ਦੀਆਂ ਫਰਜ਼ੀ ਹਾਜ਼ਰੀਆਂ ਪਾ ਨਰੇਗਾਂ ਦੇ ਪੈਸੇ ਹੜੱਪ ਕਰ ਰਹੇ ਹਨ ਤੇ ਅਸੀ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ।
ਕੀ ਕਹਿਣਾ ਨਰੇਗਾ ਸੈਕਟਰੀ ਦਾ : ਇਸ ਸਬੰਧੀ ਜਦ ਨਰੇਗਾ ਸੈਕਟਰੀ ਸੂਖਚੈਨ ਸਿੰਘ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਦੋਸ਼ ਬੇਬੁਨਿਆਦ ਹਨ ਤੇ ਪਹਿਲਾਂ ਜੋ ਬੀ.ਡੀ.ਪੀ.ਓ ਸ਼ਹਿਣਾ ਨੇ ਜਾਂਚ ਕੀਤੀ ਹੈ ਓਹ ਸਹੀ ਤੇ ਨਿਰਪੱਖ ਕੀਤੀ ਹੈ।
ਏ. ਡੀ. ਸੀ (ਵਿਕਾਸ) : ਇਸ ਸਬੰਧੀ ਜਦ ਏ ਏ. ਡੀ. ਸੀ (ਵਿਕਾਸ) ਜਸਵਿੰਦਰ ਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਦਰਖਾਸਤ ਅੱਗੇ ਜਿਲਾ ਪ੍ਰੀਸ਼ਦ ਸੈਕਟਰੀ ਨੂੰ ਭੇਜ਼ੀ ਗਈ ਹੈ ਤੇ ਉਸ ਪਾਸੋਂ ਇੱਕ ਹਫ਼ਤੇ ਅੰਦਰ ਰਿਪੋਰਟ ਮੰਗੀ ਗਈ ਹੈ ਤੇ ਜਾਂਚ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਬਿਨਾਂ ਕਾਰਨ ਪੁੱਛੇ ਨਾਲ ਦੀ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਓਹ ਨਰੇਗਾ ਦੇ ਕੰਮਾਂ ਦੀਆਂ ਅਚਨਚੇਤ ਚੈਕਿੰਗਾਂ ਵੀ ਕਰਦੇ ਹਨ ਤੇ ਜ਼ੇਕਰ ਕੋਈ ਮਾਸਟਰ ਰੋਲ ਵਿੱਚ ਗੜਬੜੀ ਕਰਦਾ ਹੈ ਤੇ ਬਿਨਾਂ ਕਾਰਨ ਨੋਟਿਸ ਦਿੱਤੇ ਮੌਕੇ ਤੇ ਐਫ. ਆਈ. ਆਰ ਦਰਜ਼ ਕਰਵਾਈ ਜਾਵੇਗੀ।

Share Button

Leave a Reply

Your email address will not be published. Required fields are marked *